ਮਿਕਸ ਲੈਂਡ ਯੂਜ਼ ਏਰੀਏ ਸੰਬੰਧੀ ਮਾਮਲੇ ਦਾ ਸਰਕਾਰ ਪੱਕਾ ਹੱਲ ਕੱਢੇ ਜਾਂ ਘੱਟੋ-ਘੱਟ 10 ਸਾਲ ਦੀ ਮਿਆਦ ਵਧਾਏ-ਮੱਕੜ
ਢੰਡਾਰੀ ਕਲਾਂ/ਲੁਧਿਆਣਾ, 10 ਅਕਤੂਬਰ (ਜਸਵੀਰ ਸਿੰਘ ਬੰਗਾ)-ਢੰਡਾਰੀ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮੱਕੜ ਨੇ ਕਿਹਾ ਕਿ ਮਿਕਸ ਲੈਂਡ ਯੂਜ਼ ਏਰੀਏ ਵਿਚ ਚੱਲ ਰਹੀ ਇੰਡਸਟਰੀ ਦੇ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ 7 ਅਕਤੂਬਰ 2026 ਨੂੰ ਸਿਰਫ਼ ਇਕ ਸਾਲ ਦੀ ਮਿਆਦ ਵਧਾਉਣ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰਨਾ ਉਦਯੋਗ ਜਗਤ ਦੀਆਂ ਉਮੀਦਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਇੰਡਸਟਰੀ ਦੀ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਦਾ ਹੱਲ ਸਿਰਫ਼ ਇਕ ਸਾਲ ਦੀ ਮਿਆਦ ਵਧਾ ਕੇ ਨਹੀਂ ਹੋ ਸਕਦਾ, ਘੱਟੋ-ਘੱਟ 10 ਸਾਲ ਮਿਆਦ ਵਧਾਈ ਜਾਵੇ।
ਸਤਨਾਮ ਸਿੰਘ ਮੱਕੜ
11-10-2026