11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਮਿਕਸ ਲੈਂਡ ਯੂਜ਼ ਨੂੰ ਪੱਕੇ ਤੌਰ ’ ਤੇ ਨਿਯਮਤ ਕਰਵਾਉਣ ਲਈ ਯੂ . ਸੀ . ਪੀ . ਐਮ . ਏ . ਦਾ ਸੰਘਰਸ਼ ਜਾਰੀ ਰਹੇਗਾ - ਹਰਸਿਮਰਜੀਤ ਸਿੰਘ ਲੱਕੀ

ਲੁਧਿਆਣਾ, 10 ਅਕਤੂਬਰ (ਜਤਿੰਦਰ ਭੰਬੀ)-ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫੈਕਚਰਰਜ਼ ਐਸੋਸੀਏਸ਼ਨ (ਯੂ. ਸੀ.

ਅਜੀਤ ਡੈਸਕ 11-10-2026
ਲੁਧਿਆਣਾ, 10 ਅਕਤੂਬਰ (ਜਤਿੰਦਰ ਭੰਬੀ)-ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫੈਕਚਰਰਜ਼ ਐਸੋਸੀਏਸ਼ਨ (ਯੂ.ਸੀ.ਪੀ.ਐਮ.ਏ.) ਦੇ ਪ੍ਰਧਾਨ ਹਰਸਿਮਰਜੀਤ ਸਿੰਘ ਲੱਕੀ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਨਾਲ ਨਿੱਜੀ ਤੌਰ ’ਤੇ ਮੁਲਾਕਾਤ ਕੀਤੀ ਅਤੇ ਐਸੋਸੀਏਸ਼ਨ ਤੇ ਛੋਟੇ ਉਦਯੋਗਾਂ ਦੀਆਂ ਅਹਿਮ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ। ਇਸ ਮੁਲਾਕਾਤ ਦੌਰਾਨ ਮੰਤਰੀ ਦੇ ਧਿਆਨ ਵਿਚ ਮਿਕਸ ਲੈਂਡ ਯੂਜ਼ ਨੂੰ ਪੱਕੇ ਤੌਰ ’ਤੇ ਨਿਯਮਤ ਕਰਨ, ਮੌਜੂਦਾ ਅਤੇ ਨਵੇਂ ਫੋਕਲ ਪੁਆਇੰਟ ਸਥਾਪਤ ਕਰਨ, ਰਿਫੰਡ, ਬਿਜਲੀ ਸਬਸਿਡੀ ਅਤੇ ਖੋਜ ਤੇ ਵਿਕਾਸ ਕੇਂਦਰਾਂ ਨੂੰ ਅਪਗ੍ਰੇਡ ਕਰਨ ਵਰਗੇ ਅਹਿਮ ਮੁੱਦੇ ਲਿਆਂਦੇ ਗਏ । ਪ੍ਰਧਾਨ ਲੱਕੀ ਨੇ ਸਪਸ਼ਟ ਕੀਤਾ ਕਿ ਸਰਕਾਰ ਨੇ ਫ਼ਿਲਹਾਲ ਮਿਕਸ ਲੈਂਡ ਯੂਜ਼ ਦੇ ਮਾਮਲੇ ਵਿਚ ਇਕ ਸਾਲ ਦਾ ਵਾਧਾ (ਐਕਸਟੈਨਸ਼ਨ) ਦਿੱਤਾ ਹੈ, ਪਰ ਇਹ ਐਸੋਸੀਏਸ਼ਨ ਦੀ ਅਸਲ ਮੰਗ ਨਹੀਂ ਹੈ। ਸਾਡੀ ਮੰਗ ਸਿਰਫ਼ ਥੋੜ੍ਹੇ ਸਮੇਂ ਦੀ ਰਾਹਤ ਨਹੀਂ, ਸਗੋਂ ਮਿਕਸ ਲੈਂਡ ਯੂਜ਼ ਦਾ ਪੱਕਾ ਅਤੇ ਸਥਾਈ ਹੱਲ ਹੈ। ਇਕ ਸਾਲ ਦੇ ਵਾਧੇ ਨੂੰ ਫ਼ਿਲ ਹਾਲ ਇਕ ਅੰਤਰਿਮ ਰਾਹਤ ਵਜੋਂ ਹੀ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁੱਝ ਲੋਕ ਇਹ ਸਵਾਲ ਉਠਾ ਰਹੇ ਹਨ ਕਿ ਕੀ ਐਸੋਸੀਏਸ਼ਨ ਛੋਟੇ ਉਦਯੋਗਾਂ ਦੇ ਹਿਤਾਂ ਲਈ ਕੰਮ ਕਰ ਰਹੀ ਹੈ ਜਾਂ ਨਹੀਂ। ਇਸ ਸਬੰਧ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਦ ਐਸੋਸੀਏਸ਼ਨ ਦੀਆਂ ਮੰਗਾਂ ਲੈ ਕੇ ਮੰਤਰੀ ਦੇ ਦਫ਼ਤਰ ਜਾਣਾ ਚਾਹੀਦਾ ਹੈ ਅਤੇ ਉਦਯੋਗਾਂ ਦੇ ਮੁੱਦਿਆਂ ਨੂੰ ਸਰਕਾਰ ਦੇ ਸਾਹਮਣੇ ਸਪਸ਼ਟ ਤੌਰ ’ਤੇ ਰੱਖਣਾ ਚਾਹੀਦਾ ਹੈ। ਐਸੋਸੀਏਸ਼ਨ ਆਪਣੇ ਮੈਂਬਰਾਂ ਅਤੇ ਛੋਟੇ ਉਦਯੋਗਾਂ ਦੇ ਹੱਕਾਂ ਲਈ ਲਗਾਤਾਰ ਯਤਨਸ਼ੀਲ ਹੈ। ਸਾਈਕਲ ਉਦਯੋਗ ਲਈ ਯੂਰਪ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਸਾਈਕਲਾਂ ਦੀ ਬਰਾਮਦ ਦੀ ਭਾਰੀ ਮੰਗ ਹੈ। ਅੰਤ ਵਿਚ ਲੱਕੀ ਨੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਦਯੋਗਾਂ ਦੀਆਂ ਹੋਰ ਮੰਗਾਂ, ਜਿਨ੍ਹਾਂ ਵਿਚ ‘ਮਿਕਸਡ ਲੈਂਡ ਯੂਜ਼’ (ਮਿਸ਼ਰਤ ਜ਼ਮੀਨ ਵਰਤੋਂ) ਨੂੰ ਪੱਕੇ ਤੌਰ ’ਤੇ ਨਿਯਮਤ ਕਰਨਾ ਸ਼ਾਮਿਲ ਹੈ, ਲਈ ਆਪਣੇ ਯਤਨ ਜਾਰੀ ਰੱਖੇਗੀ ਅਤੇ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੋਈ ਪੱਕਾ ਹੱਲ ਨਹੀਂ ਨਿਕਲਦਾ।
ਪਿਛਲੀ ਖ਼ਬਰ ਕਿਸਾਨ ਵੀਰ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ ਅਗਲੀ ਖ਼ਬਰ ‘ਆਪ’ ਦੀ ਅੰਦਰੂਨੀ ਫੁੱਟ ਬਣ ਸਕਦੀ ਹੈ ਚੁਨੌਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।