09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਬਲਾਕ ਲੁਧਿਆਣਾ 2 ਖੇਡਾਂ ਸੈਂਟਰ ਸਕੂਲ ਇਯਾਲੀ ਕਲਾਂ ਵਿਖੇ ਜਾਰੀ

ਇਯਾਲੀ/ਥਰੀਕੇ, 8 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਬਲਾਕ ਲੁਧਿਆਣਾ-2 ਦੀਆਂ ਅੰਡਰ 11 ਸਾਲਾਂ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਇਆਲੀ ਕਲਾਂ ਦੇ ਖੇਡ ਮੈਦਾਨਾਂ ਵਿਚ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਈਆਂ, ਜਿਨ੍ਹਾਂ ਦਾ ਉਦਘਾਟਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਸੁਧਾਰ ਅਤੇ ਸੈਂਟਰ ਹੈੱਡ ਟੀਚਰ ਜੀਵਨ ਸਿੰਘ ਝੱਮਟ ਨੇ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਈ.

ਅਜੀਤ ਡੈਸਕ 09-10-2026
ਇਯਾਲੀ/ਥਰੀਕੇ, 8 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਬਲਾਕ ਲੁਧਿਆਣਾ-2 ਦੀਆਂ ਅੰਡਰ 11 ਸਾਲਾਂ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਇਆਲੀ ਕਲਾਂ ਦੇ ਖੇਡ ਮੈਦਾਨਾਂ ਵਿਚ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਈਆਂ, ਜਿਨ੍ਹਾਂ ਦਾ ਉਦਘਾਟਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਸੁਧਾਰ ਅਤੇ ਸੈਂਟਰ ਹੈੱਡ ਟੀਚਰ ਜੀਵਨ ਸਿੰਘ ਝੱਮਟ ਨੇ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਆਗੂ ਕੁਲਜਿੰਦਰ ਸਿੰਘ ਬੱਦੋਵਾਲ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਛੇ ਸੈਂਟਰਾਂ ਦੇ ਗਹਿ ਗੱਚ ਮੁਕਾਬਲੇ ਹੋਏ, ਜਿਨ੍ਹਾਂ ਵਿਚ ਖੋ ਖੋ ਲੜਕਿਆਂ ਵਿਚ ਦਾਖਾ ਸੈਂਟਰ ਨੇ ਇਆਲੀ ਕਲਾਂ ਨੂੰ ਹਰਾਇਆ। ਕਬੱਡੀ ਸਰਕਲ ਸਟਾਈਲ ਵਿਚ ਇਯਾਲੀ ਕਲਾਂ ਸੈਂਟਰ ਨੇ ਦਾਖਾ ਸੈਂਟਰ ਨੂੰ ਫਾਈਨਲ ਮੁਕਾਬਲੇ ਵਿਚ ਵੱਡੇ ਫਰਕ ਨਾਲ ਹਰਾ ਦਿੱਤਾ। ਲੜਕੀਆਂ ਦੇ ਖੋ ਖੋ ਮੁਕਾਬਲੇ ਵਿਚ ਇਯਾਲੀ ਕਲਾਂ ਸੈਂਟਰ ਨੇ ਆਲਮਗੀਰ ਸੈਂਟਰ ਨੂੰ ਹਰਾਇਆ। ਇਸ ਮੌਕੇ ’ਤੇ ਵੱਖ ਵੱਖ ਸਕੂਲਾਂ ਦੇ ਮੁਖੀਆਂ ਜਸਪ੍ਰੀਤ ਕੌਰ ਹੈੱਡ ਮਿਸਟਰੈੱਸ ਹਰਦੇਵ ਸਿੰਘ ਮੁੱਲਾਂਪੁਰ, ਭਵਨਜੀਤ ਸਿੰਘ ਮੁੱਲਾਂਪੁਰ, ਕੁਲਵੰਤ ਸਿੰਘ ਬੜੂੰਦੀ, ਸੁਖਵੰਤ ਸਿੰਘ ਪਮਾਲ, ਹਰਜਿੰਦਰ ਸਿੰਘ ਲਲਤੋਂ, ਸ਼ਰਨਜੀਤ ਕੌਰ, ਅਵਨਿੰਦਰ ਪਾਲ ਸਿੰਘ, ਪਰਦੀਪ ਕੌਰ ਆਲਮਗੀਰ ਬੇਅੰਤ ਸਿੰਘ ਇਯਾਲੀ, ਰਾਜਦੀਪ ਸਿੰਘ ਆਯੂਸ਼ ਕੰਬੋਜ ਰੋਹਿਤ ਕੁਮਾਰ ਸਰਬਜੀਤ ਕੌਰ ਵਿੱਦਿਆ ਦੇਵੀ, ਰਿਧਮਾ ਸੋਨੀ, ਹਰਵਿੰਦਰ ਕੌਰ, ਕਰਮਜੀਤ ਸਿੰਘ, ਲਲਿਤ ਕੁਮਾਰ, ਜਗਜੀਤ ਸਿੰਘ ਕੁਲਦੀਪ ਸਿੰਘ ਸਹੌਲੀ ਅੰਮ੍ਰਿਤਪਾਲ ਸਿੰਘ ਕੁਲਵੰਤ ਸਿੰਘ, ਮਨਪ੍ਰੀਤ ਸਿੰਘ ਧਾਂਦਰਾ ਰੋਹਿਤ ਰਾਣੀ ਬੱਦੋਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦਿੱਲੀ ਤੋਂ ਪੰਜਾਬ ਤੱਕ ‘ ਇਮਾਨਦਾਰੀ ’ ਦਾ ਢੋਲ , ਹੁਣ ਈ . ਡੀ . ਅਤੇ ਸੀ . ਬੀ . ਆਈ . ਦੀਆਂ ਛਾਪਾ ਮਾਰੀਆਂ ਨੇ ‘ ਆਪ ’... ਅਗਲੀ ਖ਼ਬਰ ਰਾਸ਼ਟਰਪਤੀ ਐਵਾਰਡ ਜੇਤੂ ਡਾਇਰੈਕਟਰ ਧੰਜਲ ਨੇ ਬਲਾਕ ਸੰਮਤੀ ਮੈਂਬਰ ਸੁਖਮੀਤ ਖੰਨਾ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।