07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਮਾਤਾ ਗੁਰਦੇਵ ਕੌਰ ਗਰੇਵਾਲ ਦੀ ਅੰਤਿਮ ਅਰਦਾਸ ਵਿਚ ਸਾਬਕਾ ਮੰਤਰੀ ਜਗਦੀਸ਼ ਗਰਚਾ, ਮਲਕੀਤ ਦਾਖਾ, ਮਹੇਸ਼ਇੰਦਰ ਗਰੇਵਾਲ ਸਮੇਤ ਹਜ਼ਾਰਾਂ ਸੰਗਤਾਂ ਨੇ ਕੀਤੀ ਸ਼ਮੂਲੀਅਤ

ਲੁਧਿਆਣਾ, 6 ਅਕਤੂਬਰ (ਡਾ. ਤਰਲੋਚਨ ਸਿੰਘ)-ਕਿਰਤ ਸਭਿਆਚਾਰ ਨੂੰ ਸਮਰਪਿਤ ਭਜਨੀਕ ਮਾਤਾ ਗੁਰਦੇਵ ਕੌਰ ਨੂੰ ਸ਼ਰਧਾਂਜਲੀ ਭੇਟ ਤੇ ਪਰਿਵਾਰ ਵਲੋਂ ਧੰਨਵਾਦ ਕਰਦਿਆਂ ਪ੍ਰੋ.

ਪਰਿਵਾਰ ਵਲੋਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਪ੍ਰੋ. ਗੁਰਭਜਨ ਸਿੰਘ ਗਿੱਲ। 07-10-2026
ਲੁਧਿਆਣਾ, 6 ਅਕਤੂਬਰ (ਡਾ. ਤਰਲੋਚਨ ਸਿੰਘ)-ਕਿਰਤ ਸਭਿਆਚਾਰ ਨੂੰ ਸਮਰਪਿਤ ਭਜਨੀਕ ਮਾਤਾ ਗੁਰਦੇਵ ਕੌਰ ਨੂੰ ਸ਼ਰਧਾਂਜਲੀ ਭੇਟ ਤੇ ਪਰਿਵਾਰ ਵਲੋਂ ਧੰਨਵਾਦ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਮਾਤਾ ਜੀ ਕਿਰਤ ਦਾ ਸਤਿਕਾਰ ਤੇ ਸਹਿਚਾਰ ਦਾ ਸਬਕ ਉਹ ਪੇਕਿਆਂ ਤੋਂ ਹੀ ਲੈ ਕੇ ਆਏ ਸੀ। ਇਹੀ ਸਬਕ ਉਨ੍ਹਾਂ ਨੇ ਆਪਣੀ ਬੇਟੀ ਪਰਮਜੀਤ ਕੌਰ ਤੇ ਤਿੰਨ ਪੁੱਤਰਾਂ ਰਜਵੰਤ ਸਿੰਘ, ਰਾਮ ਸਿੰਘ ਤੇ ਰਣਜੀਤ ਸਿੰਘ ਨੂੰ ਵੀ ਦਿੱਤਾ। ਗਿਆਰਾਂ ਸਾਲ ਪਹਿਲਾਂ ਵਿੱਛੜੇ ਜੀਵਨ ਸਾਥੀ ਮਹਿੰਦਰ ਸਿੰਘ ਗਰੇਵਾਲ ਮਗਰੋਂ ਉਨ੍ਹਾਂ ਬੱਚਿਆਂ ਨੂੰ ਮਾਂ ਤੇ ਬਾਪ ਬਣ ਕੇ ਅਗਵਾਈ ਦਿੱਤੀ। ਦੋ ਕੁ ਸਾਲ ਪਹਿਲਾਂ ਮਾਤਾ ਜੀ ਦਾ ਭਰ ਜੁਆਨ ਹੋਣਹਾਰ ਵੱਡਾ ਪੋਤਰਾ ਜਗਦੇਵ ਸਿੰਘ ਗਰੇਵਾਲ ਕਿਸੇ ਅਸਾਧ ਰੋਗ ਨਾਲ ਲੜਦਾ ਹੋਇਆ ਸਰੀਰ ਤਿਆਗ ਗਿਆ ਤਾਂ ਦਾਦੀ ਮਾਂ ਗੁਰਦੇਵ ਕੌਰ ਆਪਣੀਆਂ ਰੋਜ਼ਾਨਾ ਨਿੱਤਨੇਮ ਦੀਆਂ ਬਾਣੀਆਂ ਪੜ੍ਹਨ ਉਪਰੰਤ ਜਗਦੇਵ ਸਿੰਘ ਨਮਿਤ ਵੀ ਗੁਰਬਾਣੀ ਪਾਠ ਕਰਦੇ। ਪ੍ਰੋ. ਗਿੱਲ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਸ਼ਬਦ ਗੁਰੂ ਨਾਲ ਜੁੜਨ। ਏਸੇ ਆਸ਼ੇ ਤਹਿਤ ਸਵ: ਮਹਿੰਦਰ ਸਿੰਘ ਗਰੇਵਾਲ ਪਰਿਵਾਰ ਨੇ ਮਾਤਾ ਜੀ ਦੀ ਯਾਦ ਨਮਿਤ ਗੁਰਬਾਣੀ ਆਧਾਰਿਤ ਗੁਰਬਖ਼ਸ਼ ਕੌਰ ਕਾਹਲੋਂ(ਅਮਰੀਕਾ) ਦੀ ਲਿਖੀ ਪੁਸਤਕ ‘ਕਥਿਉ ਅਕਥ ਕਹਾਣੀ’ ਵੀ ਛਾਪ ਕੇ ਅੱਜ ਵੰਡੀ ਹੈ ਤਾਂ ਜੋ ਮਾਤਾ ਜੀ ਦੇ ਅਕੀਦੇ ਅਨੁਸਾਰ ਗੁਰਮਤਿ ਗਿਆਨ ਦਾ ਪ੍ਰਕਾਸ਼ ਵਧੇ ਅਤੇ ਮਨਾਂ ਦਾ ਹਨੇਰ ਮਿਟੇ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਸਰਾਭਾ ਨਗਰ ਵਿਖੇ ਸੱਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕੁਲਦੀਪ ਸਿੰਘ ਦੇ ਜਥੇ ਨੇ ਵੈਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤੀ ਰੂਪ ਵਿਚ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਵਾਲਿਆਂ ਵਿਚ ਗੁਰਦੀਪ ਸਿੰਘ ਜੁਝਾਰ, ਪੰਜਾਬ ਦੇ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਮਹੇਸ਼ਇੰਦਰ ਸਿੰਘ ਗਰੇਵਾਲ, ਮਲਕੀਤ ਸਿੰਘ ਦਾਖਾ, ਸੰਦੇਸ਼ ਭੇਜ ਕੇ ਸੰਵੇਦਨਾ ਪ੍ਰਗਟਾਉਣ ਵਾਲਿਆਂ ਵਿਚ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ, ਪੰਜਾਬ ਦੇ ਸਿਰਕੱਢ ਭਵਨ ਨਿਰਮਾਤਾ ਏ.ਜੀ.ਆਈ ਟਾਵਰਜ ਦੇ ਸੁਖਦੇਵ ਸਿੰਘ, ਸੀਨੀਅਰ ਐਡਵੋਕੇਟ ਰਾਜਵੰਤ ਸਿੰਘ ਗਹੌਰ, ਉਘੇ ਉਦਯੋਗਪਤੀ ਸਰਬਜਿੰਦਰ ਸਿੰਘ ਲਾਲੀ, ਸੀਨੀਅਰ ਅਕਾਲੀ ਆਗੂ ਮਾਨ ਸਿੰਘ ਗਰਚਾ, ਸੁਖਦੇਵ ਸਿੰਘ ਗਰਚਾ, ਸਾਬਕਾ ਕੌਂਸਲਰ ਮਮਤਾ ਆਸ਼ੂ, ਹਰੀ ਸਿੰਘ ਬਰਾੜ, ਕੌਂਸਲਰ ਅੰਮ੍ਰਿਤ ਵਰਸ਼ਾ ਰਾਮਪਾਲ, ਸੀਨੀਅਰ ਵਕੀਲ ਬਲਰਾਮ ਕੁਮਾਰ ਰਾਮਪਾਲ , ਕੋਚਰ ਸਾਹਿਬ ਸੀਨੀਅਰ ਐਡਵੋਕੇਟ, ਸੇਵਾਮੁਕਤ ਡੀ.ਸੀ.ਪੀ. ਐਕਸਾਈਜ਼ ਮਨਮੋਹਨ ਸਿੰਘ, ਬਲਦੇਵ ਸਿੰਘ ਸਿੱਧੂ, ਏ.ਈ.ਟੀ.ਸੀ ਪਰਮਿੰਦਰ ਸਿੰਘ , ਸਾਬਕਾ ਪ੍ਰਿੰਸੀਪਲ ਡਾ. ਮਹਿੰਦਰ ਕੌਰ ਗਰੇਵਾਲ, ਸੀਨੀਅਰ ਅਕਾਲੀ ਆਗੂ ਕਮਲ ਚੇਤਲੀ, ਗੁਰਮੀਤ ਸਿੰਘ ਕੁਲਾਰ, ਦਿਲਾਵਰ ਸਿੰਘ ਲਹਿਰਾ, ਭੁਪਿੰਦਰ ਸਿੰਘ ਭਿੰਦਾ, ਜੁਝਾਰ ਸਿੰਘ ਗਰੇਵਾਲ ਸਰਪੰਚ, ਸਾਬਕਾ ਸਰਪੰਚ ਤਰਲੋਚਨ ਸਿੰਘ ਗਰੇਵਾਲ, ਸਾਬਕਾ ਸਰਪੰਚ ਜਗਦੀਸ਼ਪਾਲ ਸਿੰਘ ਗਰੇਵਾਲ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਟਿੱਕਾ, ਪ੍ਰਿਤਪਾਲ ਸਿੰਘ ਬਲੀਏਵਾਲ, ਜਸਵਿੰਦਰ ਸਿੰਘ ਬਲੀਏਵਾਲ, ਸੀਨੀਅਰ ਕਾਂਗਰਸ ਆਗੂ ਗੁਰਦੇਵ ਸਿੰਘ ਲਾਪਰਾਂ, ਉਘੇ ਸਮਾਜਿਕ ਆਗੂ ਹਰਮੋਹਨ ਸਿੰਘ ਗੁੱਡੂ, ਜਸਜੀਤ ਸਿੰਘ ਨੱਤ ਯੂ.ਐਸ.ਏ, ਗੁਰਜੀਤ ਸਿੰਘ ਢਿੱਲੋਂ ਰਾਜਪੁਰਾ, ਰਿਟਾਇਰਡ ਈ.ਟੀ.ਓ. ਗੁਰਦੀਪ ਸਿੰਘ ਘੁਲਾਲ, ਬਲਕੌਰ ਸਿੰਘ ਗਿੱਲ, ਸਮਾਜਿਕ ਤੇ ਸਿਆਸੀ ਆਗੂ ਅਹਿਬਾਬ ਸਿੰਘ ਗਰੇਵਾਲ, ਹਰਜੀਤ ਸਿੰਘ ਗਰੇਵਾਲ (ਬਾਵਾ), ਕਰਮਜੀਤ ਸਿੰਘ ਨਾਰੰਗਵਾਲ ਆਰਕੀਟੈਕਟ, ਮਨਜੀਤ ਸਿੰਘ ਗਰੇਵਾਲ ਲਲਤੋਂ ਖ਼ੁਰਦ ਸਮੇਤ ਸੰਗਤਾਂ ਭਾਰੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਸਵ: ਮਨਮੋਹਨ ਸਿੰਘ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 8 ਨੂੰ ਅਗਲੀ ਖ਼ਬਰ ਮਿਕਸ ਲੈਂਡ ਯੂਜ਼ ਦੇ ਹੱਲ ਲਈ ਧਰਨਾ ਕੱਲ੍ਹ - ਠੁਕਰਾਲ , ਵਿਸ਼ਵਕਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।