ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ‘ ਜਸ਼ਨ - ਏ - ਤਾਰੁਫ਼ ’ ਪ੍ਰੋਗਰਾਮ ਕਰਵਾਇਆ
ਲੁਧਿਆਣਾ, 2 ਅਕਤੂਬਰ (ਜਸਵਿੰਦਰ ਸਿੰਘ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਵਲੋਂ ਸੁਸਾਇਟੀ ਫ਼ਾਰ ਐਡਵਾਂਸਮੈਂਟ ਆਫ਼ ਅਕਾਦਮਿਕ, ਸਪੋਰਟਸ ਅਤੇ ਕਲਚਰਲ ਐਕਟੀਵਿਟੀਜ਼ (ਸਾਸਕਾ) ਦੀ ਅਗਵਾਈ ਵਿਚ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ‘ਜਸ਼ਨ-ਏ-ਤਾਰੁਫ਼’ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ.
ਲੁਧਿਆਣਾ, 2 ਅਕਤੂਬਰ (ਜਸਵਿੰਦਰ ਸਿੰਘ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਵਲੋਂ ਸੁਸਾਇਟੀ ਫ਼ਾਰ ਐਡਵਾਂਸਮੈਂਟ ਆਫ਼ ਅਕਾਦਮਿਕ, ਸਪੋਰਟਸ ਅਤੇ ਕਲਚਰਲ ਐਕਟੀਵਿਟੀਜ਼ (ਸਾਸਕਾ) ਦੀ ਅਗਵਾਈ ਵਿਚ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ‘ਜਸ਼ਨ-ਏ-ਤਾਰੁਫ਼’ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਹਰਮਿੰਦਰ ਸਿੰਘ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਕਿਸੇ ਵੀ ਵਿਅਕਤੀ ਦੇ ਭਵਿੱਖ ਦੀ ਨੀਂਹ ਮਜ਼ਬੂਤ ਕਰਨ ਦਾ ਮਹੱਤਵਪੂਰਨ ਪੜਾਅ ਹੁੰਦਾ ਹੈ। ਕਾਲਜ ਆਫ਼ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਦੇ ਡੀਨ ਅਤੇ ਸਾਸਕਾ ਦੇ ਪ੍ਰਧਾਨ ਡਾ. ਕਮਲ ਵੱਤਾ ਨੇ ਆਪਣੇ ਭਾਸ਼ਣ ਵਿਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ।ਸਾਸਕਾ ਦੇ ਸਕੱਤਰ ਡਾ. ਸ਼ਾਲਿਨੀ ਸ਼ਰਮਾ ਨੇ ਕਿਹਾ ਕਿ ‘ਜਸ਼ਨ-ਏ-ਤਾਰੁਫ਼’ ਨਵੇਂ ਵਿਦਿਆਰਥੀਆਂ ਨੂੰ ਇਕ-ਦੂਜੇ ਨਾਲ ਜਾਣ-ਪਛਾਣ ਕਰਵਾਉਣ ਅਤੇ ਯੂਨੀਵਰਸਿਟੀ ਦੇ ਵਿੱਦਿਅਕ ਤੇ ਸਭਿਆਚਾਰਕ ਮਾਹੌਲ ਨਾਲ ਰਚਣ-ਮਿਚਣ ਦਾ ਮੌਕਾ ਪ੍ਰਦਾਨ ਕਰਦਾ ਹੈ। ਇਸ ਮੌਕੇ ਨਵੇਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਪਰਖਣ ਲਈ ਵੱਖ-ਵੱਖ ਗਤੀਵਿਧੀਆਂ ਅਤੇ ਮੁਕਾਬਲੇ ਵੀ ਕਰਵਾਏ ਗਏ। ਸਾਸਕਾ ਦੇ ਸੰਸਥਾਪਕ ਮੈਂਬਰ ਡਾ. ਐਮ.ਐਸ. ਤੂਰ ਅਤੇ ਸਾਸਕਾ ਦੇ ਸਾਬਕਾ ਸਕੱਤਰ ਡਾ. ਸੁਚੇਤਾ ਸ਼ਰਮਾ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦਾ ਮੁਲਾਂਕਣ ਕਰਨ ਲਈ ਜੱਜ ਵਜੋਂ ਭੂਮਿਕਾ ਨਿਭਾਈ। ਇਸ ਮੌਕੇ ਸਾਸਕਾ ਦੇ ਸਾਬਕਾ ਸਕੱਤਰ ਡਾ. ਸ਼ੀਤਲ ਥਾਪਰ ਵੀ ਹਾਜ਼ਰ ਸਨ। ਮੁਕਾਬਲਿਆਂ ਵਿਚ ਬਾਟਨੀ ਵਿਭਾਗ ਦੇ ਅਸ਼ਵਿੰਦਰ ਸਿੰਘ, ਮਿਸਟਰ ਫਰੈਸ਼ਰ ਅਤੇ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਦੀ ਸੁਖਮਨ ਕੌਰ, ਮਿਸ ਫਰੈਸ਼ਰ ਚੁਣੇ ਗਏ। ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਦੀ ਸੈਸ਼ਨ 2024-2026 ਦੀ ਵਿਦਿਆਰਥੀ ਪਰੀਸ਼ਦ ਨੂੰ ਸਹਿ ਵਿੱਦਿਅਕ ਵਿਦਿਆਰਥੀ ਗਤੀਵਿਧੀਆਂ ਵਿਚ ਪਾਏ ਯੋਗਦਾਨ ਕਰਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਸੈਸ਼ਨ 2026-2028 ਦੀ ਨਵੀਂ ਵਿਦਿਆਰਥੀ ਪਰੀਸ਼ਦ ਦਾ ਐਲਾਨ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿਚ ਰਸਾਇਣ ਵਿਗਿਆਨ ਦੇ ਪ੍ਰੋਫੈਸਰ ਅਤੇ ਸਾਸਕਾ ਮੈਂਬਰ ਡਾ. ਮਨਪ੍ਰੀਤ ਕੌਰ ਨੇ ਹਾਜ਼ਰ ਸ਼ਖ਼ਸੀਅਤਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਵਾਲੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ।