04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਹਥਿਆਰਬੰਦ ਮੋਟਰਸਾਈਕਲ ਸਵਾਰ ਲੁਟੇਰੇ ਔਰਤ ਦੇ ਗਲੇ ’ ਚੋਂ ਸੋਨੇ ਦੀ ਚੇਨ ਲੁੱਟ ਕੇ ਹੋਏ ਫ਼ਰਾਰ

ਲੁਧਿਆਣਾ, 2 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਰਾਭਾ ਨਗਰ ਵਿਚ ਅੱਜ ਦਿਨ-ਦਿਹਾੜੇ ਦੋ ਹਥਿਆਰਬੰਦ ਮੋਟਰਸਾਈਕਲ ਸਵਾਰ ਲੁਟੇਰੇ ਇਕ ਔਰਤ ਦੇ ਗਲੇ ਵਿਚੋਂ ਸੋਨੇ ਦੀ ਚੇਨ ਲੁੱਟ ਕੇ ਫ਼ਰਾਰ ਹੋ ਗਏ। ਦਿਨ-ਦਿਹਾੜੇ ਹੋਈ ਇਸ ਘਟਨਾ ਕਾਰਨ ਇਲਾਕੇ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਅਜੀਤ ਡੈਸਕ 03-10-2026
ਲੁਧਿਆਣਾ, 2 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਰਾਭਾ ਨਗਰ ਵਿਚ ਅੱਜ ਦਿਨ-ਦਿਹਾੜੇ ਦੋ ਹਥਿਆਰਬੰਦ ਮੋਟਰਸਾਈਕਲ ਸਵਾਰ ਲੁਟੇਰੇ ਇਕ ਔਰਤ ਦੇ ਗਲੇ ਵਿਚੋਂ ਸੋਨੇ ਦੀ ਚੇਨ ਲੁੱਟ ਕੇ ਫ਼ਰਾਰ ਹੋ ਗਏ। ਦਿਨ-ਦਿਹਾੜੇ ਹੋਈ ਇਸ ਘਟਨਾ ਕਾਰਨ ਇਲਾਕੇ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਘਟਨਾ ਅੱਜ ਸਵੇਰੇ ਉਸ ਵਕਤ ਵਾਪਰੀ, ਜਦੋਂ ਕ ਕਿਚਲੂ ਨਗਰ ਦੀ ਰਹਿਣ ਵਾਲੀ ਅਮਨਦੀਪ ਕੌਰ 42 ਜਿੰਮ ਵਿਚ ਕਸਰਤ ਕਰਨ ਲਈ ਆਈ ਸੀ। ਅਜੇ ਉਹ ਆਪਣਾ ਐਕਟਿਵਾ ਖੜ੍ਹਾ ਕਰ ਰਹੀ ਸੀ ਕਿ ਇਸ ਦੌਰਾਨ ਉਸ ਦੇ ਨੇੜੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਆਏ ਅਤੇ ਉਸਦੇ ਗਲੇ ਵਿਚ ਸੋਨੇ ਦੀ ਚੇਨ ਉਨ੍ਹਾਂ ਨੇ ਖਿੱਚ ਲਈ ਅਮਨਦੀਪ ਕੌਰ ਨੇ ਰੌਲਾ ਪਾਇਆ, ਜਿਸ ’ਤੇ ਇਹ ਲੁਟੇਰੇ ਉਥੋਂ ਚੇਨ ਲੁੱਟ ਕੇ ਫ਼ਰਾਰ ਹੋ ਗਏ। ਉਥੇ ਸਫ਼ਾਈ ਕਰ ਰਹੇ ਕੁੱਝ ਕਰਮਚਾਰੀਆਂ ਵਲੋਂ ਲੁਟੇਰਿਆਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ, ਪਰ ਉਹ ਕਾਮਯਾਬ ਨਾ ਹੋਏ। ਭੱਜ ਰਹੇ ਇਹਨਾਂ ਲੁਟੇਰਿਆਂ ਦੀ ਜੇਬ ’ਚੋਂ ਦੋ ਕਾਰਤੂਸ ਉਥੇ ਹੀ ਡਿਗ ਪਏ, ਜੋ ਕਿ ਪੁਲਿਸ ਨੇ ਬਾਅਦ ਵਿਚ ਬਰਾਮਦ ਕਰ ਲਏ ਹਨ। ਲੁੱਟ ਦੀ ਇਹ ਘਟਨਾ, ਉਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਆਧਾਰ ‘ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਇਸ ਸਬੰਧੀ ਪੁਲਿਸ ਨੂੰ ਸੂਚਨਾ ਤੁਰੰਤ ਦੇ ਦਿੱਤੀ ਗਈ ਸੀ, ਪਰ ਇਕ ਘੰਟੇ ਤੋਂ ਵੱਧ ਸਮੇਂ ਬਾਅਦ ਪੁਲਿਸ ਉਥੇ ਆਈ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਪੁਲਿਸ ਸਮੇਂ ਸਿਰ ਪਹੁੰਚ ਜਾਂਦੀ ਤਾਂ ਲੁਟੇਰਿਆਂ ਨੂੰ ਕਾਬੂ ਕੀਤਾ ਜਾ ਸਕਦਾ ਸੀ।
ਪਿਛਲੀ ਖ਼ਬਰ ਦੁਕਾਨ ’ਚ ਰੱਖਿਆ ਲੱਖਾਂ ਦਾ ਸਾਮਾਨ ਚੜ੍ਹਿਆ ਅੱਗ ਦੀ ਭੇਟ ਅਗਲੀ ਖ਼ਬਰ ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।