01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪਾਵਰਕਾਮ ਦੇ ਕੱਚੇ ਮੁਲਾਜ਼ਮ ਮੰਗਾਂ ਨੂੰ ਲੈ ਕੇ ਅੱਜ ਤੋਂ ਸਰਕਾਰ ਖ਼ਿਲਾਫ਼ ਖੋਲ੍ਹਣਗੇ ਮੋਰਚਾ - ਸਵਰਨ ਸਿੰਘ

ਲੁਧਿਆਣਾ, 30 ਸਤੰਬਰ (ਜਤਿੰਦਰ ਭੰਬੀ)-ਵਰਕਰਜ਼ ਫੈਡਰੇਸ਼ਨ ਪੀ. ਐਸ.

ਅਜੀਤ ਡੈਸਕ 01-10-2026
ਲੁਧਿਆਣਾ, 30 ਸਤੰਬਰ (ਜਤਿੰਦਰ ਭੰਬੀ)-ਵਰਕਰਜ਼ ਫੈਡਰੇਸ਼ਨ ਪੀ.ਐਸ.ਪੀ.ਸੀ.ਐਲ. ਐਂਡ ਪੀ.ਐਸ.ਟੀ.ਸੀ.ਐਲ. ਇੰਟਕ ਪੰਜਾਬ ਦੇ ਪ੍ਰਧਾਨ ਸਵਰਨ ਸਿੰਘ ਨੇ ਕਿਹਾ ਕਿ ਅੱਜ ਸਮੁੱਚਾ ਪੰਜਾਬ ਦਾ ਮੁਲਾਜ਼ਮ ਇਕ ਲੜੀ ਦੀ ਤਰ੍ਹਾਂ ਪਰੋਇਆ ਹੋਇਆ ਹੈ ਜਦੋਂ ਕਿ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਆਪਣੀਆਂ ਮੰਗਾਂ ਮਨਵਾਉਣ ਲਈ ਜੱਦੋਜਹਿਦ ਕਰ ਰਹੇ ਹਨ। ਮੁਲਾਜ਼ਮਾਂ ਨੇ ਆਪਣੀ ਘੰਟੀ ਮੁੜ ਅਕਤੂਬਰ ਤੋਂ ਫਿਰ ਖੜਕਾ ਦਿੱਤੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੋਂ ਜੁਲਾਈ 2017 ਤੋਂ ਬਣਦਾ ਏਰੀਅਰ ਬਾਰੇ ਚੁੱਪ ਵੱਟ ਲਈ ਹੈ। ਪੰਜਾਬ ਦੀ ਸਰਕਾਰ ਪੈਸੇ ਹੋਰ ਪਾਸੇ ਤਾਂ ਵੰਡ ਰਹੀ ਹੈ ਪਰ ਜਿਨ੍ਹਾਂ ਸਰਕਾਰੀ ਮੁਲਾਜ਼ਮਾਂ ਨੇ ਕੰਮ ਚਲਾਉਣਾ ਹੈ, ਉਨ੍ਹਾਂ ਦੀ ਕੋਈ ਗੱਲ ਨਹੀਂ ਕਰ ਰਹੀ। ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਨੂੰ ਕਰਜ਼ੇ ਦੇ ਬੋਝ ਥੱਲੇ ਦੱਬਿਆ ਹੋਇਆ ਹੈ। ਪੰਜਾਬ ਦੇ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਨਵੀਂ ਭਰਤੀ, ਐਲ.ਐਮ., ਜੇ.ਈ., ਐਲ.ਡੀ.ਸੀ. ਦਾ ਤਿੰਨ ਸਾਲ ਦੀ ਪੀਰੀਅਡ ’ਤੇ ‘ਬੈਨ’ ਲੱਗਾ ਹੈ, ਉਸ ਨੂੰ ਖ਼ਤਮ ਕੀਤਾ ਜਾਵੇ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਬਣਦੀਆਂ ਤਰੱਕੀਆਂ ਲਾਗੂ ਕਰਨਾ ਆਦਿ ਮੰਗ ਤੁਰੰਤ ਲਾਗੂ ਕੀਤੀਆਂ ਜਾਣ। ਪੰਜਾਬ ਦੇ ਸਬ ਸਟੇਸ਼ਨ ਨਵੇਂ ਬਣਾਏ ਜਾ ਰਹੇ ਹਨ ਪਰ ਉਨ੍ਹਾਂ ਨੂੰ ਚਲਾਉਣ ਲਈ ਐਸ.ਐਸ.ਏ., ਐਸ.ਐਸ.ਓ. ਦੀ ਘਾਟ ਹੈ। ਪਾਵਰਕਾਮ ਦੇ ਚੀਫ਼ ਇੰਜੀਨੀਅਰ ਇੱਧਰ ਧਿਆਨ ਦੇਣ ਤਾਂ ਜੋ ਸਟਾਫ਼ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਗੁਰਦੀਪ ਸਿੰਘ ਵਰਕਿੰਗ ਪ੍ਰਧਾਨ, ਕੰਵਲਜੀਤ ਸਿੰਘ, ਰਾਕੇਸ਼ ਕੁਮਾਰ, ਅਮਰ ਸਿੰਘ, ਸੰਤੋਸ਼ ਮੋਰਿਆ, ਅਜੈ ਕੁਮਾਰ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੈਕਰਡ ਸੋਲ ਕਾਨਵੈਂਟ ਸਕੂਲ ਦੇ ਖਿਡਾਰੀਆਂ ਵਲੋਂ ਪੰਜਾਬ ਰਾਜ ਅੰਤਰ - ਜ਼ਿਲ੍ਹਾ ਸਕੂਲ ਖੇਡ ਮੁਕਾਬਲੇ ’ ਚ ਸਕੂਲ ਦਾ ਸ਼ਾਨਦਾਰ... ਅਗਲੀ ਖ਼ਬਰ ਕਾਂਗਰਸ, ਅਕਾਲੀ ਤੇ ਭਾਜਪਾ ਨੂੰ ਛੱਡ ਨੌਜਵਾਨਾਂ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।