27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸਹੋਤਾ ਦੀ ਪ੍ਰਧਾਨਗੀ ’ਚ ਹੋਈ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ‘ਚ ਭਾਵਾਧਸ ਦੀ ਮੀਟਿੰਗ

ਲੁਧਿਆਣਾ, 26 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਦੀ ਸਥਾਨਕ ਸ਼ਾਖਾ ਦੀ ਅਸ਼ਵਨੀ ਸਹੋਤਾ ਰਾਸ਼ਟਰੀ ਸਰਵਉਚ ਨਿਰਦੇਸ਼ਕ ਭਾਵਾਧਸ ਭਾਰਤ ਦੀ ਪ੍ਰਧਾਨਗੀ ਹੇਠ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦੇ ਸਬੰਧ ਵਿਚ ਸਜਾਈ ਜਾ ਰਹੀ 16ਵੀਂ ‘ਬ੍ਰਹਮ ਜੋਤੀ ਵਿਸ਼ਾਲ ਸ਼ੋਭਾ ਯਾਤਰਾ ’ ਦੇ ਸਬੰਧ ’ਚ ਪਿੰਡੀ ਦਿਆਲ ਧਰਮਸ਼ਾਲ, ਕੈਲਾਸ਼ ਸਿਨੇਮਾ ਚੌਕ, ਲੁਧਿਆਣਾ ਵਿਖੇ ਭਾਵਾਧਸ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਅਸ਼ਵਨੀ ਸਹੋਤਾ ਨੇ ਦੱਸਿਆ ਕਿ ‘ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ’ ਦੇ ਸਬੰਧ ਵਿਚ 24 ਅਕਤੂਬਰ, 2026, ਦਿਨ ਸ਼ਨੀਵਾਰ ਨੂੰ 16 ਵੀਂ ਬ੍ਰਹਮ ਜੋਤੀ ਵਿਸ਼ਾਲ ਸ਼ੋਭਾ ਯਾਤਰਾ ਦਰੇਸੀ ਮੈਦਾਨ ਤੋਂ ਸਜਾਈ ਜਾਵੇਗੀ, ਜਿਸ ਵਿਚ ਪਰਮ ਪੂਜਨੀਯ ਧਰਮ ਗੁਰੂ ਡਾ.

ਅਜੀਤ ਡੈਸਕ 27-09-2026
ਲੁਧਿਆਣਾ, 26 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਦੀ ਸਥਾਨਕ ਸ਼ਾਖਾ ਦੀ ਅਸ਼ਵਨੀ ਸਹੋਤਾ ਰਾਸ਼ਟਰੀ ਸਰਵਉਚ ਨਿਰਦੇਸ਼ਕ ਭਾਵਾਧਸ ਭਾਰਤ ਦੀ ਪ੍ਰਧਾਨਗੀ ਹੇਠ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦੇ ਸਬੰਧ ਵਿਚ ਸਜਾਈ ਜਾ ਰਹੀ 16ਵੀਂ ‘ਬ੍ਰਹਮ ਜੋਤੀ ਵਿਸ਼ਾਲ ਸ਼ੋਭਾ ਯਾਤਰਾ ’ ਦੇ ਸਬੰਧ ’ਚ ਪਿੰਡੀ ਦਿਆਲ ਧਰਮਸ਼ਾਲ, ਕੈਲਾਸ਼ ਸਿਨੇਮਾ ਚੌਕ, ਲੁਧਿਆਣਾ ਵਿਖੇ ਭਾਵਾਧਸ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਅਸ਼ਵਨੀ ਸਹੋਤਾ ਨੇ ਦੱਸਿਆ ਕਿ ‘ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ’ ਦੇ ਸਬੰਧ ਵਿਚ 24 ਅਕਤੂਬਰ, 2026, ਦਿਨ ਸ਼ਨੀਵਾਰ ਨੂੰ 16 ਵੀਂ ਬ੍ਰਹਮ ਜੋਤੀ ਵਿਸ਼ਾਲ ਸ਼ੋਭਾ ਯਾਤਰਾ ਦਰੇਸੀ ਮੈਦਾਨ ਤੋਂ ਸਜਾਈ ਜਾਵੇਗੀ, ਜਿਸ ਵਿਚ ਪਰਮ ਪੂਜਨੀਯ ਧਰਮ ਗੁਰੂ ਡਾ. ਦੇਵ ਸਿੰਘ ਅਦੈਵਤੀ ਮਹਾਰਾਜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਭਾਵਾਧਸ ਦੇ ਕੇਂਦਰੀ ਸੰਗਠਨ, ਪ੍ਰਾਂਤੀਯ ਸੰਗਠਨ ਦੇ ਅਹੁਦੇਦਾਰ/ਵਰਕਰ, ਧਾਰਮਿਕ ਵਿਦਵਾਨ, ਰਾਜਨੀਤਿਕ, ਸਮਾਜਿਕ ਅਤੇ ਵੱਖ-ਵੱਖ ਜਥੇਬੰਦੀਆਂ ਆਗੂ ਵੀ ਸ਼ਿਰਕਤ ਕਰਨਗੇ। ਸ੍ਰੀ ਸਹੋਤਾ ਨੇ ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਲਈ ਸਮੂਹ ਅਹੁਦੇਦਾਰਾਂ/ਵਰਕਰਾਂ ਦੀ ਡਿਊਟੀਆਂ ਲਗਾਈਆਂ ਅਤੇ ਅਪੀਲ ਕੀਤੀ ਕਿ ਸੰਗਠਨ ਤੇ ਸਮਾਜ ਦੀ ਮਜ਼ਬੂਤੀ ਲਈ ਪਾਵਨ ਰਾਮਾਇਣ ਤੇ ਯੋਗਿਵਿਸ਼ਸ਼ਟ-ਮਹਾਂਰਮਾਇਣ ਦੀਆਂ ਸਿੱਖਿਆਵਾਂ ਨੂੰ ਘਰ-ਘਰ ਤੱਕ ਪਹੁੰਚਾਉਣ । ਮੀਟਿੰਗ ’ਚ ਰਾਸ਼ਟਰੀ ਮੁੱਖ ਖਜ਼ਾਨਚੀ ਵਿਜੇ ਮਾਨਵ, ਸ਼ਿਵ ਸੋਨੀ, ਰਾਸ਼ਟਰੀ ਸੰਯੁਕਤ ਮੰਤਰੀ ਵਰਿੰਦਰ ਗਾਗਟ, ਰਾਸ਼ਟਰੀ ਸੰਚਾਲਕ ਯੂਥ ਵਿੰਗ ਸੋਨੂੰ ਫੁੱਲਾਂਵਾਲ, ਰਾਸ਼ਟਰੀ ਸਲਾਹਕਾਰ ਨਰੇਸ਼ ਸੌਦਾ, ਸੂਬਾ ਕਨਵੀਨਰ ਪੰਜਾਬ ਵਰਿੰਦਰ ਸਵਾਮੀ, ਰਾਜੇਸ਼ ਦੈਤਿਆ, ਮਨੋਜ ਸਹੋਤਾ ਟੋਨੀ, ਸਿੱਖਿਆ ਬੋਰਡ ਦੇ ਰਾਸ਼ਟਰੀ ਪ੍ਰਧਾਨ ਅਭੈ ਸਹੋਤਾ, ਯੂਥ ਵਿੰਗ ਦੇ ਸੂਬਾਈ ਇੰਚਾਰਜ ਕਰਨ ਬਾਲੀ, ਸੂਬਾ ਕਨਵੀਨਰ ਲੇਬਰ ਵਿਕਾਸ ਬੋਰਡ ਰਾਜੂ ਸ਼ੇਰਪੁਰੀਆ, ਕੌਮੀ ਕਾਰਜਕਾਰਨੀ ਮੈਂਬਰ ਗੁਲਸ਼ਨ ਡਿਮਾਣਾ, ਬਿੱਟੂ ਮੱਟੂ, ਲਾਲਾ ਪ੍ਰਵੀਨ, ਵਰਜਿੰਦਰ ਫੋਕਲ ਪੁਆਇੰਟ, ਅਜੈ ਕਾਲੜਾ, ਵਿਜੇ ਫਰਮਾਏ, ਬਿੱਟੂ ਡੁਲਗਚ, ਰਮੇਸ਼ ਘਈ, ਨਰੇਸ਼ ਸਹੋਤਾ, ਅਰਜੁਨ ਸਿੰਘ ਸਹੋਤਾ, ਬਿੱਟੂ ਗਿੱਲ, ਵਿੱਕੀ ਚੌਹਾਨ, ਸੰਜੇ ਅਸੁਰ, ਸੂਬਾ ਕਾਰਜਕਾਰਨੀ ਮੈਂਬਰ ਵਿਨੋਦ ਸਹੋਤਾ, ਯੂਥ ਵਿੰਗ ਪ੍ਰਦੀਪ ਟਾਂਕ, ਰੌਨੀ ਬੈਣੀਵਾਲ, ਗੌਰਵ ਗਾਗਟ, ਤਰੁਣ ਸਹੋਤਾ, ਅਰੁਣ ਡੁਲਗਚ, ਸਕੱਤਰ ਪੰਜਾਬ ਅਜੈ ਸੱਭਰਵਾਲ, ਬੰਟੀ ਗੁਗਲੀਆ, ਸੁਨੀਲ ਲੋਹਟ, ਮਣੀ ਮੂੰਗ, ਹਰਵਿੰਦਰ ਸਿੰਘ ਪੱਤੜ, ਰਾਜਨ ਮਹਿਰਾ, ਰਾਜੇਸ਼ ਮੱਟੂ, ਸੰਦੀਪ ਗੌਤਮ, ਬੌਬੀ ਚੰਡਾਲੀਆ, ਸੰਜੀਵ ਸਹੋਤਾ ਬੰਟੀ, ਹਿਮਾਂਸ਼ੂ ਸੱਭਰਵਾਲ, ਰਵੀ ਸ਼ੰਕਰ ਮੱਟੂ, ਲੱਕੀ ਸਹੋਤਾ ਕੁੰਦਨਪੁਰੀ, ਮੋਤੀ ਅਟਵਾਲ, ਰਵੀ ਸਾਹਿਲ, ਚੰਦਨ ਆਂਚਲ, ਗਿਆਨੋ ਦੇਵੀ, ਰਾਜਵਤੀ, ਮਨਜੀਤ ਕੌਰ ਸਹੋਤਾ, ਕੋਮਲ ਰਾਣੀ, ਸੋਨਿਆ ਥਾਪਰ, ਪਰਮਿੰਦਰ ਬਿਰਲਾ, ਸੌਰਭ ਕੁਮਾਰ, ਅਰੁਣ ਡੁਲਗਚ ਆਦਿ ਵੀ ਸ਼ਾਮਿਲ ਸਨ।
ਪਿਛਲੀ ਖ਼ਬਰ ਐਸ . ਪੀ . ਐਸ . ਹਸਪਤਾਲ ਦੇ ਮਾਹਿਰ ਡਾ . ਰਣਜੀਤ ਨੇ ਏ . ਆਈ. ਪਾਵਰਡ ਥ੍ਰੀਡੀ ਰੋਬੋਲੈੱਸ ਤਕਨੀਕ ਨਾਲ 75 ਸਾਲਾ ਬਜ਼ੁਰਗ ਦ... ਅਗਲੀ ਖ਼ਬਰ ਕੈਬਨਿਟ ਮੰਤਰੀ ਸੌਂਦ ਨੇ ਉਦਯੋਗਪਤੀ ਬਰੁਨਪ੍ਰੀਤ ਸਿੰਘ ਆਹੂਜਾ ਦੀ ਲਿਖੀ ਕਿਤਾਬ ਨੂੰ ਕੀਤਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।