24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਵਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਮੁਹੰਮਦ ਗੁਲਾਬ ਡੀ . ਜੀ . ਪੀ . ਨੂੰ ਮਿਲੇ

ਲੁਧਿਆਣਾ, 23 ਸਤੰਬਰ (ਜਤਿੰਦਰ ਭੰਬੀ)-ਪੰਜਾਬ ਵਿੱਚ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਦੇਖਦੇ ਹੋਏ ਸਮਾਜ ਸੇਵੀ ਅਤੇ ਕਾਂਗਰਸ ਘੱਟ ਗਿਣਤੀ ਵਿਭਾਗ ਦੇ ਕੌਮੀ ਕੋਆਰਡੀਨੇਟਰ ਮੁਹੰਮਦ ਗੁਲਾਬ ਨੇ ਸਪੈਸ਼ਲ ਡੀ. ਜੀ.

ਅਜੀਤ ਡੈਸਕ 24-09-2026
ਲੁਧਿਆਣਾ, 23 ਸਤੰਬਰ (ਜਤਿੰਦਰ ਭੰਬੀ)-ਪੰਜਾਬ ਵਿੱਚ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਦੇਖਦੇ ਹੋਏ ਸਮਾਜ ਸੇਵੀ ਅਤੇ ਕਾਂਗਰਸ ਘੱਟ ਗਿਣਤੀ ਵਿਭਾਗ ਦੇ ਕੌਮੀ ਕੋਆਰਡੀਨੇਟਰ ਮੁਹੰਮਦ ਗੁਲਾਬ ਨੇ ਸਪੈਸ਼ਲ ਡੀ.ਜੀ.ਪੀ. (ਲਾਅ ਐਂਡ ਆਰਡਰ) ਪੀ.ਕੇ. ਸਿਨਹਾ ਨੂੰ ਮਿਲ ਕੇ ਇਨ੍ਹਾਂ ਘਟਨਾਵਾਂ ਨੂੰ ਠੱਲ੍ਹ ਪਾਉਣ ਦੀ ਮੰਗ ਕਰਦਿਆਂ ਮੰਗ-ਪੱਤਰ ਵੀ ਦਿੱਤਾ। ਉਨ੍ਹਾਂ ਚਿੰਤਤ ਹੁੰਦਿਆਂ ਮਜ਼ਦੂਰਾਂ ਦੀ ਸੁਰੱਖਿਆ, ਗੈਰ-ਕਾਨੂੰਨੀ ਹਥਿਆਰਾਂ ਅਤੇ ਜਬਰੀ ਵਸੂਲੀ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਚੰਡੀਗੜ੍ਹ, ਪੰਜਾਬ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ, ਜਬਰੀ ਵਸੂਲੀ, ਗੈਂਗਸਟਰ ਗਤੀਵਿਧੀਆਂ, ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਵੱਧ ਰਹੇ ਖ਼ਤਰੇ ‘ਤੇ ਚਿੰਤਾ ਪ੍ਰਗਟ ਕਰਦਿਆਂ। ਉਨ੍ਹਾਂ ਕਿਹਾ ਕਿ ਉਦਯੋਗਿਕ ਸ਼ਹਿਰਾਂ ਵਿਚ ਖਾਸ ਕਰਕੇ ਤਨਖਾਹ ਮਿਲਣ ਵਾਲੇ ਸਮੇਂ ਦੌਰਾਨ ਲੁੱਟਾਂ ਖੋਹਾਂ ਆਮ ਗੱਲ ਹੋ ਗਈ ਹੈ। ਉਨ੍ਹਾਂ ਨੇ ਵਪਾਰੀਆਂ, ਉਦਯੋਗਪਤੀਆਂ ਅਤੇ ਆਮ ਨਾਗਰਿਕਾਂ ਨੂੰ ਮਿਲਣ ਵਾਲੀਆਂ ਧਮਕੀ ਭਰੀਆਂ ਕਾਲਾਂ, ਜਬਰੀ ਵਸੂਲੀ ਅਤੇ ਫਿਰੌਤੀ ਦੇ ਮਾਮਲਿਆਂ ਦੀ ਤੁਰੰਤ ਜਾਂਚ, ਤਕਨੀਕੀ ਵਿਸ਼ਲੇਸ਼ਣ ਅਤੇ ਪੀੜਤਾਂ ਨੂੰ ਲੋੜ ਅਨੁਸਾਰ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ( ਬ ) ਵਲੋਂ 26 ਨੂੰ ਕੀਤੀ ਜਾਣ ਵਾਲੀ ਛਪਾਰ ਕਾਨਫਰੰਸ ਇਤਿਹਾਸਿਕ ਸਾਬਤ ਹੋਵੇਗੀ - ਭੁਪਿੰਦਰ ਸਿੰਘ ਭ... ਅਗਲੀ ਖ਼ਬਰ ਏਯੂਸੀਟੀ ਦੀ ਉਮੀਦਵਾਰ ਪ੍ਰੋ . ਪੂਜਾ ਗੌੜ ਪੰਜਾਬ ਯੂਨੀਵਰਸਿਟੀ ਦੀ ਸੈਨੇਟਰ ਚੁਣੀ “ਸੈਨੇਟ ਵਿਚ ਜਾ ਕੇ ਅਧਿਆਪਕਾਂ ਅਤੇ ਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।