24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਇਸ਼ਤਿਹਾਰੀ ਬੋਰਡਾਂ ਨੇ ਘੇਰੇ ਸ਼ਹਿਰ ਦੇ ਚੌਕ , ਨਿਗਮ ਦੀ ਪਾਲਣਾ ਕਿੱਥੇ ? ਮੁੱਖ ਸੜਕਾਂ ਤੇ ਚੌਕਾਂ ’ਚ ਫਲੈਕਸਾਂ ਦੀ ਭਰਮਾਰ, ਸਿਆਸੀ ਆਗੂਆਂ ਦੇ ਜਨਮ ਦਿਨਾ ਵਾਲੇ ਬੋਰਡ ਵੀ ਲੱਗ ਰਹੇ

ਲੁਧਿਆਣਾ, 23 ਸਤੰਬਰ (ਭੁਪਿੰਦਰ ਸਿੰਘ ਬੈਂਸ)- ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਚੌਕਾਂ ’ਤੇ ਲੱਗ ਰਹੇ ਇਸ਼ਤਿਹਾਰੀ ਫਲੈਕਸਾਂ ਅਤੇ ਬੋਰਡਾਂ ਨੂੰ ਲੈਕੇ ਇਸ ਸੰਬੰਧੀ ਨਿਯਮਾਂ ਨੂੰ ਅਮਲ ‘ਚ ਲੈਕੇ ਆਉਣ ਤੇ ਸਵਾਲ ਖੜ੍ਹੇ ਰਹੇ ਹੋ ਰਹੇ ਹਨ। ਜਲੰਧਰ ਬਾਈਪਾਸ ਚੌਕ, ਫਾਉਂਟੇਨ ਚੌਕ, ਮਾਤਾ ਰਾਣੀ ਚੌਕ ਅਤੇ ਹੈਬੋਵਾਲ ਸਮੇਤ ਕਈ ਪ੍ਰਮੁੱਖ ਥਾਵਾਂ ‘ਤੇ ਵੱਖ-ਵੱਖ ਮੌਕਿਆਂ ਤੇ ਇਸ਼ਤਿਹਾਰੀ ਸਮੱਗਰੀ ਲੱਗੀ ਨਜ਼ਰ ਆਉਂਦੀ ਹੈ।

ਸ਼ਹਿਰ ‘ਚ ਪਾਣੀ ਦੀ ਟੈਂਕੀ ਤੇ ਕੀਤੀ ਗਈ ਇਸ਼ਤਿਹਾਰੀਬਾਜ਼ੀ ਦਾ ਦ੍ਰਿਸ਼। ਤਸਵੀਰ : ਸੇਵਕ ਸਿੰਘ 24-09-2026
ਲੁਧਿਆਣਾ, 23 ਸਤੰਬਰ (ਭੁਪਿੰਦਰ ਸਿੰਘ ਬੈਂਸ)- ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਚੌਕਾਂ ’ਤੇ ਲੱਗ ਰਹੇ ਇਸ਼ਤਿਹਾਰੀ ਫਲੈਕਸਾਂ ਅਤੇ ਬੋਰਡਾਂ ਨੂੰ ਲੈਕੇ ਇਸ ਸੰਬੰਧੀ ਨਿਯਮਾਂ ਨੂੰ ਅਮਲ ‘ਚ ਲੈਕੇ ਆਉਣ ਤੇ ਸਵਾਲ ਖੜ੍ਹੇ ਰਹੇ ਹੋ ਰਹੇ ਹਨ। ਜਲੰਧਰ ਬਾਈਪਾਸ ਚੌਕ, ਫਾਉਂਟੇਨ ਚੌਕ, ਮਾਤਾ ਰਾਣੀ ਚੌਕ ਅਤੇ ਹੈਬੋਵਾਲ ਸਮੇਤ ਕਈ ਪ੍ਰਮੁੱਖ ਥਾਵਾਂ ‘ਤੇ ਵੱਖ-ਵੱਖ ਮੌਕਿਆਂ ਤੇ ਇਸ਼ਤਿਹਾਰੀ ਸਮੱਗਰੀ ਲੱਗੀ ਨਜ਼ਰ ਆਉਂਦੀ ਹੈ। ਇਸ ਕਾਰਨ ਸ਼ਹਿਰ ਦੀ ਦਿੱਖ ਪ੍ਰਭਾਵਿਤ ਹੋਣ ਦੇ ਨਾਲ ਜਨਤਕ ਥਾਵਾਂ ਦੀ ਸੁਚੱਜੀ ਵਰਤੋਂ ਨੂੰ ਲੈਕੇ ਸਵਾਲ ਉਠ ਰਹੇ ਹਨ। ਸ਼ਹਿਰ ਦੇ ਰੁੱਝੇ ਹੋਏ ਚੌਕਾਂ ਅਤੇ ਮੁੱਖ ਰਸਤਿਆਂ ਤੇ ਵੱਡੇ ਆਕਾਰ ਦੇ ਫਲੈਕਸ ਅਤੇ ਬੈਨਰ ਲਗਾਉਣ ਦਾ ਰੁਝਾਉਣ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ। ਸਮਾਜਿਕ, ਧਾਰਮਿਕ ਅਤੇ ਸਿਆਸੀ ਗਤੀਵਿਧੀਆਂ ਨਾਲ ਸੰਬੰਧਤ ਬੋਰਡਾਂ ਤੋਂ ਇਲਾਵਾ ਵੱਖ-ਵੱਖ ਸਮਾਗਮਾਂ ਅਤੇ ਵਧਾਈ ਸੰਦੇਸ਼ਾਂ ਵਾਲੇ ਫਲੈਕਸ ਵੀ ਜਨਤਕ ਥਾਵਾਂ ‘ਤੇ ਲਗਾਏ ਜਾ ਰਹੇ ਹਨ, ਜੋ ਕਿ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਨਜ਼ਰ ਆਉਂਦੇ ਹਨ। ਸਿਆਸੀ ਆਗੂਆਂ ਦੇ ਜਨਮ ਦਿਨਾਂ ਜਾਂ ਹੋਰ ਮੌਕਿਆਂ ‘ਤੇ ਵਧਾਈ ਸੰਦੇਸ਼ਾਂ ਵਾਲੇ ਵੱਡੇ ਫਲੈਕਸ ਲਗਾਉਣ ਦਾ ਰੁਝਾਣ ਵੀ ਸ਼ਹਿਰ ਵਿਚ ਦੇਖਣ ਨੂੰ ਮਿਲਦਾ ਹੈ। ਅਜਿਹੇ ਬੋਰਡਾਂ ਤੇ ਆਗੂਆਂ ਦੀਆਂ ਤਸਵੀਰਾਂ ਅਤੇ ਵਧਾਈ ਸੰਦੇਸ਼ ਪ੍ਰਮੁੱਖਤਾ ਨਾਲ ਲਗਾਏ ਜਾ ਰਹੇ ਹਨ। ਸਵਾਲ ਇਹ ਹੈ ਕਿ ਜਨਤਕ ਥਾਵਾਂ ‘ਤੇ ਲੱਗਣ ਵਾਲੇ ਇਨ੍ਹਾਂ ਬੋਰਡਾਂ ਲਈ ਲੋੜੀਂਦੀ ਮਨਜੂਰੀ ਲਈ ਗਈ ਹੈ ਜਾ ਨਹੀ, ਜੇਕਰ ਮਨਜੂਰੀ ਨਹੀ ਹੈ ਤਾਂ ਨਿਯਮਾਂ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਜਦਕਿ ਮਨਜੂਰਸ਼ੁਦਾ ਇਸ਼ਤਿਹਾਰਾਂ ਸੰਬੰਧੀ ਨਿਰਧਾਰਤ ਸ਼ਰਤਾਂ ਦੀ ਪਾਲਣਾ ਯਕੀਨੀ ਬਣਾਉਣਾ ਵੀ ਸੰਬੰਧਤ ਵਿਭਾਗ ਦੀ ਜਿੰਮੇਵਾਰੀ ਹੈ। ਇਸ਼ਤਿਹਾਰਬਾਜ਼ੀ ਦਾ ਮਾਮਲਾ ਉਸ ਵੇਲੇ ਹੋਰ ਗੰਭੀਰ ਹੋ ਜਾਂਦਾ ਹੈ, ਜਦੋਂ ਬੈਨਰ ਜਾ ਫਲੈਕਸ ਦਿਸ਼ਾ ਸੂਚਕ ਜਾਂ ਟ੍ਰੈਫਿਕ ਸਾਈਨ ਨੂੰ ਢੱਕਣ ਲੱਗ ਪੈਣ। ਸ਼ਹਿਰ ਵਿਚ ਕਈ ਅਜਿਹੀਆਂ ਥਾਵਾਂ ਵੀ ਬੀਤੇ ਦਿਨੀਂ ਸਾਹਮਣੇ ਆਈਆਂ ਸਨ, ਜਿੱਥੇ ਬੈਨਰਾਂ ਕਾਰਨ ਸੜਕਾਂ ਨਾਲ ਸੰਬੰਧਤ ਸਾਈਨੇਜ ਦੀ ਦਿੱਖ ਪ੍ਰਭਾਵਿਤ ਹੋਈ ਸੀ। ਨਗਰ ਨਿਗਮ ਦੀ ਬਾਹਰੀ ਇਸ਼ਤਿਹਾਰਬਾਜ਼ੀ ਨੀਤੀ ਤਹਿਤ ਸ਼ਹਿਰੀ ਹੱਦਾਂ ਵਿਚ ਬਾਹਰੀ ਇਸ਼ਤਿਹਾਰ ਲਗਾਉਣ ਲਈ ਸੰਬੰਧਤ ਵਿਭਾਗ ਦੀ ਮਨਜੂਰੀ ਅਤੇ ਨਿਰਧਾਰਤ ਸ਼ਰਤਾਂ ਦੀ ਪਾਲਣਾ ਨਾਲ ਸੰਬੰਧਤ ਪ੍ਰਬੰਧ ਹਨ। ਨਿਯਮਾਂ ਦਾ ਮਕਸਦ ਇਸ਼ਤਿਹਾਰਬਾਜ਼ੀ ਨੂੰ ਇਸ ਤਰੀਕੇ ਨਾਲ ਨਿਯਮਬੱਧ ਕਰਨਾ ਹੈ ਕਿ ਇਸ ਨਾਲ ਸੜਕ ਸੁਰੱਖਿਆ, ਟ੍ਰੈਫਿਕ ਦੀ ਆਵਾਜਾਈ ਅਤੇ ਸ਼ਹਿਰ ਦੀ ਦਿੱਖ ਪ੍ਰਭਾਵਿਤ ਨਾ ਹੋਵੇ। ਗੈਰ ਅਧਿਕਾਰਤ ਇਸ਼ਤਿਹਾਰਾਂ ਨੂੰ ਹਟਾਉਣ ਅਤੇ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੀ ਵੀ ਵਿਵਸਥਾ ਹੈ। ਸ਼ਹਿਰਵਾਸੀਆਂ ਦੀ ਮੰਗ ਹੈ ਕਿ ਮੁੱਖ ਚੌਂਕਾਂ ਅਤੇ ਸੜਕਾਂ ਤੇ ਲੱਗੇ ਇਸ਼ਤਿਹਾਰੀ ਬੋਰਡਾਂ ਦੀ ਨਿਯਮਤ ਜਾਂਚ ਕੀਤੀ ਜਾਵੇ ਅਤੇ ਜਿੱਥੇ ਨਿਯਮਾਂ ਦੀ ਉਲੰਘਣਾ ਮਿਲੇ। ਉਥੇ ਬਿਨ੍ਹਾਂ ਕਿਸੇ ਪੱਖਪਾਤ ਦੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਇਸ ਨਾਲ ਸ਼ਹਿਰ ਦੀ ਸੁੰਦਰਤਾ ਕਾਇਮ ਰੱਖਣ ਦੇ ਨਾਲ ਜਨਤਕ ਥਾਵਾਂ ਦੀ ਵਿਵਸਥਾ ਅਤੇ ਆਵਾਜਾਈ ਸੁਰੱਖਿਆ ਨੂੰ ਵੀ ਬਿਹਤਰ ਬਣਾਇਆ ਜਾ ਸਕਦਾ ਹੈ।
ਪਿਛਲੀ ਖ਼ਬਰ ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ 10 ਹਜ਼ਾਰ ਰੁਪਏ ਖ਼ਾਤਰ ਮਹਿਲਾ ਮਿੱਤਰ ਦਾ ਕਤਲ ਕਰਨ ਵਾਲਾ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।