24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪ੍ਰਿੰਸੀਪਲ ਡਾਕਟਰ ਕਿਰਨਦੀਪ ਕੌਰ ਦੂਜੀ ਵਾਰ ਸੈਨੇਟ ਮੈਂਬਰ ਚੁਣੇ

ਲੁਧਿਆਣਾ, 23 ਸਤੰਬਰ (ਜਸਵਿੰਦਰ ਸਿੰਘ)-20 ਸਤੰਬਰ ਨੂੰ ਸੰਪੰਨ ਹੋਈਆਂ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਵਿੱਚ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ ਦੇ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਦੂਸਰੀ ਵਾਰ ਪ੍ਰਿੰਸੀਪਲ ਚੋਣ ਖੇਤਰ ਵਿੱਚੋਂ ਸੈਨੇਟ ਮੈਂਬਰ ਵੱਜੋਂ ਚੁਣੇ ਗਏ।

ਅਜੀਤ ਡੈਸਕ 24-09-2026
ਲੁਧਿਆਣਾ, 23 ਸਤੰਬਰ (ਜਸਵਿੰਦਰ ਸਿੰਘ)-20 ਸਤੰਬਰ ਨੂੰ ਸੰਪੰਨ ਹੋਈਆਂ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਵਿੱਚ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ ਦੇ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਦੂਸਰੀ ਵਾਰ ਪ੍ਰਿੰਸੀਪਲ ਚੋਣ ਖੇਤਰ ਵਿੱਚੋਂ ਸੈਨੇਟ ਮੈਂਬਰ ਵੱਜੋਂ ਚੁਣੇ ਗਏ। ਇਸ ਮੁਬਾਰਕ ਮੌਕੇ ‘ਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ, ਸਕੱਤਰ ਗੁਰਬਚਨ ਸਿੰਘ ਪਾਹਵਾ, ਕਾਰਜਕਾਰੀ ਪ੍ਰਧਾਨ ਜਗਜੀਤ ਸਿੰਘ ਅਹੂਜਾ, ਮੈਂਬਰ ਜੱਥੇਦਾਰ ਹੀਰਾ ਸਿੰਘ ਗਾਬੜੀਆ , ਬਾਬਾ ਅਜੀਤ ਸਿੰਘ ,ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਵਧਾਈ ਦਿੱਤੀ। ਇਸ ਮੌਕੇ ‘ਤੇ ਬੋਲਦਿਆਂ ਡਾ. ਕਿਰਨਦੀਪ ਕੌਰ ਨੇ ਇਹ ਭਰੋਸਾ ਦੁਆਇਆ ਕਿ ਉਹ ਪ੍ਰਿੰਸੀਪਲ ਅਤੇ ਸੈਨੇਟਰ ਵੱਜੋਂ ਆਪਣੀਆਂ ਜਿੰਮੇਵਾਰੀਆਂ ਨੂੰ ਤਨਦੇਹੀ ਨਾਲ਼ ਨਿਭਾਉਂਦੇ ਰਹਿਣਗੇ।
ਪਿਛਲੀ ਖ਼ਬਰ 10 ਹਜ਼ਾਰ ਰੁਪਏ ਖ਼ਾਤਰ ਮਹਿਲਾ ਮਿੱਤਰ ਦਾ ਕਤਲ ਕਰਨ ਵਾਲਾ ਨੌਜਵਾਨ ਕਾਬੂ ਅਗਲੀ ਖ਼ਬਰ ਗੈਸ ਏਜੰਸੀ ਦੇ ਕਰਿੰਦੇ ਲੁੱਟਣ ਵਾਲਾ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।