ਬੁਲਾਰਾ ਵਿਖੇ ਬਾਬਾ ਸ੍ਰੀਚੰਦ ਦਾ ਜਨਮ ਦਿਹਾੜਾ ਮਨਾਇਆ
ਡਾਬਾ/ਲੁਹਾਰਾ, 21 ਸਤੰਬਰ (ਕੁਲਵੰਤ ਸਿੰਘ ਸੱਪਲ)-ਸ੍ਰੀਚੰਦ ਜੀ ਦਾ 532ਵਾਂ ਜਨਮ ਦਿਹਾੜਾ ਤਪ ਅਸਥਾਨ ਬਾਬਾ ਸ੍ਰੀਚੰਦ ਜੀ ਵਿਸ਼ਵਕਰਮਾ ਨਗਰ ਪਿੰਡ ਬੁਲਾਰਾ ਵਿਖੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਰਾਗੀ ਸਿੰਘਾ ਨੇ ਕੀਰਤਨ ਤੇ ਢਾਡੀ ਸਿੰਘਾਂ ਨੇ ਬਾਬਾ ਜੀ ਦੇ ਇਤਹਾਸ ਨਾਲ ਸੰਬੰਧਤ ਵਾਰਾ ਸੁਣਾ ਕੇ ਅਤੇ ਬਾਬਾ ਨਿਰਵੈਰ ਸਿੰਘ ਢੱਕੀ ਸਾਹਿਬ ਵਾਲਿਆ ਨੇ ਸੰਗਤਾਂ ਨੂੰ ਕੀਰਤਨ ਸੁਣਾ ਕੇ ਨਿਹਾਲ ਕੀਤਾ।
ਅਜੀਤ ਡੈਸਕ
22-09-2026