13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬਿਜਲੀ ਕਟੌਤੀ ਦੇ ਖਿਲਾਫ ਬਿਜਲੀ ਮੰਤਰੀ ਦੀ ਕੋਠੀ ਅੱਗੇ ਕੀਤਾ ਜਾਵੇਗਾ ਪ੍ਰਦਰਸ਼ਨ - ਪ੍ਰਧਾਨ ਨੂਰਪੁਰਾ

ਲੁਧਿਆਣਾ, 12 ਸਤੰਬਰ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਲਗਾਏ ਪੱਕੇ ਮੋਰਚੇ ਚ ਅੱਜ 13ਵੇਂ ਦਿਨ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਦੱਸਿਆ ਕਿ ਸਾਡੀਆਂ ਮੁੱਖ ਮੰਗਾਂ ਚੋ ਅੱਜ ਜੋ ਪੰਜਾਬ ਵਿੱਚ ਬਿਜਲੀ ਦੇ ਲੱਗ ਰਹੇ ਵੱਡੇ ਕੱਟਾਂ ਦੇ ਖਿਲਾਫ ਕੱਲ ਅੱਜ ਬਿਜਲੀ ਮੰਤਰੀ ਤਰੁਣ ਪ੍ਰੀਤ ਸਿੰਘ ਸੌਂਦ ਦੇ ਕੋਠੀ ਅੱਗੇ ਖੰਨਾ ਵਿਖੇ ਪ੍ਰਦਰਸ਼ਨ ਕੀਤਾ ਜਾਵੇਗਾ ਕਿਉਂਕਿ ਝੋਨੇ ਦਾ ਸੀਜਨ ਹੈ ਵੱਡੇ ਵੱਡੇ ਕੱਟ ਲੱਗ ਰਹੇ ਹਨ। ਝੋਨੇ ਦੀ ਫਸਲ ਨੂੰ ਅੱਤ ਜਰੂਰੀ ਪਾਣੀ ਦੀ ਲੋੜ ਹੈ ਤੇ ਗਰਮੀ ਦੀ ਰੁੱਤ ਹੋਣ ਕਰਕੇ ਆਮ ਜਨਤਾ ਦਾ ਵੀ ਜੀਣਾ ਦੁਬਰ ਹੋਇਆ ਪਿਆ ਹੈ।

ਅਜੀਤ ਡੈਸਕ 13-09-2026
ਲੁਧਿਆਣਾ, 12 ਸਤੰਬਰ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਲਗਾਏ ਪੱਕੇ ਮੋਰਚੇ ਚ ਅੱਜ 13ਵੇਂ ਦਿਨ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਦੱਸਿਆ ਕਿ ਸਾਡੀਆਂ ਮੁੱਖ ਮੰਗਾਂ ਚੋ ਅੱਜ ਜੋ ਪੰਜਾਬ ਵਿੱਚ ਬਿਜਲੀ ਦੇ ਲੱਗ ਰਹੇ ਵੱਡੇ ਕੱਟਾਂ ਦੇ ਖਿਲਾਫ ਕੱਲ ਅੱਜ ਬਿਜਲੀ ਮੰਤਰੀ ਤਰੁਣ ਪ੍ਰੀਤ ਸਿੰਘ ਸੌਂਦ ਦੇ ਕੋਠੀ ਅੱਗੇ ਖੰਨਾ ਵਿਖੇ ਪ੍ਰਦਰਸ਼ਨ ਕੀਤਾ ਜਾਵੇਗਾ ਕਿਉਂਕਿ ਝੋਨੇ ਦਾ ਸੀਜਨ ਹੈ ਵੱਡੇ ਵੱਡੇ ਕੱਟ ਲੱਗ ਰਹੇ ਹਨ।ਝੋਨੇ ਦੀ ਫਸਲ ਨੂੰ ਅੱਤ ਜਰੂਰੀ ਪਾਣੀ ਦੀ ਲੋੜ ਹੈ ਤੇ ਗਰਮੀ ਦੀ ਰੁੱਤ ਹੋਣ ਕਰਕੇ ਆਮ ਜਨਤਾ ਦਾ ਵੀ ਜੀਣਾ ਦੁਬਰ ਹੋਇਆ ਪਿਆ ਹੈ। ਸਰਕਾਰ ਵੱਲੋਂ ਇਹ ਐਲਾਨ ਕੀਤਾ ਜਾਂਦਾ ਹੈ ਕਿ ਸਾਡੇ ਕੋਲ ਕੋਲੇ ਦੀ ਘਾਟ ਹੈ। ਇਸ ਦਾ ਪ੍ਰਬੰਧ ਸਰਕਾਰ ਨੂੰ ਅਗਾਊਂ ਕਰਨਾ ਚਾਹੀਦਾ ਹੈ।ਹਰੇਕ ਸਾਲ ਹੀ ਗਰਮੀ ਪੈਂਦੀ ਹੈ ਜਿਹੜੀ ਬਿਜਲੀ ਦੀ ਲੋੜ ਹੈ ਉਹ ਵੱਧ ਰਹੀ ਹੈ ਪਰ ਸਰਕਾਰ ਵੱਲੋਂ ਉਧਰ ਧਿਆਨ ਨਹੀਂ ਦਿੱਤਾ ਜਾ ਰਿਹਾ ਸਗੋਂ ਆਪਣੀਆਂ ਐਸ਼ੋ ਇਸ਼ਰਤ ਲਈ ਆਪਣੀਆਂ ਨੀਤੀਆਂ ਪਾਲਸੀਆਂ ਬਣਾ ਰਹੇ ਹਨ। ਸਾਡੀਆਂ ਫਸਲਾਂ ਸੁਕ ਰਹੀਆਂ ਹਨ ਜਨਤਾ ਦਾ ਕਚੂੰਬਰ ਨਿਕਲ਼ ਰਿਹਾ ਹੈ।ਸਰਕਾਰਾਂ ਬਿਜਲੀ ਬੋਰਡ ਦਾ ਵੀ ਭੋਗ ਪਾ ਕੇ ਕਾਰਪੋਰੇਟਰਾਂ ਨੂੰ ਸੰਭਾਲਣ ਦੀਆਂ ਨੀਤੀਆਂ ਬਣਾ ਰਹੇ ਹਨ ਜੋ ਕਿ ਕਦਾਚਿੱਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ।, ਜਿੱਥੇ ਅਸੀਂ ਆਪਣੀਆਂ 13 ਮੰਗਾਂ ਦੇ ਬਾਰੇ ਲਗਾਤਾਰ ਧਰਨੇ ਤੇ ਬੈਠੇ ਹਾਂ ਤੇ ਸਰਕਾਰ ਨੇ ਅੱਜ ਤੱਕ ਵੀ ਕੋਈ ਗੱਲਬਾਤ ਨਹੀਂ ਕੀਤੀ ਪਰ ਕਿਸਾਨ ਵੀ ਆਪਣੀਆਂ ਮੰਗਾਂ ਮਨਵਾਉਣ ਤੱਕ ਸੰਘਰਸ਼ ਜਾਰੀ ਰੱਖਣਗੇ।ਅੱਜ ਦੇ ਧਰਨੇ ਨੂੰ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਮਨੋਹਰ ਸਿੰਘ ਕਲਾਹੜ, ਮਨਜੀਤ ਸਿੰਘ ਬੁਢੇਲ, ਜਸਵੰਤ ਸਿੰਘ ਭੱਟੀਆਂ, ਤੀਰਥ ਸਿੰਘ ਤਲਵੰਡੀ ਨੇ ਵੀ ਸੰਬੋਧਨ ਕੀਤਾ।
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਦਾਦ ਪ੍ਰਾਇਮਰੀ ਵਿੰਗ ਦੇ ਖਿਡਾਰੀਆਂ ਨੇ ਰੱਸਾਕਸ਼ੀ ਵਿਚ ਪਹਿਲਾ ਸਥਾਨ ਕੀਤਾ ਹਾਸਿਲ ਅਗਲੀ ਖ਼ਬਰ ਡਾ . ਗੁਰਮੀਤ ਸਿੰਘ ਪੰਜਾਬ ਯੂਨੀਵਰਸਿਟੀ ਸੈਨੇਟ ਲਈ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।