11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਕੌਮਾਂਤਰੀ ਸਵੱਛ ਹਵਾ ਦਿਵਸ ਮੌਕੇ ਪੀ . ਪੀ . ਸੀ . ਬੀ ਨੇ ਸ਼ਹਿਰ ਭਰ ਵਿਚ ਚਲਾਈ ਮੁਹਿੰਮ

ਲੁਧਿਆਣਾ, 10 ਸਤੰਬਰ (ਜਤਿੰਦਰ ਭੰਬੀ)-ਕੌਮਾਂਤਰੀ ਸਵੱਛ ਹਵਾ ਦਿਵਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸ਼ਹਿਰ ਵਿਚ ਹਵਾ ਪ੍ਰਦੂਸ਼ਣ ਪ੍ਰਤੀ ਜਾਗਰੂਕਤਾ ਲਈ ਸਾਈਕਲ ਰੈਲੀ, ਸੜਕਾਂ ਦੀ ਧੂੜ ਦੀ ਸਫਾਈ, ਸਕੂਲ ਵਿਚ ਜਾਗਰੂਕਤਾ ਪ੍ਰੋਗਰਾਮ ਅਤੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਪੀ.

ਅਜੀਤ ਡੈਸਕ 11-09-2026
ਲੁਧਿਆਣਾ, 10 ਸਤੰਬਰ (ਜਤਿੰਦਰ ਭੰਬੀ)-ਕੌਮਾਂਤਰੀ ਸਵੱਛ ਹਵਾ ਦਿਵਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸ਼ਹਿਰ ਵਿਚ ਹਵਾ ਪ੍ਰਦੂਸ਼ਣ ਪ੍ਰਤੀ ਜਾਗਰੂਕਤਾ ਲਈ ਸਾਈਕਲ ਰੈਲੀ, ਸੜਕਾਂ ਦੀ ਧੂੜ ਦੀ ਸਫਾਈ, ਸਕੂਲ ਵਿਚ ਜਾਗਰੂਕਤਾ ਪ੍ਰੋਗਰਾਮ ਅਤੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਪੀ.ਪੀ.ਸੀ.ਬੀ. ਦੇ ਚੀਫ਼ ਇੰਜੀਨੀਅਰ ਆਰ. ਕੇ. ਰਤੜਾ ਨੇ ਦੱਸਿਆ ਕਿ ਉਕਤ ਮੁਹਿੰਮ ਪੀ.ਪੀ.ਸੀ.ਬੀ ਰੀਜਨਲ ਦਫਤਰ-2 ਦੇ ਐਕਸੀਅਨ ਸੰਦੀਪ ਕੁਮਾਰ ਦੀ ਅਗਵਾਈ ਹੇਠ ਚਲਾਈ ਗਈ। ਇਸ ਦੌਰਾਨ ਲੁਧਿਆਣਾ ਸਾਈਕਲਿਸਟ ਗਰੁੱਪ ਦੇ ਸਹਿਯੋਗ ਨਾਲ ਕੱਢੀ ਸਾਈਕਲ ਰੈਲੀ ਰਾਹੀਂ ਲੋਕਾਂ ਨੂੰ ਸਾਈਕਲ ਨੂੰ ਵਾਤਾਵਰਨ ਪੱਖੀ ਆਵਾਜਾਈ ਦੇ ਸਾਧਨ ਵਜੋਂ ਅਪਣਾਉਣ ਦਾ ਸੰਦੇਸ਼ ਦਿੱਤਾ ਗਿਆ। ਨਗਰ ਨਿਗਮ ਦੇ ਸਹਿਯੋਗ ਨਾਲ ਵੱਖ-ਵੱਖ ਥਾਵਾਂ ‘ਤੇ ਮਕੈਨੀਕਲ ਸਵੀਪਿੰਗ ਮਸ਼ੀਨਾਂ ਅਤੇ ਹੱਥੀਂ ਸੜਕਾਂ ਦੀ ਸਫ਼ਾਈ ਕਰਕੇ ਧੂੜ ਹਟਾਈ ਗਈ। ਇਕ ਸਕੂਲ ਵਿਚ ਕਰਵਾਏ ਜਾਗਰੂਕਤਾ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸਵੱਛ ਹਵਾ ਅਤੇ ਵਾਤਾਵਰਨ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਹਵਾ ਦੀ ਗੁਣਵੱਤਾ ਸੁਧਾਰਨ ਲਈ ਯੋਗਦਾਨ ਪਾਉਣ ਦਾ ਪ੍ਰਣ ਵੀ ਲਿਆ। ਇਸ ਤੋਂ ਇਲਾਵਾ ਫੋਕਲ ਪੁਆਇੰਟ ਵਿਖੇ ਬੂਟੇ ਲਗਾਏ ਗਏ। ਮੁਹਿੰਮ ਵਿਚ ਇੰਜੀਨੀਅਰ ਧਰਤਵੀਰ ਸਿੰਘ ਅਤੇ ਇੰਜੀਨੀਅਰ ਇਸਮਨਜੋਤ ਸਿੰਘ, ਐਸ.ਡੀ.ਓ., ਪੀ.ਪੀ.ਸੀ.ਬੀ ਅਤੇ ਨਗਰ ਨਿਗਮ ਵੱਲੋਂ ਜਤਿੰਦਰ ਸਿੰਘ ਜੇ.ਈ. ਨੇ ਸਹਿਯੋਗ ਦਿੱਤਾ। ਬੋਰਡ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸਵੱਛ ਹਵਾ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਲਈ ਸਰਕਾਰੀ ਯਤਨਾਂ ਦੇ ਨਾਲ ਲੋਕਾਂ ਦੀ ਸਰਗਰਮ ਭਾਗੀਦਾਰੀ ਵੀ ਜਰੂਰੀ ਹੈ।
ਪਿਛਲੀ ਖ਼ਬਰ ਆਰੀਆ ਕਾਲਜ ਦੇ ਬੀ . ਸੀ . ਏ .- ਦੂਜੇ ਸਮੈਸਟਰ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼... ਅਗਲੀ ਖ਼ਬਰ ਇਮੀਗ੍ਰੇਸ਼ਨ ਏਜੰਟ ਲੋਕਾਂ ਨਾਲ ਠੱਗੀਆਂ ਮਾਰਨ ਤੋਂ ਬਾਜ਼ ਆਉਣ - ਕੌਮੀ ਪ੍ਰਧਾਨ ਆਜ਼ਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।