10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸਿੰਗਲਾ ਗੋਤ ਦੇ ਜਠੇਰਿਆਂ ਦਾ ਭਾਦੋਂ ਮੇਲਾ ਕੱਲ੍ਹ

ਲੁਧਿਆਣਾ, 9 ਸਤੰਬਰ (ਭੁਪਿੰਦਰ ਸਿੰਘ ਬੈਂਸ)- ਸਿੰਗਲਾ ਗੋਤ ਦੇ ਜਠੇਰਿਆਂ ਦਾ ਭਾਦੋਂ ਮਹੀਨੇ ਦਾ ਮੇਲਾ ਅਤੇ ਪੂਜਾ-ਭੰਡਾਰਾ 11 ਸਤੰਬਰ ਦਿਨ ਸ਼ੁੱਕਰਵਾਰ ਨੂੰ ਭਾਦਰਪਦ ਮੱਸਿਆ ਮੌਕੇ ਮਲੌਦ ਸੜਕ ਸਥਿਤ ਸ਼੍ਰੀ ਸਿੰਗਲਾ ਧਾਮ, ਰਾਮਗੜ੍ਹ ਸਰਦਾਰਾ ਨੇੜੇ ਮੰਡੀ ਅਹਿਮਦਗੜ੍ਹ-ਮਲੌਦ ਵਿਖੇ ਕਰਵਾਇਆ ਜਾ ਰਿਹਾ ਹੈ। ਸ਼੍ਰੀ ਸਿੰਗਲਾ ਧਾਮ ਮੰਦਰ ਕਮੇਟੀ ਦੇ ਮੈਂਬਰ ਸੰਜੀਵ ਸਿੰਗਲਾ ਅਤੇ ਅਗਰਵਾਲ ਸਿੰਗਲਾ ਬ੍ਰਦਰਜ਼ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਧਾਨ ਦੀਪਕ ਸਿੰਗਲਾ ਸਮੇਤ ਹੋਰ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਸਾਢੇ ਛੇ ਵਜੇ ਤੋਂ ਜਠੇਰਿਆਂ ਅਤੇ ਸਤੀ ਮਾਤਾ ਜੀ ਦੀ ਪੂਜਾ, ਉਪਰੰਤ ਭੰਡਾਰਾ ਵਰਤਾਇਆ ਜਾਵੇਗਾ।

ਅਜੀਤ ਡੈਸਕ 10-09-2026
ਲੁਧਿਆਣਾ, 9 ਸਤੰਬਰ (ਭੁਪਿੰਦਰ ਸਿੰਘ ਬੈਂਸ)- ਸਿੰਗਲਾ ਗੋਤ ਦੇ ਜਠੇਰਿਆਂ ਦਾ ਭਾਦੋਂ ਮਹੀਨੇ ਦਾ ਮੇਲਾ ਅਤੇ ਪੂਜਾ-ਭੰਡਾਰਾ 11 ਸਤੰਬਰ ਦਿਨ ਸ਼ੁੱਕਰਵਾਰ ਨੂੰ ਭਾਦਰਪਦ ਮੱਸਿਆ ਮੌਕੇ ਮਲੌਦ ਸੜਕ ਸਥਿਤ ਸ਼੍ਰੀ ਸਿੰਗਲਾ ਧਾਮ, ਰਾਮਗੜ੍ਹ ਸਰਦਾਰਾ ਨੇੜੇ ਮੰਡੀ ਅਹਿਮਦਗੜ੍ਹ-ਮਲੌਦ ਵਿਖੇ ਕਰਵਾਇਆ ਜਾ ਰਿਹਾ ਹੈ। ਸ਼੍ਰੀ ਸਿੰਗਲਾ ਧਾਮ ਮੰਦਰ ਕਮੇਟੀ ਦੇ ਮੈਂਬਰ ਸੰਜੀਵ ਸਿੰਗਲਾ ਅਤੇ ਅਗਰਵਾਲ ਸਿੰਗਲਾ ਬ੍ਰਦਰਜ਼ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਧਾਨ ਦੀਪਕ ਸਿੰਗਲਾ ਸਮੇਤ ਹੋਰ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਸਾਢੇ ਛੇ ਵਜੇ ਤੋਂ ਜਠੇਰਿਆਂ ਅਤੇ ਸਤੀ ਮਾਤਾ ਜੀ ਦੀ ਪੂਜਾ, ਉਪਰੰਤ ਭੰਡਾਰਾ ਵਰਤਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਰਿਵਾਰਾਂ ਨੇ ਪੁੱਤਰ ਦੇ ਵਿਆਹ ਜਾ ਪੁੱਤਰ ਦੇ ਜਨਮ ਤੋਂ ਬਾਅਦ ਗੱਠਜੋੜ ਦੀ ਸੁੱਖ ਉਤਾਰਨੀ ਹੈ, ਉਹ ਪੂਜਾ ਉਪਰੰਤ ਆਪਣਾ ਨਾਮ ਦਰਜ ਕਰਵਾ ਕੇ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹਨ। ਮੇਲੇ ਵਿਚ ਦੇਸ਼ ਵਿਦੇਸ਼ ਤੋਂ ਸਿੰਗਲਾ ਭਾਈਚਾਰੇ ਦੇ ਸ਼ਰਧਾਲੂ ਜਠੇਰਿਆਂ ਅੱਗੇ ਨਤਮਸਤਕ ਹੋਣ ਅਤੇ ਆਸ਼ੀਰਵਾਦ ਲੈਣ ਲਈ ਪੁੱਜਣਗੇ।
ਪਿਛਲੀ ਖ਼ਬਰ ਵਿਧਾਇਕ ਗਰੇਵਾਲ ਵਲੋਂ ਵਾਰਡ 29 ’ ਚ ਨਵੇਂ ਟਿਊਬਵੈੱਲ ਦਾ ਉਦਘਾਟਨ ਅਗਲੀ ਖ਼ਬਰ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ ਬਖਸ਼ੇ ਨਹੀਂ ਜਾਣੇ ਚਾਹੀਦੇ-ਦਿਉਲ /ਬਗੋਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।