ਵਿੱਤ ਤੇ ਠੇਕਾ ਕਮੇਟੀ ’ ਚ ਕੌਂਸਲਰ ਗੌਰਵ ਭੱਟੀ ਨੇ ਚੁੱਕੇ ਅਹਿਮ ਸਵਾਲ , ਪਾਰਦਰਸ਼ਤਾ ਦੀ ਕੀਤੀ ਮੰਗ
ਲੁਧਿਆਣਾ, 5 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਸਨਿਚਰਵਾਰ ਨੂੰ ਮੇਅਰ ਕੈਂਪ ਵਿਖੇ ਹੋਈ ਮੀਟਿੰਗ ਦੌਰਾਨ ਕੌਂਸਲਰ ਗੌਰਵ ਭੱਟੀ ਨੇ ਲੋਕਾਂ ਦੇ ਪੈਸੇ ਦੀ ਸਹੀ ਵਰਤੋ ਤੇ ਨਿਗਮ ਦੇ ਕੰਮਾਂ ਵਿਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਕਈ ਅਹਿਮ ਮੁੱਦੇ ਚੁੱਕੇ। ਉਨ੍ਹਾਂ ਇਕ ਵਾਰਡ ਵਿਚ 25 ਸਫ਼ਾਈ ਕਰਮਚਾਰੀ ਲਗਾਉਣ ਦੀ ਮੰਗ ’ਤੇ ਇਤਰਾਜ਼ ਕਰਦਿਆਂ ਕਿਹਾ ਕਿ ਜੇਕਰ ਕਰਮਚਾਰੀ ਦੇਣ ਹਨ ਤਾਂ ਸਾਰੇ 95 ਵਾਰਡਾਂ ਲਈ ਇਕੋ ਨੀਤੀ ਬਣਾਈ ਜਾਵੇ।
ਅਜੀਤ ਡੈਸਕ
06-09-2026