ਰੋਟਰੀ ਕਲੱਬ ਰਾਏਕੋਟ ਵਲੋਂ ਜਿਗਰ, ਗੈਸ ਅਤੇ ਤੇਜ਼ਾਬ ਦੇ ਰੋਗਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ
ਰਾਏਕੋਟ, 30 ਅਗਸਤ (ਬਲਵਿੰਦਰ ਸਿੰਘ ਲਿੱਤਰ) ਸਮਾਜ ਸੇਵੀ ਕਾਰਜ਼ਾਂ ਵਿਚ ਹਮੇਸ਼ਾ ਅੱਗੇ ਰਹਿਣ ਵਾਲੀ ਸੰਸਥਾ ਰੋਟਰੀ ਕਲੱਬ ਰਾਏਕੋਟ (ਮਿੱਡਟਾਊਨ-3070) ਵੱਲੋਂ ਇਲਾਕਾ ਨਿਵਾਸੀਆਂ ਦੀ ਸਿਹਤ ਸੰਭਾਲ ਨੂੰ ਮੁੱਖ ਰੱਖਦਿਆਂ ਮੈਡੀਸੇਫ ਹਸਪਤਾਲ ਰਾਏਕੋਟ ਵਿਖੇ ਜ਼ਿਗਰ, ਗੈਸ ਅਤੇ ਤੇਜ਼ਾਬ ਦੀਆਂ ਬਿਮਾਰੀਆਂ ਨਾਲ ਸਬੰਧਿਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਡਾ.
ਰਾਏਕੋਟ, 30 ਅਗਸਤ (ਬਲਵਿੰਦਰ ਸਿੰਘ ਲਿੱਤਰ) ਸਮਾਜ ਸੇਵੀ ਕਾਰਜ਼ਾਂ ਵਿਚ ਹਮੇਸ਼ਾ ਅੱਗੇ ਰਹਿਣ ਵਾਲੀ ਸੰਸਥਾ ਰੋਟਰੀ ਕਲੱਬ ਰਾਏਕੋਟ (ਮਿੱਡਟਾਊਨ-3070) ਵੱਲੋਂ ਇਲਾਕਾ ਨਿਵਾਸੀਆਂ ਦੀ ਸਿਹਤ ਸੰਭਾਲ ਨੂੰ ਮੁੱਖ ਰੱਖਦਿਆਂ ਮੈਡੀਸੇਫ ਹਸਪਤਾਲ ਰਾਏਕੋਟ ਵਿਖੇ ਜ਼ਿਗਰ, ਗੈਸ ਅਤੇ ਤੇਜ਼ਾਬ ਦੀਆਂ ਬਿਮਾਰੀਆਂ ਨਾਲ ਸਬੰਧਿਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਡਾ. ਸੌਰਿਆ ਗੋਇਲ ਵਲੋਂ ਕੀਤਾ ਗਿਆ। ਕੈਂਪ ਦੌਰਾਨ ਆਏ ਮਰੀਜ਼ਾਂ ਨੂੰ ਸੰਬੋਧਨ ਕਰਦਿਆਂ ਪ੍ਰੋਜੈਕਟ ਚੇਅਰਮੈਨ ਅਤਰ ਸਿੰਘ ਚੱਢਾ ਨੇ ਕਿਹਾ ਕਿ ਰੋਟਰੀ ਕਲੱਬ ਰਾਏਕੋਟ ਵਲੋਂ ਸਮੇਂ-ਸਮੇਂ ’ਤੇ ਅਜਿਹੇ ਰਾਹਤ ਕੈਂਪ ਲਗਾ ਕੇ ਲੋੜਵੰਦਾਂ ਤੱਕ ਵਧੀਆ ਸਿਹਤ ਸਹੂਲਤਾਂ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ-ਕੱਲ੍ਹ ਦੇ ਵਿਗੜ ਰਹੇ ਖਾਣ-ਪੀਣ ਅਤੇ ਰਹਿਣ-ਸਹਿਣ ਕਰਕੇ ਪੇਟ, ਗੈਸ, ਤੇਜ਼ਾਬ ਅਤੇ ਜ਼ਿਗਰ (ਲਿਵਰ) ਦੀਆਂ ਸਮੱਸਿਆਵਾਂ ਆਮ ਵੇਖਣ ਨੂੰ ਮਿਲ ਰਹੀਆਂ ਹਨ। ਅਜਿਹੇ ਵਿਚ ਸਮੇਂ ਸਿਰ ਜਾਂਚ ਅਤੇ ਸਹੀ ਡਾਕਟਰੀ ਸਲਾਹ ਨਾਲ ਵੱਡੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।ਇਸ ਮੌਕੇ ਡਾ. ਸੌਰਿਆ ਗੋਇਲ ਨੇ ਮਰੀਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ, ਮੁਫ਼ਤ ਸਲਾਹ ਦਿੱਤੀ ਅਤੇ ਪੇਟ ਤੇ ਜ਼ਿਗਰ ਦੀਆਂ ਬਿਮਾਰੀਆਂ ਤੋਂ ਬਚਣ ਲਈ ਪਰਹੇਜ਼ ਤੇ ਚੰਗੀ ਜੀਵਨ ਸ਼ੈਲੀ ਅਪਣਾਉਣ ਦੇ ਮਹੱਤਵਪੂਰਨ ਸੁਝਾਅ ਸ਼ਾਂਝੇ ਦਿੱਤੇ। ਇਸ ਕੈਂਪ ਵਿਚ 65 ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ ਗਿਆ, ਜਿਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਅਤੇ ਲੈੱਬ ਟੈਸਟ ਮੁਫ਼ਤ ਕੀਤੇ ਗਏ। ਇਸ ਮੌਕੇ ਰੋਟਰੀ ਕਲੱਬ ਦੇ ਪੋ੍ਰਜੈਕਟ ਚੇਅਰਮੈਨ ਅਤਰ ਸਿੰਘ ਚੱਢਾ, ਪੋ੍ਰਜੈਕਟ ਕੋ-ਚੇਅਰਮੈਨ ਕੁਨਾਲ ਕੁਮਾਰ, ਕਲੱਬ ਪ੍ਰਧਾਨ ਹਰਮਿੰਦਰ ਸਿੰਘ ਰਾਣਾ ਛੱਜਾਵਾਲੀਆ, ਸਕੱਤਰ ਗੁਰਦੇਵ ਸਿੰਘ ਤਲਵੰਡੀ, ਖਜ਼ਾਨਚੀ ਤਲਵਿੰਦਰ ਸਿੰਘ ਜੱਸਲ, ਲਛਮਣ ਸਿੰਘ ਗਿੱਲ, ਸਤੀਸ਼ ਭੱਲਾ, ਜਸਪਾਲ ਸਿੰਘ ਕੁਤਬਾ, ਸੰਤੋਸ਼ ਖੁਰਾਣਾ, ਮਾ. ਸੰਦੀਪ ਵਾਲੀਆ, ਨਰੈਣ ਦੱਤ ਕੌਸ਼ਿਕ, ਮਾ. ਬਲਵਿੰਦਰ ਸਿੰਘ, ਮੈਨੇਜਰ ਸੰਤਰਾਮ ਸਿੰਘ (ਸਾਰੇ ਕਲੱਬ ਮੈਂਬਰ), ਡਾਕਟਰਾਂ ਦੀ ਟੀਮ ਵਿਚ ਡਾ. ਅਮੀਸ਼ ਐੱਮ.ਡੀ. ਮੈਡੀਕਲ, ਡਾ. ਜਤਿੰਦਰ ਮੋਨਿਕਾ, ਡਾ. ਜਗਜੀਤ ਸਿੰਘ, ਅਨੁਰਾਗ, ਨੇਹਾ, ਜੈਸਮੀਨ ਕੌਰ, ਸੁੱਖਪ੍ਰੀਤ ਕੌਰ, ਕਮਲਦੀਪ ਸਿੰਘ, ਹਰਦਿਆਲ ਸਿੰਘ ਬੱਬੀ ਆਦਿ ਹਾਜ਼ਰ ਸਨ।