01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸਵਿਫ਼ਟ ਕਾਰ ਅਤੇ ਟਰੈਕਟਰ ਵਿਚਕਾਰ ਟੱਕਰ , ਜਾਨੀ ਨੁਕਸਾਨ ਤੋਂ ਬਚਾਅ

ਰਾਏਕੋਟ, 30 ਅਗਸਤ (ਬਲਵਿੰਦਰ ਸਿੰਘ ਲਿੱਤਰ) ਲੁਧਿਆਣਾ-ਬਠਿੰਡਾ ਰਾਜਮਾਰਗ ’ਤੇ ਪੈਂਦੇ ਪਿੰਡ ਜਲਾਲਦੀਵਲ ਦੇ ਬੱਸ ਸਟੈਂਡ ਨਜ਼ਦੀਕ ਇਕ ਸਵਿੱਫ਼ਟ ਕਾਰ ਅਤੇ ਟਰੈਕਟਰ ਵਿਚਕਾਰ ਜ਼ਬਰਦਸਤ ਟੱਕਰ ਹੋਣ ਦਾ ਸਮਾਚਾਰ ਹੈ। ਦੁਰਘਟਨਾ ਦੌਰਾਨ ਸਵਿੱਫ਼ਟ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਅਜੀਤ ਡੈਸਕ 31-08-2026
ਰਾਏਕੋਟ, 30 ਅਗਸਤ (ਬਲਵਿੰਦਰ ਸਿੰਘ ਲਿੱਤਰ) ਲੁਧਿਆਣਾ-ਬਠਿੰਡਾ ਰਾਜਮਾਰਗ ’ਤੇ ਪੈਂਦੇ ਪਿੰਡ ਜਲਾਲਦੀਵਲ ਦੇ ਬੱਸ ਸਟੈਂਡ ਨਜ਼ਦੀਕ ਇਕ ਸਵਿੱਫ਼ਟ ਕਾਰ ਅਤੇ ਟਰੈਕਟਰ ਵਿਚਕਾਰ ਜ਼ਬਰਦਸਤ ਟੱਕਰ ਹੋਣ ਦਾ ਸਮਾਚਾਰ ਹੈ। ਦੁਰਘਟਨਾ ਦੌਰਾਨ ਸਵਿੱਫ਼ਟ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਵਿੱਫ਼ਟ ਕਾਰ ਐੱਚ.ਆਰ 66 ਸੀ 3778, ਜਿਸ ਨੂੰ ਪਿੰਕਾ ਰਾਮ ਪੁੱਤਰ ਪੱਪੂ ਰਾਮ ਵਾਸੀ ਰਤੀਆ, ਜ਼ਿਲ੍ਹਾ-ਫਤਿਹਾਬਾਦ (ਹਰਿਆਣਾ) ਚਲਾ ਰਿਹਾ ਸੀ, ਜੋ ਬਰਨਾਲਾ ਸਾਈਡ ਤੋਂ ਰਾਏਕੋਟ ਵੱਲ ਨੂੰ ਆ ਰਿਹਾ ਸੀ, ਪ੍ਰੰਤੂ ਜਦ ਉਹ ਜਲਾਲਦੀਵਾਲ ਬੱਸ ਸਟੈਂਡ ਦੇ ਨਜ਼ਦੀਕ ਸਥਿਤ ਬਾਠ ਹਸਪਤਾਲ ਕੋਲ ਪੁੱਜਿਆ ਤਾਂ ਰਾਏਕੋਟ ਸਾਈਡ ਤੋਂ ਆ ਰਹੇ ਇਕ ਟਰੈਕਟਰ-ਰੇਹੜ੍ਹੀ, ਜਿਸ ਨੂੰ ਸੁਖਵਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਜਲਾਲਦੀਵਾਲ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਕਾਰ ਨੂੰ ਵੱਡਾ ਨੁਕਸਾਨ ਪੁੱਜਿਆ ਹੈ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਚੌਂਕੀ ਜਲਾਲਦੀਵਾਲ ਦੇ ਮੁਲਾਜ਼ਮ ਮੌਕੇ ਉੱਪਰ ਪੁੱਜੇ, ਜਿਨ੍ਹਾਂ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇ ਬਣਦੀ ਕਾਰਵਾਈ ਸ਼ੁਰੂ ਕੀਤੀ।
ਪਿਛਲੀ ਖ਼ਬਰ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਨਤਮਸਤ ਹੋਏ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਆਗੂ ਵਲੋਂ ਬਾਬਾ ਬਕਾਲਾ ਰੈਲੀ ’ਚ ਕਹੀ ਗੱਲ ਨੇ ਕੀਤਾ ਅਸਲ ਸਿਆਸੀ ਸੋਚ ਨੂੰ ਬੇਨਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।