ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਦੇ ਬੱਚੇ ਗੁਰਦੁਆਰਾ ਸ਼ਹੀਦਾਂ ਵਿਖੇ ਨਤਮਸਤਕ ਹੋਏ
ਲੁਧਿਆਣਾ, 28 ਅਗਸਤ (ਭੁਪਿੰਦਰ ਸਿੰਘ ਬੈਂਸ)-ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ ਵਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਗੁਰਦੁਆਰਾ ਸ਼ਹੀਦਾਂ, ਮਾਡਲ ਟਾਊਨ ਵਿਖੇ ਧਾਰਮਿਕ ਦੌਰਾ ਕਰਵਾਇਆ ਗਿਆ। ਇਸ ਦੌਰਾਨ ਨੰਨ੍ਹੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਦੇ ਨਾਲ-ਨਾਲ ਨਿਮਰਤਾ, ਦਇਆ, ਸਤਿਕਾਰ ਅਤੇ ਨਿਸ਼ਕਾਮ ਸੇਵਾ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ।
ਲੁਧਿਆਣਾ, 28 ਅਗਸਤ (ਭੁਪਿੰਦਰ ਸਿੰਘ ਬੈਂਸ)-ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ ਵਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਗੁਰਦੁਆਰਾ ਸ਼ਹੀਦਾਂ, ਮਾਡਲ ਟਾਊਨ ਵਿਖੇ ਧਾਰਮਿਕ ਦੌਰਾ ਕਰਵਾਇਆ ਗਿਆ। ਇਸ ਦੌਰਾਨ ਨੰਨ੍ਹੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਦੇ ਨਾਲ-ਨਾਲ ਨਿਮਰਤਾ, ਦਇਆ, ਸਤਿਕਾਰ ਅਤੇ ਨਿਸ਼ਕਾਮ ਸੇਵਾ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਉਮਰ ਮੁਤਾਬਿਕ ਸੇਵਾ ਦੇ ਕਾਰਜਾਂ ਵਿਚ ਭਾਗ ਲੈਂਦਿਆਂ ਸੇਵਾ ਅਤੇ ਨਿਮਰਤਾ ਦੇ ਗੁਣਾਂ ਨੂੰ ਅਮਲੀ ਰੂਪ ਵਿਚ ਸਮਝਿਆ। ਸਕੂਲ ਵਲੋਂ ਕਰਵਾਇਆ ਇਹ ਧਾਰਮਿਕ ਦੌਰਾ ਬੱਚਿਆਂ ਲਈ ਗਿਆਨਵਰਧਕ ਅਤੇ ਯਾਦਗਾਰ ਅਨੁਭਵ ਰਿਹਾ।