26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪੰਜਾਬ ਨੂੰ ਪ੍ਰਚਾਰ ਨਹੀਂ, ਜਵਾਬਦੇਹੀ ਚਾਹੀਦੀ-ਰਵਨੀਤ ਬਿੱਟੂ

ਲਾਡੋਵਾਲ, 25 ਅਗਸਤ (ਬਲਬੀਰ ਸਿੰਘ ਰਾਣਾ)-ਲਾਡੋਵਾਲ ਚੌਕ ਵਿਚ ਉਦੋਂ ਹਫ਼ੜਾ ਦਫ਼ੜੀ ਮੱਚ ਗਈ ਜਦੋਂ ਕਾਰ ਅਤੇ ਐਕਟਿਵਾ ਵਿਚਕਾਰ ਜ਼ਬਰਦਸਤ ਹਾਦਸਾ ਹੋ ਗਿਆ। ਚੌਕ ਵਿਚ ਮੌਜੂਦ ਟਰੈਫ਼ਿਕ ਪੁਲਿਸ ਦੇ ਅਧਿਕਾਰੀ ਥਾਣੇਦਾਰ ਪਵਿੱਤਰ ਸਿੰਘ ਅਤੇ ਸਾਥੀਆਂ ਨੇ ਹਾਦਸੇ ਦਾ ਸ਼ਿਕਾਰ ਹੋਈਆਂ ਲੜਕੀਆਂ ਨੂੰ ਚੁੱਕ ਕੇ ਸਾਈਡ ’ਤੇ ਕੀਤਾ ਤੇ ਲੋਕਾਂ ਨੇ ਦੋਹਾਂ ਲੜਕੀਆਂ ਨੂੰ ਪਾਣੀ ਪਿਲਾਇਆ ਅਤੇ ਹੌਸਲਾ ਦਿੱਤਾ।

ਅਜੀਤ ਡੈਸਕ 26-08-2026
ਲਾਡੋਵਾਲ, 25 ਅਗਸਤ (ਬਲਬੀਰ ਸਿੰਘ ਰਾਣਾ)-ਲਾਡੋਵਾਲ ਚੌਕ ਵਿਚ ਉਦੋਂ ਹਫ਼ੜਾ ਦਫ਼ੜੀ ਮੱਚ ਗਈ ਜਦੋਂ ਕਾਰ ਅਤੇ ਐਕਟਿਵਾ ਵਿਚਕਾਰ ਜ਼ਬਰਦਸਤ ਹਾਦਸਾ ਹੋ ਗਿਆ। ਚੌਕ ਵਿਚ ਮੌਜੂਦ ਟਰੈਫ਼ਿਕ ਪੁਲਿਸ ਦੇ ਅਧਿਕਾਰੀ ਥਾਣੇਦਾਰ ਪਵਿੱਤਰ ਸਿੰਘ ਅਤੇ ਸਾਥੀਆਂ ਨੇ ਹਾਦਸੇ ਦਾ ਸ਼ਿਕਾਰ ਹੋਈਆਂ ਲੜਕੀਆਂ ਨੂੰ ਚੁੱਕ ਕੇ ਸਾਈਡ ’ਤੇ ਕੀਤਾ ਤੇ ਲੋਕਾਂ ਨੇ ਦੋਹਾਂ ਲੜਕੀਆਂ ਨੂੰ ਪਾਣੀ ਪਿਲਾਇਆ ਅਤੇ ਹੌਸਲਾ ਦਿੱਤਾ। ਟਰੈਫ਼ਿਕ ਥਾਣੇਦਾਰ ਪਵਿੱਤਰ ਸਿੰਘ ਨੇ ਦੱਸਿਆ ਕਿ ਕਿ ਦੋਵੇਂ ਲੜਕੀਆਂ ਐਕਟਿਵਾ ਸਵਾਰ ਚੌਂਕ ਪਾਰ ਕਰਨ ਲੱਗੀਆਂ ਤਾਂ ਲੁਧਿਆਣਾ ਸਾਈਡ ਤੋਂ ਕਾਰ ਆ ਰਹੀ ਸੀ, ਜਿਸ ਦੇ ਡਰਾਈਵਰ ਨੇ ਕਾਲੀ ਟੀ ਸ਼ਰਟ ਪਾਈ ਹੋਈ ਸੀ, ਉਹ ਕਾਰ ਐਕਟਿਵਾ ਵਿਚ ਬੜੀ ਜ਼ੋਰ ਨਾਲ ਵੱਜੀ, ਜਿਸ ਨਾਲ ਦੋਵੇਂ ਲੜਕੀਆਂ ਗੱਡੀ ਦੇ ਉਪਰੋਂ ਬੁੜਕ ਕੇ ਸੜਕ ’ਤੇ ਡਿੱਗੀਆਂ, ਜਿਨ੍ਹਾਂ ਨੂੰ ਗੰਭੀਰ ਸੱਟਾਂ ਵੱਜੀਆਂ ਹਨ। ਥਾਣੇਦਾਰ ਪਵਿੱਤਰ ਸਿੰਘ ਨੇ ਦੱਸਿਆ ਐਕਟਿਵਾ ਕਾਰ ਵਿਚ ਫਸ ਗਈ, ਜਿਸ ਨੂੰ ਕਾਰ ਡਰਾਈਵਰ ਟੋਲ ਪਲਾਜ਼ਾ ਦੇ ਕੋਲ ਤੱਕ ਘੜੀਸਦਾ ਹੋਇਆ ਲੈ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਜ਼ਖਮੀ ਹੋਈਆਂ ਲੜਕੀਆਂ ਦਾ ਨਾਮ ਜ਼ਮੀਨਾ ਮਲੇਰਕੋਟਲਾ ਅਤੇ ਪਰਵੀਨ ਗੁਰਾਇਆ ਦੇ ਰਹਿਣ ਵਾਲੀ ਹੈ, ਜਿਨ੍ਹਾਂ ਦੇ ਸੱਟਾਂ ਜ਼ਿਆਦਾ ਲੱਗੀਆਂ ਹੋਈਆਂ ਹੋਣ ਕਰਕੇ ਉਨ੍ਹਾਂ ਦੇ ਮਾਪਿਆਂ ਨੂੰ ਬੁਲਾਇਆ ਗਿਆ ਸੀ, ਮਾਪਿਆਂ ਵਲੋਂ ਇਨ੍ਹਾਂ ਦੋਹਾਂ ਲੜਕੀਆਂ ਨੂੰ ਫਿਲੌਰ ਨੇੜੇ ਅਕਲਪੁਰਾ ਗੇਟ ਵਿਖੇ ਇਕ ਹਸਪਤਾਲ ਵਿਚ ਇਲਾਜ ਕਰਵਾਉਣ ਵਾਸਤੇ ਦਾਖਲ ਕਰਵਾ ਦਿੱਤਾ ਗਿਆ। ਟਰੈਫ਼ਿਕ ਥਾਣੇਦਾਰ ਪਵਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਾਰ ਡਰਾਈਵਰ ਨੂੰ ਕਾਬੂ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਲਈ ਪੁਲਿਸ ਥਾਣਾ ਲਾਡੋਵਾਲ ਦੇ ਆਈ.ਓ. ਦੇ ਸਪੁਰਦ ਕਰ ਦਿੱਤਾ।
ਪਿਛਲੀ ਖ਼ਬਰ ਆਮ ਆਦਮੀ ਕਲੀਨਿਕ ਦੇ ਡਾਕਟਰਾਂ ਅਤੇ ਸਟਾਫ ਨੇ ਕੀਤੀ ਹੜਤਾਲ ਅਗਲੀ ਖ਼ਬਰ ਕੈਮਿਸਟ ਦੀ ਦੁਕਾਨ ’ਤੇ ਛਾਪਾਮਾਰੀ ਦੌਰਾਨ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।