26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਪੀ.ਏ.ਯੂ. ਨੇ ਗੁਲਦਾਊਦੀ ਦੇ ਬੂਟੇ ਸਸਤੇ ਮੁੱਲ ’ਤੇ ਫੁੱਲ ਪ੍ਰੇਮੀਆਂ ਲਈ ਮੁਹੱਈਆ ਕਰਵਾਏ

ਲੁਧਿਆਣਾ, 24 ਅਗਸਤ (ਜਸਵਿੰਦਰ ਸਿੰਘ)-ਪੀ. ਏ.

ਵੱਖ-ਵੱਖ ਰੰਗਾਂ ਵਾਲੇ ਗੁਲਦਾਊਦੀ ਦੇ ਬੂਟੇ। ਅਜੀਤ ਤਸਵੀਰਾਂ 25-08-2026
ਲੁਧਿਆਣਾ, 24 ਅਗਸਤ (ਜਸਵਿੰਦਰ ਸਿੰਘ)-ਪੀ.ਏ.ਯੂ. ਦੀ ਲੈਂਡਸਕੇਪ ਨਰਸਰੀ ਵਲੋਂ ਵੱਖ-ਵੱਖ ਰੰਗਾਂ ਵਾਲੇ ਗੁਲਦਾਊਦੀ ਦੇ ਬੂਟੇ ਬੇਹੱਦ ਸਸਤੇ ਭਾਅ ’ਤੇ ਫੁੱਲ ਪ੍ਰੇਮੀਆਂ ਲਈ ਉਪਲਬਧ ਕਰਾਏ ਜਾ ਰਹੇ ਹਨ। ਪਤਝੜ ਦੀ ਰਾਣੀ ਕਹੀ ਜਾਣ ਵਾਲੀ ਗੁਲਦਾਊਦੀ ਸਿਆਲੂ ਰੁੱਤ ਵਿਚ ਫੁੱਲ ਪ੍ਰੇਮੀਆਂ ਦੀ ਸੁਹਜ ਭੁੱਖ ਦੀ ਪੂਰਤੀ ਕਰਦੀ ਹੈ। ਵੱਖ-ਵੱਖ ਰੰਗਾਂ, ਆਕਾਰ ਵਿਚ 1.5 ਸੈਂਟੀਮੀਟਰ ਤੋਂ ਲੈ ਕੇ 20-25 ਸੈਂਟੀਮੀਟਰ ਤੱਕ ਦੇ ਫੁੱਲਾਂ ਵਾਲੇ ਗੁਲਦਾਊਦੀ ਦੇ ਬੂਟੇ ਵਿੱਕਰੀ ਲਈ ਉਪਲਬਧ ਹਨ। ਪੀ.ਏ.ਯੂ ਮਾਹਿਰਾਂ ਅਨੁਸਾਰ ਗੁਲਦਾਊਦੀ ਨੂੰ ਘਰਾਂ, ਦਫ਼ਤਰਾਂ ਅਤੇ ਬਗੀਚੀਆਂ ਦੀ ਸਜਾਵਟ ਲਈ ਸਰਦੀਆਂ ਦੌਰਾਨ ਆਮਤੌਰ ’ਤੇ ਲਾਇਆ ਜਾਂਦਾ ਹੈ। ਇਹਨਾਂ ਬੂਟਿਆਂ ਨੂੰ ਬਿਜਾਈ ਤੋਂ ਬਾਅਦ ਗਮਲਿਆਂ ਜਾਂ ਕਿਆਰੀਆਂ ਵਿਚ ਲਾਉਣ ਲਈ ਤਿਆਰ ਕੀਤਾ ਗਿਆ ਹੈ। ਗੁਲਦਾਊਦੀ ਦੀਆਂ ਮਕਬੂਲ ਕਿਸਮਾਂ, ਜਿਨ੍ਹਾਂ ਵਿਚ ਮਦਰ ਟਰੀਸਾ, ਜਯਾ, ਫਲਰਟ, ਯੈਲੋ ਸਿੰਗਲ, ਫੁਲਝੜੀ ਪਰਪਲ, ਗਰੀਨ ਸਿੰਗਲ, ਹਿਮਾਂਸ਼ੂ, ਗੁਲ-ਏ-ਸਾਹਿਰ, ਫੁਲਝੜੀ ਵਾਈਟ, ਪੀ.ਬੀ. ਅਨੁਰਾਧਾ, ਪੀ.ਬੀ. ਸ਼ਿੰਗਾਰ, ਯੈਲੋ ਬਟਨ, ਵਾਈਟ ਸਟਾਰ ਅਤੇ ਵਾਈਟ ਬੁੱਕੇ ਸ਼ਾਮਿਲ ਹਨ। ਇਹ ਬੂਟੇ ਪੀ.ਏ.ਯੂ. ਦੇ ਗੇਟ ਨੰਬਰ 2 ’ਤੇ ਸਥਾਪਿਤ ਨਰਸਰੀ ਵਿਚੋਂ ਲਏ ਜਾ ਸਕਦੇ ਹਨ।
ਪਿਛਲੀ ਖ਼ਬਰ ਸ਼ਾਲੀਮਾਰ ਸਕੂਲ ਦੇ ਵਿਦਿਆਰਥੀਆਂ ਨੇ ਲਿਆ ਧਾਰਮਿਕ ਮੁਕਾਬਲਿਆਂ ਵਿਚ ਹਿੱਸਾ ਅਗਲੀ ਖ਼ਬਰ ਤੀਜ ਦੇ ਤਿਉਹਾਰ ਨੂੰ ਸਮਰਪਿਤ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।