25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਪੰਜਾਬੀ ਲੇਖਕ ਸਭਾ ਦੀ ਮੀਟਿੰਗ ਵਿਚ ਸ਼ਾਇਰ ਰਾਜਦੀਪ ਤੂਰ ਦੀ ਗ਼ਜ਼ਲ ’ਤੇ ਹੋਈ ਵਿਚਾਰ ਚਰਚਾ

ਲੁਧਿਆਣਾ, 24 ਅਗਸਤ (ਡਾ. ਤਰਲੋਚਨ ਸਿੰਘ)-ਪੰਜਾਬੀ ਲੇਖਕ ਸਭਾ ਦੀ ਮੀਟਿੰਗ ਕਹਾਣੀਕਾਰਾ ਇੰਦਰਜੀਤਪਾਲ ਕੌਰ ਭਿੰਡਰ ਅਤੇ ਡਾ.

ਅਜੀਤ ਡੈਸਕ 25-08-2026
ਲੁਧਿਆਣਾ, 24 ਅਗਸਤ (ਡਾ. ਤਰਲੋਚਨ ਸਿੰਘ)-ਪੰਜਾਬੀ ਲੇਖਕ ਸਭਾ ਦੀ ਮੀਟਿੰਗ ਕਹਾਣੀਕਾਰਾ ਇੰਦਰਜੀਤਪਾਲ ਕੌਰ ਭਿੰਡਰ ਅਤੇ ਡਾ. ਗੁਰਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਵਿਖੇ ਹੋਈ। ਮੀਟਿੰਗ ਵਿਚ ਸਰਬਸੰਮਤੀ ਨਾਲ ਸਭਾ ਦੇ ਸੰਵਿਧਾਨ, ਨਿਯਮ ਤੇ ਉਪਨਿਯਮਾਂ ਨੂੰ ਪਾਸ ਕੀਤਾ ਗਿਆ। ਮੀਟਿੰਗ ਵਿਚ ਪੰਜਾਬੀ ਸ਼ਾਇਰ ਰਾਜਦੀਪ ਤੂਰ ਦੀ ਗ਼ਜ਼ਲ ‘ਤੇ ਭਰਪੂਰ ਵਿਚਾਰ ਚਰਚਾ ਹੋਈ। ਮੀਟਿੰਗ ਦੇ ਆਰੰਭ ਵਿਚ ਰਾਜਦੀਪ ਤੂਰ ਨੇ ਆਪਣੀ ਸਿਰਜਣ -ਪ੍ਰਕਿਰਿਆ ਬਾਰੇ ਗੱਲ ਕਰਦਿਆਂ ਆਪਣੀਆਂ ਗਜ਼ਲਾਂ ਦਾ ਭਾਵਪੂਰਤ ਢੰਗ ਨਾਲ ਪਾਠ ਕੀਤਾ। ਵਿਚਾਰ- ਵਟਾਂਦਰੇ ਦੀ ਸ਼ੁਰੂਆਤ ਕਰਦਿਆਂ ਪ੍ਰਭਜੋਤ ਸੋਹੀ ਨੇ ਰਾਜਦੀਪ ਤੂਰ ਦੀ ਗ਼ਜ਼ਲ ਬਾਰੇ ਕਿਹਾ ਕਿ ਤੂਰ ਆਪਣੀ ਗ਼ਜ਼ਲ ਵਿਚ ਆਪਣੇ ਜੀਵਨ ਵਰਗਾ ਸੁਭਾਅ ਰੱਖਦਾ ਹੈ ਤੇ ਜੀਵਨ ਵਿਚ ਗਜ਼ਲ ਵਰਗਾ। ਪੰਜਾਬੀ ਸ਼ਾਇਰ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਰਾਜਦੀਪ ਤੂਰ ਬਹਿਰ ਪੱਖੋਂ ਪਰਿਪੱਕ ਸ਼ਾਇਰ ਹੈ। । ਡਾ. ਗੁਰਇਕਬਾਲ , ਮਨਜਿੰਦਰ ਧਨੋਆ ਨੇ ਰਾਜਦੀਪ ਦੀਆਂ ਗ਼ਜ਼ਲਾਂ ਦੀ ਪ੍ਰਸ਼ੰਸਾ ਕਰਦਿਆਂ ਉਸਨੂੰ ਗਜ਼ਲ ਖੇਤਰ ਦਾ ਸੰਭਾਵਨਾ ਭਰਪੂਰ ਸ਼ਾਇਰ ਕਿਹਾ। ਮੀਤ ਅਨਮੋਲ ਨੇ ਰਾਜਦੀਪ ਤੂਰ ਦੀਆਂ ਗਜ਼ਲਾਂ ਦੇ ਕਾਫ਼ੀਏ ਬਾਰੇ ਆਲੋਚਨਾਤਮਕ ਟਿੱਪਣੀਆਂ ਕੀਤੀਆਂ। ਡਾ. ਇੰਦਰਜੀਤਪਾਲ ਕੌਰ ਨੇ ਰਾਜਦੀਪ ਤੂਰ ਨੂੰ ਸੰਭਾਵਨਾਵਾਂ ਦਾ ਸਮੁੰਦਰ ਦੱਸਿਆ। ਵਿਚਾਰ ਚਰਚਾ ਤੋਂ ਬਾਅਦ ਹਾਜ਼ਰ ਕਵੀਆਂ ਡਾ. ਗੁਰਇਕਬਾਲ ਸਿੰਘ , ਨਵਕਮਲ ਸਿੰਘ ਮੁੱਲਾਂਪੁਰ , ਹਰਵਿੰਦਰ ਸਿੰਘ ਥਰੀਕੇ , ਇੰਦਰਜੀਤਪਾਲ ਕੌਰ ,ਪ੍ਰਭਜੋਤ ਸੋਹੀ, ਤ੍ਰੈਲੋਚਨ ਲੋਚੀ ਅਤੇ ਮਨਜਿੰਦਰ ਧਨੋਆ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਮੀਟਿੰਗ ਦੀ ਸਮੁੱਚੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਮਨਜਿੰਦਰ ਧਨੋਆ ਨੇ ਬਾਖ਼ੂਬੀ ਨਿਭਾਈ।
ਪਿਛਲੀ ਖ਼ਬਰ ਦੇਸ਼ ਭਗਤ ਯਾਦਗਾਰੀ ਸੁਸਾਇਟੀ ਵਲੋਂ ਬਾਵਾ ਨੇ ਰਾਧੇ ਸ਼ਾਮ ਮਲਹੋਤਰਾ ਨੂੰ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਅਤੇ ਅਮਨਜੋਤ ਸਿੰਘ ਗੋਹਲਵੜੀਆ ਨੇ ਸੁਖਬੀਰ ਬਾਦਲ ਦਾ ਪੁੱਛਿਆ ਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।