24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸਰਕਾਰੀ ਕਾਲਜ ਲੜਕੀਆਂ ਵਿਖੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਵਲੋਂ ‘ਜਸ਼ਨ-ਏ-ਰਾਬਤਾ’ ਫ੍ਰੈਸ਼ਰ ਪਾਰਟੀ ਕਰਵਾਈ

ਲੁਧਿਆਣਾ, 23 ਅਗਸਤ (ਜਸਵਿੰਦਰ ਸਿੰਘ)-ਸਰਕਾਰੀ ਕਾਲਜ ਲੜਕੀਆਂ ਦੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਵਲੋਂ ਨਵੀਆਂ ਦਾਖ਼ਲ ਹੋਈਆਂ ਵਿਦਿਆਰਥਣਾਂ ਦਾ ਸਵਾਗਤ ਕਰਨ ਲਈ ‘ਜਸ਼ਨ-ਏ-ਰਾਬਤਾ’ ਨਾਮ ਹੇਠ ਸ਼ਾਨਦਾਰ ਫ੍ਰੈਸ਼ਰ ਪਾਰਟੀ ਕਰਵਾਈ ਗਈ। ਸਮਾਗਮ ਕਾਲਜ ਦੇ ਪ੍ਰਿੰਸੀਪਲ ਸੁਮਨ ਲਤਾ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।

ਅਜੀਤ ਡੈਸਕ 24-08-2026
ਲੁਧਿਆਣਾ, 23 ਅਗਸਤ (ਜਸਵਿੰਦਰ ਸਿੰਘ)-ਸਰਕਾਰੀ ਕਾਲਜ ਲੜਕੀਆਂ ਦੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਵਲੋਂ ਨਵੀਆਂ ਦਾਖ਼ਲ ਹੋਈਆਂ ਵਿਦਿਆਰਥਣਾਂ ਦਾ ਸਵਾਗਤ ਕਰਨ ਲਈ ‘ਜਸ਼ਨ-ਏ-ਰਾਬਤਾ’ ਨਾਮ ਹੇਠ ਸ਼ਾਨਦਾਰ ਫ੍ਰੈਸ਼ਰ ਪਾਰਟੀ ਕਰਵਾਈ ਗਈ। ਸਮਾਗਮ ਕਾਲਜ ਦੇ ਪ੍ਰਿੰਸੀਪਲ ਸੁਮਨ ਲਤਾ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਵਾਈਸ-ਪ੍ਰਿੰਸੀਪਲ ਅਤੇ ਵਿਭਾਗ ਮੁਖੀ ਸਰਿਤਾ ਖੁਰਾਣਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਫ੍ਰੈਸ਼ਰ ਪਾਰਟੀ ਦੀ ਥੀਮ ‘ਰੈਟਰੋ’ ਰੱਖੀ ਗਈ, ਜਿਸ ਨੇ ਸਮਾਗਮ ਨੂੰ ਰੰਗਾਰੰਗ ਅਤੇ ਮਨੋਰੰਜਕ ਬਣਾ ਦਿੱਤਾ। ਇਸ ਦੌਰਾਨ ਰੈਂਪ ਵਾਕ, ਬਾਲੀਵੁੱਡ ਡਾਂਸ, ਸੈਮੀ-ਕਲਾਸੀਕਲ ਡਾਂਸ ਅਤੇ ਭੰਗੜੇ ਸਮੇਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥਣਾਂ ਨੇ ਆਪਣੀ ਕਲਾ ਅਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਮਾਗਮ ਵਿਚ ਖ਼ੂਬ ਰੌਣਕ ਭਰੀ। ਮਾਨਸੀ ਸ਼ਰਮਾ ਨੂੰ ‘ਮਿਸ ਫ੍ਰੈਸ਼ਰ’ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ, ਜਦਕਿ ਗਰਿਮਾ ਅਤੇ ਪਲਕ ਠਾਕੁਰ ਨੇ ਕ੍ਰਮਵਾਰ ਪਹਿਲੀ ਅਤੇ ਦੂਜੀ ਰਨਰਅੱਪ ਦਾ ਖ਼ਿਤਾਬ ਹਾਸਲ ਕੀਤਾ। ਇਸ ਤੋਂ ਇਲਾਵਾ ਪ੍ਰਭਦੀਪ ਕੌਰ, ਸਿਮਰਨ ਧਵਨ, ਹਰਸ਼ਦੀਪ ਕੌਰ, ਕਸ਼ਵੀ, ਵੈਸ਼ਨਵੀ ਅਤੇ ਰਿਤਾਂਸ਼ੀ ਨੂੰ ਵੱਖ-ਵੱਖ ਗਤੀਵਿਧੀਆਂ ਅਤੇ ਵਿਸ਼ੇਸ਼ ਸ਼੍ਰੇਣੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਡਾ. ਹਰਲੀਨ ਕੌਰ, ਸ਼ਿਵਾਨੀ ਅਤੇ ਹਰਪ੍ਰੀਤ ਕੌਰ ਨੇ ਜੱਜਾਂ ਵਜੋਂ ਆਪਣੀ ਭੂਮਿਕਾ ਨਿਭਾਈ ਅਤੇ ਵੱਖ-ਵੱਖ ਖ਼ਿਤਾਬਾਂ ਤੇ ਗਤੀਵਿਧੀਆਂ ਲਈ ਵਿਦਿਆਰਥਣਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕੀਤਾ।
ਪਿਛਲੀ ਖ਼ਬਰ ਪਿੰਡ ਜਲਾਲਦੀਵਾਲ ਵਿਖੇ ‘ਤੀਆਂ ਤੀਜ ਦਾ ਤਿਉਹਾਰ’ ਮਨਾਇਆ ਸਰਪੰਚ ਸੁਖਦੀਪ ਸੋਨੀ ਨੂੰ ਸਦਮਾ , ਮਾਤਾ ਦਾ ਦਿਹਾਂਤ ਅਗਲੀ ਖ਼ਬਰ ਮਿਡ-ਡੇ-ਮੀਲ ਕੁੱਕ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਸ਼ੇਰਪੁਰ ਖੁਰਦ ਵਿਖੇ ਦਿੱਤਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।