21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਮਹਾਂਨਗਰ ਦੀਆਂ ਹਰਿਆਵਲ ਪੱਟੀਆਂ ’ਚ ਬੂਥ, ਇਮਾਰਤਾਂ ਤੇ ਹੋਰ ਢਾਂਚੇ ਸਾਂਝੀ ਕਮੇਟੀ ਦੀ ਰਿਪੋਰਟ ’ਚ ਖ਼ੁਲਾਸਾ

ਲੁਧਿਆਣਾ, 20 ਅਗਸਤ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਦੇ ਵੱਖ-ਵੱਖ ਪਾਰਕਾਂ, ਹਰਿਆਵਲ ਪੱਟੀਆਂ ਅਤੇ ਹੋਰ ਨਿਰਧਾਰਿਤ ਹਰੇ ਖੇਤਰਾਂ ਨਾਲ ਸਬੰਧ ਮਾਮਲੇ ਦੀ ਜਾਂਚ ਲਈ ਬਣਾਈ ਗਈ ਸਾਂਝੀ ਕਮੇਟੀ ਨੇ ਆਪਣੀ ਰਿਪੋਰਟ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅੱਗੇ ਪੇਸ਼ ਕੀਤੀ ਹੈ। ਰਿਪੋਰਟ ਵਿਚ ਨਗਰ ਨਿਗਮ, ਇੰਪਰੂਵਮੈਂਟ ਟਰੱਸਟ ਅਤੇ ਗਲਾਡਾ ਨਾਲ ਸਬੰਧਿਤ ਵੱਖ-ਵੱਖ ਥਾਵਾਂ ਦਾ ਮੌਕੇ ’ਤੇ ਨਿਰੀਖਣ ਕਰਕੇ ਉਥੇ ਮੌਜੂਦ ਢਾਂਚਿਆਂ ਅਤੇ ਸਥਿਤੀ ਦਾ ਵੇਰਵਾ ਦਰਜ ਕੀਤਾ ਗਿਆ ਹੈ।

ਅਜੀਤ ਡੈਸਕ 21-08-2026
ਲੁਧਿਆਣਾ, 20 ਅਗਸਤ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਦੇ ਵੱਖ-ਵੱਖ ਪਾਰਕਾਂ, ਹਰਿਆਵਲ ਪੱਟੀਆਂ ਅਤੇ ਹੋਰ ਨਿਰਧਾਰਿਤ ਹਰੇ ਖੇਤਰਾਂ ਨਾਲ ਸਬੰਧ ਮਾਮਲੇ ਦੀ ਜਾਂਚ ਲਈ ਬਣਾਈ ਗਈ ਸਾਂਝੀ ਕਮੇਟੀ ਨੇ ਆਪਣੀ ਰਿਪੋਰਟ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅੱਗੇ ਪੇਸ਼ ਕੀਤੀ ਹੈ। ਰਿਪੋਰਟ ਵਿਚ ਨਗਰ ਨਿਗਮ, ਇੰਪਰੂਵਮੈਂਟ ਟਰੱਸਟ ਅਤੇ ਗਲਾਡਾ ਨਾਲ ਸਬੰਧਿਤ ਵੱਖ-ਵੱਖ ਥਾਵਾਂ ਦਾ ਮੌਕੇ ’ਤੇ ਨਿਰੀਖਣ ਕਰਕੇ ਉਥੇ ਮੌਜੂਦ ਢਾਂਚਿਆਂ ਅਤੇ ਸਥਿਤੀ ਦਾ ਵੇਰਵਾ ਦਰਜ ਕੀਤਾ ਗਿਆ ਹੈ। ਰਿਪੋਰਟ ਮੁਤਾਬਿਕ ਗਲਾਡਾ ਦੇ ਅਧਿਕਾਰ ਖੇਤਰ ਵਿਚ ਚੰਡੀਗੜ੍ਹ ਰੋਡ, ਦੁੱਗਰੀ, ਜਮਾਲਪੁਰ ਆਦਿ ਇਲਾਕਿਆਂ ਵਿਚ ਵੇਰਕਾ ਬੂਥ, ਦੁਕਾਨ, ਇੰਟਰਲਾਕਿੰਗ ਟਾਈਲਾਂ ਅਤੇ ਹੋਰ ਢਾਂਚਿਆਂ ਦਾ ਨਿਰੀਖਣ ਕੀਤਾ ਗਿਆ। ਕਮੇਟੀ ਨੇ ਇਨ੍ਹਾਂ ਥਾਵਾਂ ਨੂੰ ਮਾਸਟਰ ਪਲਾਨ ਵਿਚ ਦਰਜ ਹਰਿਆਵਲ ਖੇਤਰਾਂ ਵਜੋਂ ਦਰਸਾਉਂਦਿਆਂ ਮੌਕੇ ਦੀ ਸਥਿਤੀ ਰਿਪੋਰਟ ਵਿਚ ਦਰਜ ਕੀਤੀ ਹੈ। ਇਸੇ ਤਰ੍ਹਾਂ ਨਗਰ ਨਿਗਮ ਦੇ ਅਧਿਕਾਰ ਖੇਤਰ ਵਿਚ ਵਿਸ਼ਵਕਰਮਾ ਪਾਰਕ, ਪੁਰਾਣੀ ਜੀ.ਟੀ. ਰੋਡ ਨੇੜੇ ਬੁੱਢਾ ਦਰਿਆ, ਬੀ.ਆਰ.ਐਸ. ਨਗਰ, ਮਾਡਲ ਟਾਊਨ, ਸ਼ਾਸਤਰੀ ਨਗਰ ਅਤੇ ਹੋਰ ਥਾਵਾਂ ’ਤੇ ਲਾਇਬ੍ਰੇਰੀ, ਸਰਕਾਰੀ ਇਮਾਰਤਾਂ, ਸਿਹਤ ਕੇਂਦਰ, ਖੇਡ ਮੈਦਾਨ, ਡੌਗ ਕੇਅਰ ਨਾਲ ਸਬੰਧਿਤ ਢਾਂਚਾ ਅਤੇ ਵੇਰਕਾ ਬੂਥ ਆਦਿ ਦਾ ਵੇਰਵਾ ਰਿਪੋਰਟ ਵਿਚ ਦਰਜ ਕੀਤਾ ਗਿਆ ਹੈ। ਰਿਪੋਰਟ ਵਿਚ ਇਹ ਵੀ ਦਰਜ ਹੈ ਕਿ ਕਮੇਟੀ ਨੇ 4 ਜੂਨ, 2026 ਨੂੰ ਗਲਾਡਾ ਖੇਤਰ ਅਤੇ 9 ਜੁਲਾਈ, 2026 ਨੂੰ ਨਗਰ ਨਿਗਮ ਦੇ ਸਾਈਟਾਂ ਦਾ ਨਿਰੀਖਣ ਕੀਤਾ। ਕਮੇਟੀ ਨੇ ਆਪਣੀਆਂ ਸਿਫ਼ਾਰਸ਼ਾਂ ਵਿਚ ਨਿਰਧਾਰਿਤ ਹਰਿਆਵਲ ਖੇਤਰਾਂ ਦੀ ਨਿਸ਼ਾਨਦੇਹੀ ਅਤੇ ਘੇਰਾਬੰਦੀ, ਬਿਨਾਂ ਮਨਜ਼ੂਰੀ ਪਾਰਕਿੰਗ ਜਾਂ ਵਪਾਰਕ ਵਰਤੋਂ ਨੂੰ ਰੋਕਣ, ਲੋੜ ਪੈਣ ’ਤੇ ਪ੍ਰਭਾਵਿਤ ਖੇਤਰਾਂ ਦੀ ਮੁੜ ਬਹਾਲੀ ਅਤੇ ਹਰਿਆਵਲ ਖੇਤਰਾਂ ਦੀ ਡਿਜੀਟਲ ਨਕਸ਼ਾਬੰਦੀ ਤੇ ਨਿਯਮਤ ਨਿਰੀਖਣ ਦੀ ਸਿਫ਼ਾਰਸ਼ ਕੀਤੀ ਹੈ। ਕਮੇਟੀ ਨੇ ਰਿਪੋਰਟ ਵਿਚ ਇਹ ਵੀ ਕਿਹਾ ਹੈ ਕਿ ਜਾਂਚੀਆਂ ਗਈਆਂ ਥਾਵਾਂ ਤੇ ਕਈ ਸਹੂਲਤਾਂ ਜਨਤਕ ਉਦੇਸ਼ਾਂ ਲਈ ਵਰਤੀਆਂ ਜਾ ਰਹੀਆਂ ਹਨ, ਪਰ ਆਲੇ-ਦੁਆਲੇ ਦੇ ਖੇਤਰਾਂ ਦੀ ਸਮੁੱਚੀ ਸਥਿਤੀ ਵਿਚ ਸੁਧਾਰ ਦੀ ਲੋੜ ਹੈ ਤਾਂ ਜੋ ਹਰਿਆਵਲ ਦਾ ਸਰੂਪ ਕਾਇਮ ਰਹੇ ਅਤੇ ਜਨਤਕ ਸਹੂਲਤਾਂ ਵੀ ਸੁਚਾਰੂ ਢੰਗ ਨਾਲ ਚੱਲਦੀਆਂ ਰਹਿਣ।
ਪਿਛਲੀ ਖ਼ਬਰ ਸੱਜਣ ਕੁਮਾਰ ਦੀ ਮੌਤ ’ਤੇ ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਨੇ ਵੱਡੇ ਲੱਡੂ ਅਗਲੀ ਖ਼ਬਰ ਮਨਿਸਟੀਰੀਅਲ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ ਚੌਥੇ ਦਿਨ ਵੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।