19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਗੁਰੂ ਗੋਬਿੰਦ ਸਿੰਘ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਭਾਮੀਆਂ ਕਲਾਂ, 18 ਅਗਸਤ (ਜਤਿੰਦਰ ਭੰਬੀ)- ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਰੋਡ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਭੰਗੜਾ, ਗਿੱਧਾ ਰੰਗੋਲੀ, ਮਹਿੰਦੀ, ਪ੍ਰਸ਼ਨ ਉਤਰ ਮੁਕਾਬਲੇ ਕਰਵਾਏ ਗਏ।

ਅਜੀਤ ਡੈਸਕ 19-08-2026
ਭਾਮੀਆਂ ਕਲਾਂ, 18 ਅਗਸਤ (ਜਤਿੰਦਰ ਭੰਬੀ)- ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਰੋਡ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਭੰਗੜਾ, ਗਿੱਧਾ ਰੰਗੋਲੀ, ਮਹਿੰਦੀ, ਪ੍ਰਸ਼ਨ ਉਤਰ ਮੁਕਾਬਲੇ ਕਰਵਾਏ ਗਏ। ਭੰਗੜੇ ਵਿਚ ਰਾਜਦੀਪ ਕੌਰ ਪਹਿਲੇ ਸਥਾਨ ਤੇ ਰਹੀ, ਮਹਿੰਦੀ ਵਿਚ ਅਨੱਨਿਆ ਪਹਿਲੇ ਸਥਾਨ ਤੇ ਰਹੀ, ਅੰਮ੍ਰਿਤ ਕੌਰ ਰੰਗੋਲੀ ਵਿਚ ਪਹਿਲੇ, ਅਮਰਜੀਤ ਕੌਰ ਗਿੱਧੇ ਵਿਚ ਪਹਿਲੇ ਸਥਾਨ ਤੇ ਰਹੀਆਂ। ਮਿਸ ਤੀਜ ਦਾ ਤਾਜ ਜਾਨਵੀ ਦੇ ਸਿਰ ਤੇ ਸਜਿਆ। ਇਸ ਸੱਭਿਆਚਾਰਕ ਪ੍ਰੋਗਰਾਮ ਵਿਚ ਕੌਂਸਲਰ ਰਵਿੰਦਰ ਕੌਰ ਖਿੰਡਾ ਨੇ ਤੀਜ ਦੇ ਤਿਉਹਾਰ ਦੀ ਮਹੱਤਤਾ ਤੇ ਚਾਨਣਾ ਪਾਇਆ। ਅਖ਼ੀਰ ਵਿਚ ਪ੍ਰਿੰਸੀਪਲ ਡਾ: ਹਰਨੇਕ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਅਜਿਹੇ ਸੱਭਿਆਚਾਰਕ ਤਿਉਹਾਰ ਮਨਾਉਣ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਆਰੀਆ ਕਾਲਜ ’ਚ “ਕਲਾਸ ਰੂਮ ਤੋਂ ਪਰੇ” ਵਿਸ਼ੇ ‘ਤੇ ਇੰਟਰਐਕਟਿਵ ਸੈਸ਼ਨ ਕਰਵਾਇਆ ਅਗਲੀ ਖ਼ਬਰ ਮਾਲਵਾ ਸੈਂਟਰਲ ਕਾਲਜ ’ਚ ਰਾਸ਼ਟਰੀ ਨਸ਼ਾ ਵਿਰੋਧੀ ਸਹੁੰ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।