19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਜੀ.ਐਨ.ਕੇ.ਸੀ.ਡਬਲਿਊ. ਵਿਖੇ ਪੇਪਰ ਕ੍ਰਾਫਟ ਗਤੀਵਿਧੀ ਕਰਵਾਈ

ਲੁਧਿਆਣਾ, 18 ਅਗਸਤ (ਜਸਵਿੰਦਰ ਸਿੰਘ)-ਅੰਦਰੂਨੀ ਗੁਣਵੱਤਾ ਭਰੋਸਾ ਸੈੱਲ ਦੀ ਅਗਵਾਈ ਹੇਠ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਫਾਈਨ ਆਰਟਸ, ਹੋਮ ਸਾਇੰਸ ਅਤੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗਾਂ ਵਲੋਂ ਕਾਲਜ ਕੈਂਪਸ ਵਿਚ ਪੇਪਰ ਕ੍ਰਾਫਟ ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ਵਿਚ 57 ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ।

ਲੁਧਿਆਣਾ 19-08-2026
ਲੁਧਿਆਣਾ, 18 ਅਗਸਤ (ਜਸਵਿੰਦਰ ਸਿੰਘ)-ਅੰਦਰੂਨੀ ਗੁਣਵੱਤਾ ਭਰੋਸਾ ਸੈੱਲ ਦੀ ਅਗਵਾਈ ਹੇਠ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਫਾਈਨ ਆਰਟਸ, ਹੋਮ ਸਾਇੰਸ ਅਤੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗਾਂ ਵਲੋਂ ਕਾਲਜ ਕੈਂਪਸ ਵਿਚ ਪੇਪਰ ਕ੍ਰਾਫਟ ਗਤੀਵਿਧੀ ਕਰਵਾਈ ਗਈ।ਇਸ ਗਤੀਵਿਧੀ ਵਿਚ 57 ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਨੇ ਕਾਗਜ਼ ਨੂੰ ਮੋੜਨ, ਕੱਟਣ, ਰੋਲ ਕਰਨ ਅਤੇ ਸਜਾਵਟ ਕਰਨ ਵਰਗੀਆਂ ਵੱਖ-ਵੱਖ ਤਕਨੀਕਾਂ ਸਿੱਖੀਆਂ ਅਤੇ ਸਾਧਾਰਨ ਤੇ ਰੰਗ-ਬਿਰੰਗੇ ਕਾਗਜ਼ਾਂ ਦੀ ਵਰਤੋਂ ਕਰਕੇ ਸੁੰਦਰ ਅਤੇ ਰਚਨਾਤਮਿਕ ਵਸਤੂਆਂ ਤਿਆਰ ਕੀਤੀਆਂ। ਕਾਲਜ ਦੀ ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਵਿਦਿਆਰਥਣਾਂ ਦੀ ਉਤਸ਼ਾਹਪੂਰਵਕ ਭਾਗੀਦਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥਣਾਂ ਵਿਚ ਰਚਨਾਤਮਿਕਤਾ, ਧੀਰਜ, ਇਕਾਗਰਤਾ ਅਤੇ ਵਿਹਾਰਕ ਹੁਨਰ ਵਿਕਸਿਤ ਕਰਨ ਵਿਚ ਸਹਾਇਕ ਹੁੰਦੀਆਂ ਹਨ।
ਪਿਛਲੀ ਖ਼ਬਰ ਨੈਸ਼ਨਲ ਤੇ ਸਟੇਟ ਐਵਾਰਡੀ ਡਾ. ਕੋਚਰ ਨੇ ਸੱਤਿਆ ਭਾਰਤੀ ਸਕੂਲ ਹਰਨਾਮਪੁਰਾ ਵਿਖੇ ਲਹਿਰਾਇਆ ਝੰਡਾ ਅਗਲੀ ਖ਼ਬਰ ਪਿੰਡ ਜੱਸੀਆਂ ਵਿਖੇ ਤੀਆਂ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।