19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਅੰਬੇਦਕਰ ਸੈਨਿਕ ਦਲ ਵੱਲੋਂ ਗਿਆਸਪੁਰਾ ਵਿਖੇ ਮੁੱਖ ਦਫ਼ਤਰ ਖੋਲ੍ਹਿਆ

ਢੰਡਾਰੀ ਕਲਾਂ/ਲੁਧਿਆਣਾ, 17 ਅਗਸਤ (ਜਸਵੀਰ ਸਿੰਘ ਬੰਗਾ)-ਅੰਬੇਦਕਰ ਸੈਨਿਕ ਦਲ ਵਲੋਂ ਗਿਆਸਪੁਰਾ ਦੇ ਪਿੱਪਲ ਚੌਕ ਨੇੜੇ ਆਪਣਾ ਮੁੱਖ ਦਫ਼ਤਰ ਖੋਲ੍ਹਿਆ ਗਿਆ, ਦਾ ਉਦਘਾਟਨ ਜਥੇਬੰਦੀ ਦੇ ਸਰਪ੍ਰਸਤ ਸਤੀਸ਼ ਕੁਮਾਰ ਖੁੰਡੀਆ ਵਲੋਂ ਕੀਤਾ ਗਿਆ। ਇਸ ਮੌਕੇ ਮੌਜੂਦ ਅਹੁਦੇਦਾਰਾਂ ਅਤੇ ਵਰਕਰਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਦੇ ਨਾਲ-ਨਾਲ ਸੰਵਿਧਾਨ ਦੀ ਰਾਖੀ ਲਈ ਹਮੇਸ਼ਾ ਸਮਰਪਿਤ ਰਹਿਣ ਦਾ ਅਹਿਦ ਲਿਆ।

ਅਜੀਤ ਡੈਸਕ 18-08-2026
ਢੰਡਾਰੀ ਕਲਾਂ/ਲੁਧਿਆਣਾ, 17 ਅਗਸਤ (ਜਸਵੀਰ ਸਿੰਘ ਬੰਗਾ)-ਅੰਬੇਦਕਰ ਸੈਨਿਕ ਦਲ ਵਲੋਂ ਗਿਆਸਪੁਰਾ ਦੇ ਪਿੱਪਲ ਚੌਕ ਨੇੜੇ ਆਪਣਾ ਮੁੱਖ ਦਫ਼ਤਰ ਖੋਲ੍ਹਿਆ ਗਿਆ, ਦਾ ਉਦਘਾਟਨ ਜਥੇਬੰਦੀ ਦੇ ਸਰਪ੍ਰਸਤ ਸਤੀਸ਼ ਕੁਮਾਰ ਖੁੰਡੀਆ ਵਲੋਂ ਕੀਤਾ ਗਿਆ। ਇਸ ਮੌਕੇ ਮੌਜੂਦ ਅਹੁਦੇਦਾਰਾਂ ਅਤੇ ਵਰਕਰਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਦੇ ਨਾਲ-ਨਾਲ ਸੰਵਿਧਾਨ ਦੀ ਰਾਖੀ ਲਈ ਹਮੇਸ਼ਾ ਸਮਰਪਿਤ ਰਹਿਣ ਦਾ ਅਹਿਦ ਲਿਆ। ਸਮਾਗਮ ਦੌਰਾਨ ਅੰਬੇਡਕਰ ਸੈਨਿਕ ਦਲ ਦੇ ਅਹਿਮ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਜਿੰਮੇਵਾਰੀਆਂ ਅਤੇ ਅਹੁਦਿਆਂ ਲਈ ਸਨਮਾਨਿਤ ਕੀਤਾ ਗਿਆ। ਜਥੇਬੰਦੀ ਦੇ ਕੌਮੀ ਪ੍ਰਧਾਨ ਨਾਦਿਰ ਖਾਨ ਲੁਧਿਆਣਵੀ ਨੇ ਕਿਹਾ ਕਿ ਅੰਬੇਡਕਰ ਸੈਨਿਕ ਦਲ ਸਮਾਜ ਵਿਚ ਏਕਤਾ, ਭਾਈਚਾਰੇ ਅਤੇ ਬਰਾਬਰੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਅਤੇ ਅਣਥੱਕ ਕੰਮ ਕਰਦਾ ਰਹੇਗਾ। ਇਸ ਮੌਕੇ ਸਰਪ੍ਰਸਤ ਖੁੰਡੀਆ ਨੇ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਵੇਂ ਇਮਾਨਦਾਰੀ ਅਤੇ ਸੱਚ ਦੇ ਰਾਹ ‘ਤੇ ਚੱਲਦਿਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਦ੍ਰਿੜ੍ਹ ਇਰਾਦੇ ਵਾਲਾ ਵਿਅਕਤੀ ਕਦੇ ਪਿੱਛੇ ਨਹੀਂ ਹਟਦਾ। ਇਸ ਮੌਕੇ ਪ੍ਰਧਾਨ ਲਲਨ ਕੁਮਾਰ ਬੌਧ, ਜਨਰਲ ਸਕੱਤਰ ਸੋਹਣ ਲਾਲ, ਸਕੱਤਰ ਵਰਜਲਾਲ ਗੌਤਮ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੂੰ ਸਮਾਜ ਸੇਵੀ ਕਾਰਜਾਂ ਲਈ ਕੀਤਾ ਸਨਮਾਨਿਤ ਅਗਲੀ ਖ਼ਬਰ ਸਪਰਿੰਗ ਡੇਲ ਪਬਲਿਕ ਸਕੂਲ ‘ਚ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।