17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

“ਆਪ’ ਯੂਥ ਵਿੰਗ ਦੀ ਤਿਰੰਗਾ ਯਾਤਰਾ ਨੇ ਨੌਜਵਾਨਾਂ ਨੂੰ ਦੇਸ਼ਭਗਤੀ ਤੇ ਵਿਕਾਸ ਦਾ ਦਿੱਤਾ ਸੰਦੇਸ਼

ਲੁਧਿਆਣਾ,16 ਅਗਸਤ (ਡਾ. ਤਰਲੋਚਨ ਸਿੰਘ)- ਆਜ਼ਾਦੀ ਦਿਵਸ ਦੇ ਮੌਕੇ ’ਤੇ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਵਲੋਂ ਦੇਸ਼ਭਗਤੀ, ਏਕਤਾ ਅਤੇ ਰਾਸ਼ਟਰੀ ਜਜ਼ਬੇ ਨੂੰ ਸਮਰਪਿਤ ਵਿਸ਼ਾਲ ਤਿਰੰਗਾ ਯਾਤਰਾ ਯੂਥ ਵਿੰਗ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਤੇ ਮਾਲਵਾ ਜ਼ੋਨ ਇੰਚਾਰਜ ਪਰਮਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਕੱਢੀ ਗਈ।

(ਬਾਕੀ ਸਫਾ 6 ’ ਤੇ) 17-08-2026
ਲੁਧਿਆਣਾ,16 ਅਗਸਤ (ਡਾ. ਤਰਲੋਚਨ ਸਿੰਘ)- ਆਜ਼ਾਦੀ ਦਿਵਸ ਦੇ ਮੌਕੇ ’ਤੇ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਵਲੋਂ ਦੇਸ਼ਭਗਤੀ, ਏਕਤਾ ਅਤੇ ਰਾਸ਼ਟਰੀ ਜਜ਼ਬੇ ਨੂੰ ਸਮਰਪਿਤ ਵਿਸ਼ਾਲ ਤਿਰੰਗਾ ਯਾਤਰਾ ਯੂਥ ਵਿੰਗ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਤੇ ਮਾਲਵਾ ਜ਼ੋਨ ਇੰਚਾਰਜ ਪਰਮਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਕੱਢੀ ਗਈ। ਤਿਰੰਗਾ ਯਾਤਰਾ ਵਿਚ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਆਗੂਆਂ ਅਤੇ ਵਰਕਰਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਨੌਜਵਾਨਾਂ ਦੇ ਹੱਥਾਂ ਵਿਚ ਤਿਰੰਗੇ ਅਤੇ ਦੇਸ਼ਭਗਤੀ ਦੇ ਨਾਅਰਿਆਂ ਨਾਲ ਪੂਰਾ ਮਾਹੌਲ ਦੇਸ਼ਭਗਤੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਇਸ ਮੌਕੇ ਪਰਮਿੰਦਰ ਸੰਧੂ ਨੇ ਕਿਹਾ ਕਿ ਤਿਰੰਗਾ ਸਿਰਫ਼ ਇੱਕ ਝੰਡਾ ਨਹੀਂ, ਸਗੋਂ ਸਾਡੇ ਦੇਸ਼ ਦੀ ਏਕਤਾ, ਅਖੰਡਤਾ, ਆਜ਼ਾਦੀ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ। ਜਿਨ੍ਹਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਯੂਥ ਵਿੰਗ ਪੰਜਾਬ ਵਲੋਂ ਨੌਜਵਾਨਾਂ ਨੂੰ ਲੋਕ-ਹਿੱਤ ਅਤੇ ਸਮਾਜ ਸੇਵਾ ਦੇ ਕੰਮਾਂ ਨਾਲ ਜੋੜਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਤਿਰੰਗਾ ਯਾਤਰਾ ਵਿਚ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਅਮਰਿੰਦਰ ਸਿੰਘ ਐੱਮ.ਪੀ. ਜਵੱਦੀ, ਜ਼ਿਲ੍ਹਾ ਪ੍ਰਧਾਨ ਦਿਹਾਤੀ ਕਰਨ ਸਿਓੜਾ ਅਤੇ ਹਰਪ੍ਰੀਤ ਸਿੰਘ ਸਮੇਤ ਪਾਰਟੀ ਦੇ ਆਗੂਆਂ ਅਤੇ ਯੂਥ ਵਿੰਗ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਤਿਰੰਗਾ ਯਾਤਰਾ ਦੌਰਾਨ ਨੌਜਵਾਨਾਂ ਨੇ “ਭਾਰਤ ਮਾਤਾ ਕੀ ਜੈ”, “ਵੰਦੇ ਮਾਤਰਮ” ਅਤੇ “ਜੈ ਹਿੰਦ” ਦੇ ਨਾਅਰੇ ਲਗਾ ਕੇ ਦੇਸ਼ਭਗਤੀ ਦਾ ਜਜ਼ਬਾ ਪ੍ਰਗਟ ਕੀਤਾ। ਯਾਤਰਾ ਨੇ ਲੋਕਾਂ ਵਿੱਚ ਦੇਸ਼ਭਗਤੀ, ਏਕਤਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਪਹੁੰਚਾਇਆ।
ਪਿਛਲੀ ਖ਼ਬਰ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਦੇ ਅੰਡਰ-17 ਮੁੰਡਿਆਂ ਦੀ ਹੈਂਡਬਾਲ ਟੀਮ ਰਹੀ ਜ਼ੋਨ ਪੱਧਰ ’ਤੇ ਜੇਤੂ ਅਗਲੀ ਖ਼ਬਰ ਡਾ. ਕੋਟਨਿਸ ਐਕਯੂਪੰਕਚਰ ਹਸਪਤਾਲ ਵਿਖੇ ਆਜ਼ਾਦੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।