13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਘਰ ’ਚ ਲੱਗੇ ਬਿਜਲੀ ਦੇ ਮੀਟਰ ਨੂੰ ਬਦਲਣ ਦਾ ਵਿਰੋਧ ਕਰਨ ’ਤੇ ਮੁਲਾਜ਼ਮਾਂ ਨੇ ਬਜ਼ੁਰਗ ਨਾਲ ਕੀਤੀ ਬਦਸਲੂਕੀ

ਲੁਧਿਆਣਾ, 12 ਅਗਸਤ (ਭੁਪਿੰਦਰ ਸਿੰਘ ਬੈਂਸ)-ਘਰ ’ਚ ਲੱਗਾ ਬਿਜਲੀ ਦਾ ਮੀਟਰ ਬਦਲਣ ਆਏ ਮੁਲਾਜ਼ਮਾਂ ਨੇ ਵਿਰੋਧ ਕਰਨ ’ਤੇ ਬਜ਼ੁਰਗ ਨਾਲ ਬਦਸਲੂਕੀ ਕੀਤੀ । ਕਾਰਾਬਾਰਾ ਸਥਿਤ ਇਕ ਘਰ ’ਚ ਲੱਗੇ ਬਿਜਲੀ ਦਾ ਮੀਟਰ ਬਦਲਣ ਲਈ ਆਏ ਮੁਲਾਜ਼ਮਾਂ ਉਪਰ ਬਜ਼ੁਰਗ ਨੇ ਮਾੜਾ ਸਲੂਕ ਅਤੇ ਹੱਥੋਪਾਈ ਕਰਨ ਦਾ ਦੋਸ਼ ਲਗਾਇਆ।

ਆਪਣੀ ਵਿਥਿਆ ਸੁਣਾਉਂਦੇ ਬਜ਼ੁਰਗ ਗੁਰਮੀਤ ਸਿੰਘ। ਤਸਵੀਰ : ਸੇਵਕ ਸਿੰਘ 13-08-2026
ਲੁਧਿਆਣਾ, 12 ਅਗਸਤ (ਭੁਪਿੰਦਰ ਸਿੰਘ ਬੈਂਸ)-ਘਰ ’ਚ ਲੱਗਾ ਬਿਜਲੀ ਦਾ ਮੀਟਰ ਬਦਲਣ ਆਏ ਮੁਲਾਜ਼ਮਾਂ ਨੇ ਵਿਰੋਧ ਕਰਨ ’ਤੇ ਬਜ਼ੁਰਗ ਨਾਲ ਬਦਸਲੂਕੀ ਕੀਤੀ । ਕਾਰਾਬਾਰਾ ਸਥਿਤ ਇਕ ਘਰ ’ਚ ਲੱਗੇ ਬਿਜਲੀ ਦਾ ਮੀਟਰ ਬਦਲਣ ਲਈ ਆਏ ਮੁਲਾਜ਼ਮਾਂ ਉਪਰ ਬਜ਼ੁਰਗ ਨੇ ਮਾੜਾ ਸਲੂਕ ਅਤੇ ਹੱਥੋਪਾਈ ਕਰਨ ਦਾ ਦੋਸ਼ ਲਗਾਇਆ। ‘ਅਜੀਤ’ ਉਪ ਦਫ਼ਤਰ ਲੁਧਿਆਣਾ ਵਿਖੇ ਆਪਣੀ ਵਿਥਿਆ ਸੁਣਾਉਂਦਿਆਂ ਬਜ਼ੁਰਗ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਮੁਹੱਲਾ ਕਾਰਾਬਾਰਾ ਦਾ ਰਹਿਣ ਵਾਲਾ ਹੈ। ਉਸ ਦੇ ਮਕਾਨ ਵਿਚ ਬਿਜਲੀ ਦਾ ਮੀਟਰ ਲੱਗਾ ਹੋਇਆ ਹੈ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਦੋ ਵਿਅਕਤੀ ਉਸ ਦੇ ਘਰ ਆਏ, ਜਿਨ੍ਹਾਂ ਨੇ ਦੱਸਿਆ ਕਿ ਉਹ ਪਾਵਰਕਾਮ ਦੇ ਮੁਲਾਜ਼ਮ ਹਨ। ਦੋਵਾਂ ਨੇ ਦੱਸਿਆ ਕਿ ਇਕ ਬਤੌਰ ਜੇ.ਈ. ਤੈਨਾਤ ਹੈ ਅਤੇ ਇਕ ਪਾਵਰਕਾਮ ਦਫ਼ਤਰ ਪਟਿਆਲਾ ਤੋਂ ਆਇਆ ਹੈ। ਇਨ੍ਹਾਂ ਦੋਵਾਂ ਨੇ ਉਸ ਦੀ ਮਰਜ਼ੀ ਤੋਂ ਬਿਨਾ ਬਿਜਲੀ ਦਾ ਮੀਟਰ ਬਦਲ ਦਿੱਤਾ, ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਾਜ਼ਮਾਂ ਨੇ ਉਸ ਨਾਲ ਹੱਥੋਪਾਈ ਅਤੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ, ਇਸ ਸਾਰੇ ਮਾਮਲੇ ਦੀ ਵੀਡੀਓ ਵੀ ਉਸ ਪਾਸ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਪਾਵਰਕਾਮ ਦਾ ਪਿਛਲਾ ਕੋਈ ਬਿੱਲ ਬਕਾਇਆ ਨਹੀਂ ਹੈ ਅਤੇ ਉਹ ਸਮੇਂ ਸਿਰ ਆਪਣਾ ਬਿੱਲ ਜਮ੍ਹਾ ਕਰਵਾ ਰਹੇ ਹਨ। ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਾਵਰਕਾਮ ਦੇ ਮੁਲਾਜ਼ਮਾਂ ਖ਼ਿਲਾਫ਼ ਇਕ ਪੱਤਰ ਐਕਸੀਅਨ ਪਾਵਰਕਾਮ ਨੂੰ ਭੇਜਿਆ ਗਿਆ ਹੈ ਅਤੇ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਕੋਰੀਅਰ ਕੰਪਨੀ ਦੇ ਦਫ਼ਤਰ ਵਿਚ ਛਾਪੇਮਾਰੀ ਕਰਕੇ ਇਕ ਕਿੱਲੋ ਅਫ਼ੀਮ ਕੀਤੀ ਬਰਾਮਦ ਅਗਲੀ ਖ਼ਬਰ ਸਾਵਣ ਮਹੀਨੇ ਦੀ ਮੱਸਿਆ ਦਾ ਦਿਹਾੜਾ ਗੁਰਦੁਆਰਾ ਸ਼ਹੀਦਾਂ ਫ਼ੇਰੂਮਾਨ ਵਿਖੇ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।