12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਲੁਧਿਆਣਾ ਕਤਲ ਕਾਂਡ-ਨਾਮਜ਼ਦ ਮੁੱਖ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ

ਲੁਧਿਆਣਾ, 11 ਅਗਸਤ (ਜਸਵਿੰਦਰ ਸਿੰਘ )-ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਪੰਜਾਬ, ਚੰਡੀਗੜ੍ਹ ਦੇ ਆਦੇਸ਼ਾਂ ਅਨੁਸਾਰ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ, ਚੰਡੀਗੜ੍ਹ ਦੇ ਸਹਿਯੋਗ ਨਾਲ ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਕੰਮ ਕਰ ਰਹੀਆਂ ਰੈੱਡ ਰਿਬਨ ਕਲੱਬਾਂ ਦੇ ਪ੍ਰੋਗਰਾਮ ਕੋਆਰਡੀਨੇਟਰਾਂ ਦੀ ਇੱਕ ਜ਼ਿਲ੍ਹਾ ਪੱਧਰੀ ਐਡਵੋਕੇਸੀ ਮੀਟਿੰਗ ਅੱਜ ਸਰਕਾਰੀ ਕਾਲਜ਼, (ਲੜਕੇ) ਵਿਖੇ ਕੀਤੀ ਗਈ । ਇਸ ਮੀਟਿੰਗ ਦੌਰਾਨ ਜ਼ਿਲ੍ਹੇ ਦੀਆਂ ਵੱਖ-ਵੱਖ ਰੈੱਡ ਰਿਬਨ ਕਲੱਬਾਂ ਨੇ ਭਾਗ ਲਿਆ ।

ਸਰਕਾਰੀ ਕਾਲਜ ਲੜਕੇ ਵਿਖੇ ਐਡਵੋਕੇਸੀ ਗਤੀਵਿਧੀਆਂ ਸੰਬੰਧੀ ਸਮਾਗਮ 12-08-2026
ਲੁਧਿਆਣਾ, 11 ਅਗਸਤ (ਜਸਵਿੰਦਰ ਸਿੰਘ )-ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਪੰਜਾਬ, ਚੰਡੀਗੜ੍ਹ ਦੇ ਆਦੇਸ਼ਾਂ ਅਨੁਸਾਰ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ, ਚੰਡੀਗੜ੍ਹ ਦੇ ਸਹਿਯੋਗ ਨਾਲ ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਕੰਮ ਕਰ ਰਹੀਆਂ ਰੈੱਡ ਰਿਬਨ ਕਲੱਬਾਂ ਦੇ ਪ੍ਰੋਗਰਾਮ ਕੋਆਰਡੀਨੇਟਰਾਂ ਦੀ ਇੱਕ ਜ਼ਿਲ੍ਹਾ ਪੱਧਰੀ ਐਡਵੋਕੇਸੀ ਮੀਟਿੰਗ ਅੱਜ ਸਰਕਾਰੀ ਕਾਲਜ਼, (ਲੜਕੇ) ਵਿਖੇ ਕੀਤੀ ਗਈ । ਇਸ ਮੀਟਿੰਗ ਦੌਰਾਨ ਜ਼ਿਲ੍ਹੇ ਦੀਆਂ ਵੱਖ-ਵੱਖ ਰੈੱਡ ਰਿਬਨ ਕਲੱਬਾਂ ਨੇ ਭਾਗ ਲਿਆ । ਇਸ ਸਮੇਂ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਸਾਰੇ ਕਾਲਜ਼ਾਂ ਦੇ ਨੋਡਲ ਅਫਸਰਾਂ ਦਾ ਸਵਾਗਤ ਕੀਤਾ ਅਤੇ ਰੈੱਡ ਰੀਬਨ ਦੀਆਂ ਗਤੀਵਿਧੀਆਂ ਐੱਚ ਆਈ ਵੀ, ਏਡਜ਼, ਟੀ,ਬੀ ਤੋ ਬਚਾਅ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਗਤੀਵਿਧੀਆਂ ਕਰਨ ਬਾਰੇ ਜਾਣਕਾਰੀ ਦਿੱਤੀ । ਮੀਟਿੰਗ ਵਿੱਚ ਸਾਲ 2026-27 ਦੌਰਾਨ ਗਰਾਂਟ ਜ਼ਾਰੀ ਕਰਨ ਸਬੰਧੀ ਅਤੇ ਰੈਡ ਰਿਬਨ ਕਲੱਬਾਂ ਵਲੋਂ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਵੀ ਸਮੀਖਿਆ ਕੀਤੀ ਗਈ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਰੈੱਡ ਰਿਬਨ ਕਲੱਬਾਂ ਵੱਲੋਂ ਅਡਾਪਟ ਕੀਤੇ ਪਿੰਡਾਂ ਵਿਚ ਐੱਚ ਆਈ ਵੀ, ਏਡਜ਼ ਅਤੇ ਨਸ਼ਿਆਂ ਵਿਰੁੱਧ ਗਤੀਵਿਧੀਆਂ ਕਰਕੇ ਲੋਕਾਂ ਨੂੰ ਇਨ੍ਹਾਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇ । ਇਸ ਦੇ ਨਾਲ ਹੀ ਵਾਲ ਪੇਂਟਿੰਗ ਰਾਹੀਂ ਵਿਦਿਆਰਥੀਆਂ ਨੁੰ ਇਨ੍ਹਾਂ ਭਿਆਨਕ ਬਿਮਾਰੀਆਂ ਤੋਂ ਦੂਰ ਰਹਿਣ ਦੇ ਸਨੇਹੇ ਦੇਣ ਬਾਰੇ ਜਾਣਕਾਰੀ ਦਿੱਤੀ । ਇਸ ਮੀਟਿੰਗ ਵਿਚ ਡਾ:ਜ਼ਸਬੀਰ ਸਿੰਘ ਮੈਨੇਜ਼ਰ ਦਸ਼ਮੇਸ਼ ਸ ਸ ਸਕੂਲ, ਲੁਧਿਆਣਾ, ਡਾ: ਗੁਰਪ੍ਰੀਤ ਸਿੰਘ ਵਿਰਕ ਅਤੇ ਡਾ: ਕਮਲਜੀਤ ਸਿੰਘ ਸੂਰੀ ਡਾਇਰੈਕਟਰ ਸਟੂਡੈਂਟ ਵੈਲਫੇਅਰ ਡਿਪਾਰਟਮੈਟ ਪੰਜਾਬ ਐਗਰੀਕਲਚਰ ਯੁਨੀਵਰਸਿਟੀ, ਲੁਧਿਆਣਾ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ ਅਤੇ ਵਲੰਟੀਅਰਜ਼ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੀਟਿੰਗ ਦੌਰਾਨ ਡਾ: ਰੁਪਿੰਦਰਪਾਲ ਸਿੰਘ, ਡਾ:ਰੀਨਾ ਢਾਡਾ, ਡਾ: ਹਰਸਿਮਰਨਦੀਪ ਕੌਰ, ਡਾ: ਰੁਪਿੰਦਰ ਸਿੰਘ, ਨਿਧੀ ਸ਼ਰਮਾ, ਡੇਜ਼ੀ ਵਾਧਵਾ, ਡਾ:ਨਿਧੀ, ਪੰਕਜ਼ ਗੋਇਲ , ਡਾ: ਰਾਜ਼ਦੀਨ, ਰੇਖਾ ਭਨੌਟ ਆਦਿ ਪ੍ਰੋਗਰਾਮ ਕੋਆਰਡੀਨੇਟਰ ਕਾਲਜ਼ ਤੇ ਯੂਨੀਵਰਸਿਟੀਆਂ ਹਾਜ਼ਰ ਸਨ ।
ਪਿਛਲੀ ਖ਼ਬਰ ਇੰਡੀਅਨ ਐਪੀਲੇਪਸੀ ਐਸੋਸੀਏਸ਼ਨ ਅਤੇ ਇੰਡੀਅਨ ਐਪੀਲੇਪਸੀ ਸੋਸਾਇਟੀ ਦੀ 27ਵੀਂ ਸਾਂਝੀ ਸਾਲਾਨਾ ਕਾਨਫ਼ਰੰਸ ਸਮਾਪਤ ਅਗਲੀ ਖ਼ਬਰ ਪੰਜਾਬ ਸਰਕਾਰ ਵਪਾਰੀਆਂ ਨੂੰ ਪਾਰਦਰਸ਼ੀ ਤੇ ਜਵਾਬਦੇਹ ਸੇਵਾਵਾਂ ਦੇਣ ਲਈ ਵਚਨਬੱਧ-ਅਨਿਲ ਠਾਕੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।