10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਚੋਣ ਜ਼ਾਬਤਾ ਲੱਗਦੇ ਹੀ ਕਈ ਆਗੂ ਅਤੇ ਵਰਕਰ ‘ ਅਕਾਲੀ ਦਲ ਵਾਰਿਸ ਪੰਜਾਬ ਦੇ ’ ’ ਚ ਹੋਣਗੇ ਸ਼ਾਮਿਲ - ਸ਼ਿਵਾਲਿਕ

ਫੁੱਲਾਂਵਾਲ, 9 ਅਗਸਤ (ਮਨਜੀਤ ਸਿੰਘ ਦੁੱਗਰੀ)-ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕਈ ਮੌਜੂਦਾ ਸਰਪੰਚ, ਪੰਚਾਇਤ ਮੈਂਬਰ ਅਤੇ ਸੀਨੀਅਰ ਅਹੁਦੇਦਾਰ ਵੱਡੀ ਗਿਣਤੀ ਵਿਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਜਥੇਬੰਦੀ ਵਿਚ ਸ਼ਾਮਿਲ ਹੋਣ ਲਈ ਤਿਆਰ ਹਨ, ਪਰ ਮੌਜੂਦਾ ਸਰਕਾਰ ਦੇ ਸਿਆਸੀ ਦਬਾਅ ਅਤੇ ਪਰੇਸ਼ਾਨ ਕੀਤੇ ਜਾਣ ਦੇ ਡਰ ਕਾਰਨ ਉਹ ਚੋਣ ਜ਼ਾਬਤਾ ਲੱਗਣ ਦਾ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਸੀਨ.

ਅਜੀਤ ਡੈਸਕ 10-08-2026
ਫੁੱਲਾਂਵਾਲ, 9 ਅਗਸਤ (ਮਨਜੀਤ ਸਿੰਘ ਦੁੱਗਰੀ)-ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕਈ ਮੌਜੂਦਾ ਸਰਪੰਚ, ਪੰਚਾਇਤ ਮੈਂਬਰ ਅਤੇ ਸੀਨੀਅਰ ਅਹੁਦੇਦਾਰ ਵੱਡੀ ਗਿਣਤੀ ਵਿਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਜਥੇਬੰਦੀ ਵਿਚ ਸ਼ਾਮਿਲ ਹੋਣ ਲਈ ਤਿਆਰ ਹਨ, ਪਰ ਮੌਜੂਦਾ ਸਰਕਾਰ ਦੇ ਸਿਆਸੀ ਦਬਾਅ ਅਤੇ ਪਰੇਸ਼ਾਨ ਕੀਤੇ ਜਾਣ ਦੇ ਡਰ ਕਾਰਨ ਉਹ ਚੋਣ ਜ਼ਾਬਤਾ ਲੱਗਣ ਦਾ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਸੀਨ. ਆਗੂ ਅਤੇ ਸਾਬਕਾ ਪਾਰਲੀਮਾਨੀ ਸਕੱਤਰ ਦਰਸ਼ਨ ਸਿੰਘ ਸ਼ਿਵਾਲਿਕ ਵਲੋਂ ਹਲਕਾ ਗਿੱਲ ਦੇ ਪਿੰਡ ਭਗਤ ਸਿੰਘ ਨਗਰ ਵਿਖੇ ਸਾਬਕਾ ਸਰਪੰਚ ਬਹਾਦਰ ਸਿੰਘ ਦੇ ਗ੍ਰਹਿ ਵਿਖੇ ਕੀਤੀ ਇਕ ਨੁੱਕੜ ਮੀਟਿੰਗ ਦੌਰਾਨ ਕਰਦਿਆਂ ਕਿਹਾ ਕਿ ਲੋਕਤੰਤਰ ਵਿਚ ਹਰ ਨਾਗਰਿਕ ਨੂੰ ਆਪਣੀ ਮਰਜ਼ੀ ਦੀ ਪਾਰਟੀ ਚੁਣਨ ਦਾ ਹੱਕ ਹੈ ਚੋਣ ਜ਼ਾਬਤਾ ਲੱਗਦੇ ਹੀ ਸਿਆਸਤ ਵਿਚ ਵੱਡਾ ਫੇਰਬਦਲ ਹੋਣ ਦੇ ਅਸਾਰ ਹਨ, ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਸਰਕਾਰੀ ਭੈਅ ਤੋਂ ਮੁਕਤ ਹੋ ਕੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਜਥੇਬੰਦੀ ਵਿਚ ਸ਼ਾਮਿਲ ਹੋਣਗੇ। ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਸੱਤਾ ਹਾਸਲ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਵਿਚੋਂ ਧਰਨਿਆਂ ਦਾ ਕਲਚਰ ਖ਼ਤਮ ਕਰ ਦੇਣਗੇ, ਪਰ ਅੱਜ ਸਚਾਈ ਇਹ ਹੈ ਕਿ ਸਰਕਾਰ ਦੀਆਂ ਨੀਤੀਆਂ ਤੋਂ ਸਤਾਏ ਸਰਕਾਰੀ ਮੁਲਾਜ਼ਮ ਅਤੇ ਆਮ ਲੋਕ ਹਰ ਜਗ੍ਹਾ ਧਰਨੇ ਦੇ ਰਹੇ ਹਨ, ਅਤੇ ਇਹ ਸਰਕਾਰ ਧਰਨਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ। ਇਸ ਮੌਕੇ ਬੋਲਦਿਆਂ ਸਾਬਕਾ ਸਰਪੰਚ ਬਹਾਦਰ ਸਿੰਘ ਨੇ ਵਿਸ਼ਵਾਸ ਦਿਵਾਇਆ ਆਉਣ ਵਾਲੇ ਸਮੇਂ ਵਿਚ ਹਲਕਾ ਗਿੱਲ ਤੋਂ ਇਲਾਵਾ ਪੂਰੇ ਸੂਬੇ ਅੰਦਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਹੱਕ ਵਿਚ ਵੱਡੀ ਸਿਆਸੀ ਲਹਿਰ ਪੈਦਾ ਹੋਵੇਗੀ। ਇਸ ਮੌਕੇ ਮੁਹੰਮਦ ਅਸਲਮ, ਭੁਪਿੰਦਰ ਸਿੰਘ, ਗੁਰਬਖ਼ਸ਼ ਸਿੰਘ, ਕਮਲਜੀਤ ਸਿੰਘ, ਬਲਵੀਰ ਸਿੰਘ, ਸਰਬਜੀਤ ਸਿੰਘ ਬਿੱਲੂ, ਸਤਵਿੰਦਰ ਸਿੰਘ, ਮੁਹੰਮਦ ਹਰਸ਼ੀਦ ਅਲੀ, ਰਘਵੀਰ ਸਿੰਘ, ਦਰਸ਼ਨ ਸਿੰਘ, ਕਵਲਜੀਤ ਸਿੰਘ, ਗੁਰਮੀਤ ਸਿੰਘ, ਪਿਆਰਾ ਸਿੰਘ, ਦਰਸ਼ਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਕੇਂਦਰੀ ਅਤੇ ਬੋਰਸਟਲ ਜੇਲ੍ਹਾਂ ਦਾ ਦੌਰਾ ਸਹੂਲਤਾਂ ਅਤੇ ਸੁਧਾਰ ਪਹਿਲਕਦਮੀਆਂ ਦੀ ਕੀਤੀ ਸਮੀਖਿਆ ਅਗਲੀ ਖ਼ਬਰ ‘ ਇਕ ਸ਼ਾਮ ਭਗਵਾਨ ਸ਼ਿਵ ਦੇ ਨਾਮ ’ ਸਮਾਗਮ 14 ਨੂੰ * ਪ੍ਰਸਿੱਧ ਗਾਇਕ ਕੈਲਾਸ਼ ਖੇਰ ਭਗਤੀਮਈ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਕਰਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।