10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਜਗਰਾਉਂ ਪੁਲ , ਸਿਧਵਾਂ ਨਹਿਰ ’ ਤੇ ਮਾਡਲ ਟਾਊਨ ਗੋਲ ਮਾਰਕੀਟ ਪਾਰਕ ’ ਚੋਂ ਰਾਸ਼ਟਰੀ ਝੰਡਾ ਗ਼ਾਇਬ , ਪ੍ਰਸ਼ਾਸਨ ਸਵਾਲਾਂ ਦੇ ਘੇਰੇ ’ ਚ

ਲੁਧਿਆਣਾ, 9 ਅਗਸਤ (ਭੁਪਿੰਦਰ ਸਿੰਘ ਬੈਂਸ)-ਆਜ਼ਾਦੀ ਦਿਹਾੜੇ ਤੋਂ ਪਹਿਲਾਂ ਸ਼ਹਿਰ ਦੇ ਜਗਰਾਉਂ ਪੁਲ, ਸਿਧਵਾਂ ਨਹਿਰ ਅਤੇ ਮਾਡਲ ਟਾਊਨ ਗੋਲ ਮਾਰਕੀਟ ਪਾਰਕ ਵਿਚ ਕੌਮੀ ਝੰਡੇ ਨਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਗਿਆ ਹੈ ਕਿ ਇਨ੍ਹਾਂ ਥਾਵਾਂ ‘ਤੇ ਪਹਿਲਾਂ ਲਗਾਏ ਗਏ ਝੰਡੇ ਖ਼ਰਾਬ ਹੋਣ ਕਾਰਨ ਉਤਾਰ ਦਿੱਤੇ ਗਏ ਸਨ, ਪਰ ਉਨ੍ਹਾਂ ਦੀ ਥਾਂ ਨਵੇਂ ਝੰਡੇ ਨਾ ਲਗਾਏ ਜਾਣ ਕਾਰਨ ਸਵਾਲ ਖੜ੍ਹੇ ਹੋ ਰਹੇ ਹਨ।

ਅਜੀਤ ਡੈਸਕ 10-08-2026
ਲੁਧਿਆਣਾ, 9 ਅਗਸਤ (ਭੁਪਿੰਦਰ ਸਿੰਘ ਬੈਂਸ)-ਆਜ਼ਾਦੀ ਦਿਹਾੜੇ ਤੋਂ ਪਹਿਲਾਂ ਸ਼ਹਿਰ ਦੇ ਜਗਰਾਉਂ ਪੁਲ, ਸਿਧਵਾਂ ਨਹਿਰ ਅਤੇ ਮਾਡਲ ਟਾਊਨ ਗੋਲ ਮਾਰਕੀਟ ਪਾਰਕ ਵਿਚ ਕੌਮੀ ਝੰਡੇ ਨਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਗਿਆ ਹੈ ਕਿ ਇਨ੍ਹਾਂ ਥਾਵਾਂ ‘ਤੇ ਪਹਿਲਾਂ ਲਗਾਏ ਗਏ ਝੰਡੇ ਖ਼ਰਾਬ ਹੋਣ ਕਾਰਨ ਉਤਾਰ ਦਿੱਤੇ ਗਏ ਸਨ, ਪਰ ਉਨ੍ਹਾਂ ਦੀ ਥਾਂ ਨਵੇਂ ਝੰਡੇ ਨਾ ਲਗਾਏ ਜਾਣ ਕਾਰਨ ਸਵਾਲ ਖੜ੍ਹੇ ਹੋ ਰਹੇ ਹਨ। ਇਸ ਸਬੰਧੀ ਸਮਾਜਿਕ ਕਾਰਕੁਨ ਅਰਵਿੰਦ ਸ਼ਰਮਾ ਨੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਪੱਤਰ ਭੇਜ ਕੇ ਮਾਮਲੇ ਵਿਚ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਉਨ੍ਹਾਂ ਝੰਡਿਆਂ ਦੀ ਖ਼ਰੀਦ, ਗੁਣਵੱਤਾ, ਸਪਲਾਇਰ ਦੀ ਚੋਣ ਅਤੇ ਸਾਂਭ-ਸੰਭਾਲ ਦੀ ਪ੍ਰਕਿਰਿਆ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸ਼ਰਮਾ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਸ਼ਹਿਰ ਦੀਆਂ ਇਨ੍ਹਾਂ ਪ੍ਰਮੁੱਖ ਥਾਵਾਂ ‘ਤੇ ਰਾਸ਼ਟਰੀ ਝੰਡਾ ਮੁੜ ਲਗਾਇਆ ਜਾਵੇ ਅਤੇ ਪੂਰੀ ਪ੍ਰਕਿਰਿਆ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ।
ਪਿਛਲੀ ਖ਼ਬਰ ਨਕਲੀ ਮਾਰਕਾ ਲਗਾ ਕੇ ਸਿਲਾਈ ਮਸ਼ੀਨਾਂ ਵੇਚਣ ਦੇ ਮਾਮਲੇ ’ਚ ਇਕ ਕਾਬੂ ਅਗਲੀ ਖ਼ਬਰ ਢੰਡਾਰੀ ਖ਼ੁਰਦ ’ ਚ ਜੰਗੀ ਪੱਧਰ ’ ਤੇ ਚੱਲ ਰਹੇ ਹਨ ਵਿਕਾਸ ਦੇ ਕੰਮ - ਕੌਂਸਲਰ ਸੁਖਜਿੰਦਰ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।