22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅਹਿਮ ਮੀਟਿੰਗ

ਅਜੀਤ ਡੈਸਕ 01-07-2026
ਲੁਧਿਆਣਾ, 30 ਜੂਨ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਸਟੇਟ ਬਾਡੀ ਮੈਂਬਰਾਂ ਦੀ ਮੀਟਿੰਗ ਦੌਰਾਨ ਪੰਜਾਬ ਪ੍ਰਧਾਨ ਦਿਲਬਾਗ ਸਿੰਘ ਗਿੱਲ ਵਲੋਂ ਕਈ ਅਹਿਮ ਮੁੱਦਿਆਂ ’ਤੇ ਵਿਚਾਰਾਂ ਕੀਤੀਆਂ ਗਈਆਂ, ਜਿਨ੍ਹਾਂ ’ਚ ਭਾਰਤ ਅਮਰੀਕਾ ਪ੍ਰੀ-ਟਰੇਡ ਟਰੇਡ ਡੀਲ ਨੂੰ ਲੈ ਕੇ ਬਣ ਰਹੇ ਨਵੇਂ ਮੋਰਚੇ ’ਚ ਸ਼ਾਮਿਲ ਹੋਣ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ। ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ, ਚਿੱਪ ਵਾਲੇ ਮੀਟਰਾਂ ਨੂੰ ਲੈ ਕੇ ਜੋ ਬਿਜਲੀ ਬੋਰਡ ਦਾ ਰਵੱਈਆ, ਲੋਕਾਂ ਨੂੰ ਜੁਰਮਾਨੇ ’ਤੇ ਵਿਚਾਰ ਕੀਤੀ ਗਈ, ਜਿਸ ਦਾ ਫ਼ੈਸਲਾ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿਚ ਮੋਰਚੇ ਸਬੰਧੀ ਸ਼ਾਮਿਲ ਹੋ ਕੇ ਇਕ ਵੱਡਾ ਮੋਰਚਾ ਦਿੱਲੀ ਦੇ ਖ਼ਿਲਾਫ਼ ਲੱਗੇਗਾ। ਇਸ ਲਈ ਚਿੱਪ ਵਾਲੇ ਮੀਟਰ ਤੇ ਬਿਜਲੀ ਦੇ ਕੱਟਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚੇ ਵਲੋਂ ਅੱਜ ਵੀ ਪੂਰੇ ਪੰਜਾਬ ਦੇ ਵਿਚ ਧਰਨੇ ਲੱਗ ਰਹੇ ਹਨ, ਉਨ੍ਹਾਂ ਵਿਚ ਜਥੇਬੰਦੀ ਸ਼ਾਮਿਲ ਹੈ। ਇਸ ਮੌਕੇ ਬਲਕਾਰ ਸਿੰਘ ਬੈਂਸ, ਗੁਰਦੀਪ ਸਿੰਘ, ਹਰਦੀਪ ਸਿੰਘ, ਜਸਵਿੰਦਰ ਸਿੰਘ ਰਾਏਪੁਰ, ਸਤਨਾਮ ਸਿੰਘ ਪੰਨੂ, ਸੁਖਦੇਵ ਸਿੰਘ ਮੰਗਲੀ, ਨੇਕ ਸਿੰਘ ਸੇਖੇਵਾਲ, ਸੁਬੇਗ ਸਿੰਘ ਅੰਮ੍ਰਿਤਸਰ, ਚਰਨਜੀਤ ਸਿੰਘ ਗ਼ਾਲਿਬ, ਰਘਵੀਰ ਸਿੰਘ ਦਿਓਲ, ਮੰਗਾ ਸਿੰਘ, ਨਛੱਤਰ ਸਿੰਘ, ਗੁਰਮੁਖ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਘਨੌਰ ਵਿਖੇ ਬਿਜਲੀ ਦੇ ਲੰਬੇ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਸ਼ਾਲ ਧਰਨਾ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਲੈਕਚਰਾਰ ਕੇਡਰ ਦੀਆਂ 1013 ਅਸਾਮੀਆਂ ਭਰਨ ਲਈ ਐੱਸ. ਸੀ./ਬੀ. ਸੀ. ਵਰਗ ਦਾ ਰਾਖਵਾਂਕਰਨ ਸਿਫ਼ਰ ਕਰਨ ’...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।