25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਵਾਰਦਾਤ ਦੀ ਯੋਜਨਾ ਬਣਾ ਰਿਹਾ ਵਿਅਕਤੀ ਅਸਲ੍ਹੇ ਸਮੇਤ ਕਾਬੂ

ਅਜੀਤ ਡੈਸਕ 25-05-2026

ਲੁਧਿਆਣਾ, 24 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸ਼ਿਮਲਾਪੁਰੀ ਦੇ ਇਲਾਕੇ ਦਾਣਾ ਮੰਡੀ ਆਮੰਤਰਣ ਪੈਲੇਸ ਦੇ ਸਾਹਮਣੇ ਖਾਲੀ ਪਲਾਟ ਦੇ ਬਾਹਰ ਖੜ੍ਹ ਕੇ ਵਾਰਦਾਤ ਦੀ ਯੋਜਨਾ ਬਣਾ ਰਹੇ ਵਿਅਕਤੀ ਨੂੰ ਅਸਲ੍ਹੇ ਸਮੇਤ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਅਮਰਜੀਤ ਕੁਮਾਰ ਨੇ ਦੱਸਿਆ ਕਿ ਉਹ ਗਸ਼ਤ ਸੰਬੰਧੀ ਇਲਾਕੇ ਵਿਚ ਮੌਜੂਦ ਸਨ ਤਾਂ ਮੁਲਜ਼ਮ ਨੂੰ ਨਾਜਾਇਜ਼ ਅਸਲੇ੍ਹ ਸਮੇਤ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਦਾਣਾ ਮੰਡੀ ਆਮੰਤਰਣ ਪੈਲੇਸ ਦੇ ਸਾਹਮਣੇ ਖਾਲੀ ਪਲਾਟ ਦੇ ਬਾਹਰ ਖੜੇ੍ਹ ਨੂੰ ਕਾਬੂ ਕਰਕੇ ਉਸ ਪਾਸੋਂ ਇਕ ਰਿਵਾਲਵਰ 32 ਬੋਰ, ਖਾਲੀ ਬਿਨਾ ਰੌਂਦ ਬਰਾਮਦ ਕੀਤਾ | ਮੁਲਜ਼ਮ ਦੀ ਸ਼ਨਾਖ਼ਤ ਸ਼ੁਭਮ ਵਜੋਂ ਹੋਈ ਹੈ | ਪੁਲਿਸ ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ |

ਪਿਛਲੀ ਖ਼ਬਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਨ ਮੌਕੇ ਹੋਏ ਸਮਾਗਮ ਸਮੇਂ ਇੰਦਰਪਾਲ ਸਿੰਘ ਮਰਵਾਹਾ ਸਨਮਾਨਿਤ <br/> ਅਗਲੀ ਖ਼ਬਰ ਹਲਕਾ ਸਾਹਨੇਵਾਲ ਦੇ ਪਿੰਡ ਮੁੰਡੀਆਂ 'ਚ ਕਾਂਗਰਸ ਨੇ ਕੀਤੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।