ਲੁਧਿਆਣਾ, 7 ਮਈ (ਬੈਂਸ)-ਹਰਸ਼ ਵਿੱਦਿਆ ਮੰਦਰ ਸਕੂਲ ਵਿਖੇ ਵਿਖੇ ਇਕ ਤਰਕ-ਵਿਤਰਕ ਮੁਕਾਬਲਾ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਪ੍ਰਧਾਨ ਡੀ.ਪੀ. ਸ਼ਰਮਾ, ਡਾਇਰੈਕਟਰ ਮੀਨਾ ਸ਼ਰਮਾ, ਪਿ੍ੰਸੀਪਲ ਸ਼ੈਲਿਕਾ ਅਤੇ ਮੈਨੇਜਿੰਗ ਮੈਂਬਰ ਮਨਵਿੰਦਰ ਪਾਲ ਸਿੰਘ ਦੇ ਨਿੱਘੇ ਸਵਾਗਤ ਨਾਲ ਹੋਈ | ਵਿਦਿਆਰਥੀਆਂ ਨੇ ਆਧੁਨਿਕ ਸਿੱਖਿਆ, ਡਿਜੀਟਲ ਇੰਡੀਆ, ਮਾਨਸਿਕ ਸਿਹਤ ਅਤੇ ਆਧੁਨਿਕ ਯੰਤਰਾਂ 'ਤੇ ਵੱਧ ਰਹੀ ਨਿਰਭਰਤਾ ਵਰਗੇ ਵਿਸ਼ਿਆਂ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ | ਮੁਕਾਬਲੇ ਵਿਚ ਸੀਰਤਪ੍ਰੀਤ ਕੌਰ ਨੇ ਪਹਿਲਾ), ਸੁਮਿਤ ਸਿੰਘ ਨੇ ਦੂਜਾ, ਸਿਮਰਜੀਤ ਕੌਰ ਨੇ ਤੀਜਾ ਅਤੇ ਪੀਹੂ ਮਿਸ਼ਰਾ ਅਤੇ ਗੁਰਸਾਜ ਸਿੰਘ ਹੌਂਸਲਾ ਵਧਾਊ ਇਨਾਮਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ |