15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

3 ਰੋਜ਼ਾ ਮੁਫ਼ਤ ਐਕਿਊਪੰਕਚਰ ਅਤੇ ਹੋਮਿਉਪੈਥੀ ਮੈਡੀਕਲ ਕੈਂਪ ਅੱਜ ਤੋਂ ਸ਼ੁਰੂ <br/>

ਅਜੀਤ ਡੈਸਕ 08-05-2026
ਲੁਧਿਆਣਾ, 7 ਮਈ (ਡਾ. ਤਰਲੋਚਨ ਸਿੰਘ)-ਡਾ. ਕੋਟਨਿਸ ਐਕਿਊਪੰਕਚਰ ਚੈਰੀਟੇਬਲ ਹਸਪਤਾਲ ਵਲੋਂ ਅੰਤਰਰਾਸ਼ਟਰੀ ਮਹਾਨ ਭਾਰਤੀ ਚਿਕਿਤਸਿਕ ਅਤੇ ਭਾਰਤ ਵਿਚ ਐਕਿਊਪੰਕਚਰ ਦੇ ਸੰਸਥਾਪਕ ਡਾ. ਵਿਜੈ ਕੁਮਾਰ ਬਸੂ ਨੂੰ ਸਮਰਪਿਤ ਤਿੰਨ ਰੋਜ਼ਾ ਮੁਫ਼ਤ ਐਕਿਊਪੰਕਚਰ ਅਤੇ ਹੋਮਿਉਪੈਥੀ ਮੈਡੀਕਲ ਕੈਂਪ 8, 9 ਅਤੇ 10 ਮਈ ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਅਰੋੜਾ ਮਾਰਕੀਟਿੰਗ, ਨੇੜੇ ਨਰਿੰਦਰ ਕÏਾਸਲਰ ਆਫ਼ਿਸ, ਸਿਵਲ ਸਿਟੀ, ਮੇਨ ਰੋਡ, ਚੰਦਨ ਨਗਰ ਵਿਖੇ ਲਗਾਇਆ ਜਾ ਰਿਹਾ ਹੈ¢ ਕੈਂਪ ਦਾ ਉਦਘਾਟਨ ਵਿਧਾਇਕ ਚÏਧਰੀ ਮਦਨ ਲਾਲ ਬੱਗਾ ਵਲੋਂ ਕੀਤਾ ਜਾਵੇਗਾ¢ ਕੈਂਪ ਵਿਚ ਕੌਂਸਲਰ ਨਰਿੰਦਰ ਭਾਰਦਵਾਜ, ਰਾਜਕੁਮਾਰ ਸ਼ਰਮਾ ਡੰਡੀ ਸਵਾਮੀ ਵਾਲੇ ਵਿਸ਼ੇਸ਼ ਤÏਰ 'ਤੇ ਸ਼ਿਰਕਤ ਕਰਨਗੇ¢ ਇਸ ਮÏਕੇ ਡਾ. ਇੰਦਰਜੀਤ ਸਿੰਘ, ਡਾਇਰੈਕਟਰ ਡਾ. ਕੋਟਨਿਸ ਹਸਪਤਾਲ, ਹੋਮਿਓਪੈਥਿਕ ਮਾਹਿਰ ਡਾ. ਅਜੈ ਪਾਲ ਸਿੰਘ ਥਿੰਦ, ਡਾ. ਰਘੁਵੀਰ ਸਿੰਘ ਅਤੇ ਡਾ. ਬਲਜਿੰਦਰ ਸਿੰਘ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ¢ ਕੈਂਪ ਵਿਚ ਬਿਨਾਂ ਦਵਾਈ, ਬਿਨਾਂ ਸਰਜਰੀ ਅਤੇ ਬਿਨਾਂ ਦਰਦ ਦੀ ਐਕਿਊਪੰਕਚਰ ਇਲਾਜ ਪੱਧਤੀ ਰਾਹੀਂ ਸ਼ੂਗਰ ਨਾਲ ਸੰਬੰਧਿਤ ਸਮੱਸਿਆਵਾਂ, ਨਸਾਂ ਵਿਚ ਖਿਚਾਅ, ਨਿਊਰੋਪੈਥੀ, ਅੱਖਾਂ ਦੀ ਕਮਜ਼ੋਰੀ, ਕਮਰ ਦਰਦ, ਸਰਵਾਈਕਲ, ਸਪੌਂਡਿਲਾਈਟਿਸ, ਡਿਸਕ ਪ੍ਰੋਲੈਪਸ, ਜੋੜਾਂ ਅਤੇ ਗੋਡਿਆਂ ਦਾ ਦਰਦ, ਮਾਈਗ੍ਰੇਨ, ਅਨਿਦਰਾ, ਮਾਨਸਿਕ ਤਣਾਅ, ਲਕਵਾ, ਅਧਰੰਗ, ਪੁਰਾਣਾ ਜ਼ੁਕਾਮ, ਸਪੋਰਟਸ ਇੰਜਰੀ ਅਤੇ ਨਸ਼ਾ ਮੁਕਤੀ ਵਰਗੀਆਂ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ¢ ਇਸ ਦੇ ਨਾਲ ਹੀ ਹੋਮਿਓਪੈਥਿਕ ਨਾਲ ਐਲਰਜੀ, ਚਮੜੀ ਰੋਗ, ਬੱਚਿਆਂ ਦੀਆਂ ਆਮ ਬਿਮਾਰੀਆਂ, ਪਾਚਨ ਸੰਬੰਧੀ ਸਮੱਸਿਆਵਾਂ, ਅਸਥਮਾ, ਸਾਈਨਸ, ਥਾਇਰਾਇਡ, ਜੋੜਾਂ ਦਾ ਦਰਦ ਅਤੇ ਪੁਰਾਣੀਆਂ ਬਿਮਾਰੀਆਂ ਲਈ ਵਿਸ਼ੇਸ਼ ਸਲਾਹ ਅਤੇ ਮੁਫ਼ਤ ਜਾਂਚ ਸਹੂਲਤ ਉਪਲਬਧ ਰਹੇਗੀ¢

ਪਿਛਲੀ ਖ਼ਬਰ ਕਾਂਗਰਸ ਦੀ ਮਜ਼ਬੂਤੀ ਲਈ 'ਮੇਰਾ ਹਲਕਾ ਮੇਰਾ ਮਾਣ' ਨਾਅਰੇ ਤਹਿਤ ਪਹਿਲਵਾਨ ਦੀ ਅਗਵਾਈ 'ਚ ਮੀਟਿੰਗ <br/> ਅਗਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।