15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਲਾਡੋਵਾਲ ਟੋਲ ਪਲਾਜ਼ਾ 'ਤੇ 10 -15 ਨੌਜਵਾਨਾਂ ਨੇ ਹੱਥਾਂ 'ਚ ਹਾਕੀ ਅਤੇ ਬੈਟ ਲੈ ਕੇ ਕੀਤੀ ਗੁੰਡਾਗਰਦੀ <br/>

ਅਜੀਤ ਡੈਸਕ 08-05-2026
ਲਾਡੋਵਾਲ, 7 ਮਈ (ਬਲਬੀਰ ਸਿੰਘ ਰਾਣਾ)-ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇਅ ਸਥਿਤ ਲਾਡੋਵਾਲ ਟੋਲ ਪਲਾਜ਼ਾ 'ਤੇ ਗੁੰਡਾਗਰਦੀ ਦਾ ਨਾਚ ਦੇਖਣ ਨੂੰ ਉਦੋਂ ਮਿਲਿਆ ਜਦੋਂ 10-15 ਨੌਜਵਾਨਾਂ ਨੇ ਹੱਥਾਂ 'ਚ ਹਾਕੀਆਂ ਤੇ ਬੈਟ ਲੈ ਕੇ ਟੋਲ ਪਲਾਜ਼ਾ 'ਤੇ ਪੁੱਜੇ | ਇਸ ਟੋਲ ਪਲਾਜ਼ਾ ਨੂੰ ਚਲਾਉਣ ਵਾਲੀ ਮੈਸਰ ਰਣਚੋੜ ਇਮਫਰਾ ਡੇਵਲਪਰਸ ਪ੍ਰਾਈਵੇਟ ਲਿਮਟਿਡ ਕੰਪਨੀ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਟੋਲ ਪਲਾਜ਼ਾ 'ਤੇ ਕੁਝ ਸ਼ਰਾਰਤੀ ਅਨਸਰਾਂ ਨੇ ਗੁੰਡਾਗਰਦੀ ਕਰਕੇ ਟੋਲ ਚਲਾਉਣ ਦੇ ਪ੍ਰਬੰਧਾਂ 'ਚ ਅੜਿੱਕਾ ਲਾ ਕੇ ਨਾਜਾਇਜ਼ ਤੌਰ 'ਤੇ ਵਸੂਲੀ ਕਰਨ ਲੱਗ ਪਏ | ਮਾਮਲਾ ਗੰਭੀਰ ਹੁੰਦਿਆਂ ਵੇਖ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਇਕ ਪੱਤਰ ਲਿਖ ਕੇ ਦੋਸ਼ੀਆਂ 'ਤੇ ਬਣਦੀ ਅਤੇ ਢੁਕਵੀਂ ਕਾਰਵਾਈ ਕਰਨ ਲਈ ਕਿਹਾ | ਟੋਲ ਪਲਾਜ਼ਾ ਅਧਿਕਾਰੀਆਂ ਨੇ ਆਪਣੀ ਸ਼ਿਕਾਇਤ ਵਿਚ ਲਿਖਿਆ ਕਿ ਇਹ ਘਟਨਾ ਬੀਤੇ ਕੱਲ 6 ਮਈ ਦੁਪਹਿਰ ਕਰੀਬ 3.15 ਵਜੇ ਦੀ ਹੈ, ਜਦੋਂ ਇਕ ਵਿਅਕਤੀ ਆਪਣੇ 10-15 ਸਾਥੀਆਂ ਨੂੰ ਨਾਲ ਲੈ ਕੇ ਆਇਆ ਅਤੇ ਟੋਲ ਪਲਾਜ਼ਾ 'ਤੇ ਹਮਲਾ ਕਰ ਦਿੱਤਾ | ਜਿਨ੍ਹਾਂ ਕੋਲ ਹਾਕੀਆਂ, ਬੇਸਬਾਲ ਬੈਟ ਅਤੇ ਡੰਡੇ ਫੜੇ ਹੋਏ ਸਨ | ਉਨ੍ਹਾਂ ਲੋਕਾਂ ਨੇ ਟੋਲ ਬੂਥ 'ਤੇ ਕੰਮ ਕਰ ਰਹੇ ਸਟਾਫ ਦੇ ਨਾਲ ਆਪਣਾ ਵੀ ਇਕ ਇਕ ਵਿਅਕਤੀ ਖੜ੍ਹਾ ਕਰ ਦਿੱਤਾ | ਜੋ ਬੱਸਾਂ ਵਾਲਿਆਂ ਤੋਂ ਜਬਰਨ ਵਸੂਲੀ ਕਰ ਰਹੇ ਸਨ | ਟੋਲ ਪਲਾਜ਼ਾ ਅਧਿਕਾਰੀਆਂ ਨੇ ਸ਼ਿਕਾਇਤ ਵਿਚ ਇਹ ਵੀ ਲਿਖਿਆ ਹੈ ਕਿ ਟੋਲ 'ਤੇ ਕੰਮ ਕਰਨ ਵਾਲੇ ਸਟਾਫ ਨੂੰ ਵੀ ਧਮਕੀਆਂ ਦੇ ਕੇ ਕੰਮ ਬੰਦ ਕਰਵਾਇਆ | ਜਦ ਟੋਲ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਇਸ ਨਾਜਾਇਜ਼ ਵਸੂਲੀ ਅਤੇ ਕਬਜ਼ੇ ਦਾ ਵਿਰੋਧ ਕੀਤਾ ਤਾਂ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਨੂੰ ਜਾਣ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਨ੍ਹਾਂ ਨਾਲ ਮਾੜਾ ਵਰਤਾਓ ਵੀ ਕੀਤਾ | ਅਧਿਕਾਰੀਆਂ ਦਾ ਇਹ ਵੀ ਦੋਸ਼ ਹੈ ਕਿ ਲੁਧਿਆਣਾ ਦੇ ਰਾਹੋਂ ਰੋਡ ਦੇ ਰਹਿਣ ਵਾਲਾ ਇਕ ਨਾਮੀ ਵਿਅਕਤੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਂਅ ਦਾ ਦੁਰਉਪਯੋਗ ਕਰਕੇ ਪਲਾਜ਼ਾ ਕਰਮਚਾਰੀਆਂ 'ਤੇ ਦਬਦਬਾ ਬਣਾ ਰਿਹਾ ਸੀ | ਦੂਜੇ ਪਾਸੇ ਗੁੰਡਾਗਰਦੀ ਕਰਨ 'ਤੇ ਜਿਥੇ ਟੋਲ ਪਲਾਜ਼ਾ ਦੇ ਕੰਮ ਵਿਚ ਵਿਘਨ ਪਿਆ, ਉਥੇ ਕਾਫੀ ਦੇਰ ਤੱਕ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ | ਜਦ ਕਿ ਸ਼ਿਕਾਇਤ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਇਹ ਲੋਕ ਸਰਕਾਰ ਨੂੰ ਚੂਨਾ ਲਗਾ ਰਹੇ ਹਨ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਵੀ ਖਤਰਾ ਹੈ | ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵਲੋਂ ਪੁਲਿਸ ਕਮਿਸ਼ਨਰ ਨੂੰ ਭੇਜੇ ਪੱਤਰ ਵਿਚ ਚਿਤਾਵਨੀ ਦਿੱਤੀ ਗਈ ਕਿ ਅਜਿਹੀਆਂ ਵਾਰਦਾਤਾਂ 'ਚ ਕੇਵਲ ਸਰਕਾਰ ਨੂੰ ਹੀ ਚੂਨਾ ਨਹੀਂ ਲਗਾ ਰਹੇ, ਸਗੋਂ ਸੰਬੰਧਤ ਵਿਭਾਗ ਦੀ ਛਵੀ ਨੂੰ ਵੀ ਖਰਾਬ ਕੀਤਾ ਜਾ ਰਿਹਾ | ਇਸ ਲਈ ਅਧਿਕਾਰੀਆਂ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਤੋਂ ਪੁਰਜ਼ੋਰ ਮੰਗ ਕੀਤੀ ਕਿ ਟੋਲ ਪਲਾਜ਼ਾ ਦੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ |

ਪਿਛਲੀ ਖ਼ਬਰ ਧੋਖਾਧੜੀ ਦੇ ਮਾਮਲੇ 'ਚ ਸਕੂਲ ਅਕਾਊਾਟੈਂਟ ਗਿ੍ਫ਼ਤਾਰ <br/> ਅਗਲੀ ਖ਼ਬਰ ਫਤਿਆਬਾਦ ਵਿਖੇ ਅਕਾਲੀ ਵਰਕਰਾਂ ਨਾਲ ਰਵਿੰਦਰ ਸਿੰਘ ਬ੍ਰਹਮਪੁਰਾ ਵਲੋਂ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।