24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਕਣਕ ਦੀ ਖ਼ਰੀਦ ਤੋਂ ਬਾਅਦ 72 ਘੰਟੇ ਅੰਦਰ ਚੁਕਾਈ ਦੇ ਨਿਯਮਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ <br/>

ਅਜੀਤ ਡੈਸਕ 07-05-2026
ਲੁਧਿਆਣਾ, 6 ਮਈ (ਜਸਵਿੰਦਰ ਸਿੰਘ)-ਬਹਾਦਰ ਕੇ ਰੋਡ ਸਲੇਮ ਟਾਬਰੀ ਦਾਣਾ ਮੰਡੀ 'ਚ ਕਣਕ ਦਾ ਸੀਜ਼ਨ 10 ਅਪ੍ਰੈਲ ਨੂੰ ਸ਼ੁਰੂ ਹੋ ਗਿਆ ਸੀ ਅਤੇ ਦੂਰ-ਦੁਰਾਡਿਓਾ ਕਿਸਾਨਾਂ ਵਲੋਂ ਆਪਣੇ ਪੁੱਤਾਂ ਵਾਂਗੂੰ ਪਾਲੀ ਫ਼ਸਲ ਮੰਡੀ 'ਚ ਲਿਆਂਦੀ ਗਈ¢ ਸਲੇਮ ਟਾਬਰੀ ਦਾਣਾ ਮੰਡੀ 'ਚ ਇਸ ਵਾਰ ਕਣਕ ਦੀ ਖ਼ਰੀਦ ਪਨਗ੍ਰੇਨ ਅਤੇ ਮਾਰਕਫੈੱਡ ਵਲੋਂ ਕੀਤੀ ਗਈ ਅਤੇ ਲਗਭਗ ਸਵਾ 2 ਲੱਖ ਬੋਰੀ ਦੇ ਕਰੀਬ ਕਣਕ ਭਰੀ ਗਈ ¢ ਪਨਗ੍ਰੇਨ ਵਲੋਂ 40 ਹਜ਼ਾਰ ਦੇ ਕਰੀਬ ਬੋਰੀ 2000 ਮੀਟਿ੍ਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਅਤੇ ਨਾਲ ਦੀ ਨਾਲ ਚੁਕਾਈ ਵੀ ਕਰਵਾ ਦਿੱਤੀ, ਪਰ ਮਾਰਕਫੈੱਡ ਵਲੋਂ ਹੁਣ ਤੱਕ ਖ਼ਰੀਦ ਕੀਤੀ 6000 ਮੀਟਰਿਕ ਟਨ ਕਣਕ ਦੀ ਚੁਕਾਈ ਟਰਾਂਸਪੋਰਟ ਵਲੋਂ ਬੜੀ ਢਿੱਲੀ ਕੀਤੀ ਜਾ ਰਹੀ ਹੈ | ਆੜ੍ਹਤੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਟਰਾਂਸਪੋਰਟ ਵਲੋਂ ਫ਼ਸਲ ਦੀ ਚੁਕਾਈ ਦੇ ਵਤੀਰੇ ਤੋਂ ਅਸੀਂ ਬਹੁਤ ਹੀ ਪ੍ਰੇਸ਼ਾਨ ਹਾਂ ਕਿਉਂਕਿ ਸਾਨੂੰ ਹਰ ਸਮੇਂ ਬੋਰੀਆਂ ਦੀ ਰਾਖੀ ਕਰਨੀ ਪੈ ਰਹੀ ਹੈ | ਆਏ ਦਿਨ ਨਸ਼ੇੜੀ ਜਾਂ ਚੋਰ ਇੱਥੇ ਚੋਰੀਆਂ ਕਰਨ ਦੀਆਂ ਵਾਰਦਾਤਾਂ ਕਰਦੇ ਰਹਿੰਦੇ ਹਨ, ਜਿਸ ਤੋਂ ਬਚਾਅ ਕਰਨ ਲਈ ਆੜ੍ਹਤੀਆਂ ਵਲੋਂ ਆਪਣੇ ਪੱਧਰ 'ਤੇ ਸਿਕਿਉਰਿਟੀ ਗਾਰਡ ਦਾ ਪ੍ਰਬੰਧ ਕੀਤਾ ਹੈ ਕਿਉਂਕਿ ਦੋ-ਤਿੰਨ ਦਿਨ ਪਹਿਲਾਂ ਨਸ਼ੇੜੀ ਈ-ਰਿਕਸ਼ਾ ਚਾਲਕਾਂ ਵਲੋਂ ਕਣਕ ਦੀਆਂ ਬੋਰੀਆਂ ਰਿਕਸ਼ੇ 'ਤੇ ਰੱਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਿਕਿਉਰਿਟੀ ਗਾਰਡ ਨੇ ਭੱਜ ਰਹੇ ਚੋਰਾਂ ਨੂੰ ਫੜ ਲਿਆ | ਕਣਕ ਨਾਲ ਭਰੀਆਂ ਬੋਰੀਆਂ ਦੀਆਂ ਉੱਚੀਆਂ ਤਾਕਾਂ ਲੱਗਣ ਕਾਰਨ ਕਈ ਵਾਰ ਚੋਰ ਸਕੂਟਰ/ਮੋਟਰਸਾਈਕਲ 'ਤੇ ਹੀ ਬੋਰੀ ਰੱਖ ਕੇ ਭੱਜ ਜਾਂਦੇ ਹਨ | ਆੜ੍ਹਤੀਆਂ ਨੇ ਦੱਸਿਆ ਕਿ ਬੀਤੇ ਦਿਨ ਪਏ ਮੀਂਹ ਕਾਰਨ ਲਗਭਗ ਅੱਠ-ਦਸ ਹਜ਼ਾਰ ਬੋਰੀ ਭਿੱਜ ਗਈ, ਜਿਸ ਨੂੰ ਆੜ੍ਹਤੀਆਂ ਵਲੋਂ ਆਪਣੇ ਖ਼ਰਚੇ 'ਤੇ ਸਾਂਭਿਆ ਅਤੇ ਕਣਕ ਦੀ ਢਿੱਲੀ ਚੁਕਵਾਈ ਕਾਰਨ ਸਾਨੂੰ ਦੋਹਰੀ ਮਾਰ ਪੈ ਰਹੀ ਹੈ ¢ ਸਾਨੂੰ ਮਜ਼ਦੂਰਾਂ ਨੂੰ ਇਕ ਬੋਰੀ ਦੇ 4 ਰੁਪਏ ਦੇਣੇ ਪੈ ਰਹੇ ਹਨ¢ ਜੇਕਰ ਬੋਰੀਆਂ ਦੀਆਂ ਤਾਕਾਂ ਲਗਵਾਉਣ ਦੀ ਬਜਾਏ ਸਿੱਧਾ ਟਰੱਕ ਵਿਚ ਭਰ ਦਿੱਤਾ ਜਾਵੇ ਤਾਂ ਸਾਡਾ ਖਰਚਾ ਬਚੇਗਾ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪੁਰਾਣੇ ਠੇਕੇਦਾਰ ਵਲੋਂ ਸਾਨੂੰ ਚੁਕਾਈ ਦੀ ਕੋਈ ਸਮੱਸਿਆ ਨਹੀਂ ਆਈ, ਲਗਭਗ 20 ਦਿਨਾਂ ਦੇ ਵਿਚ ਮੰਡੀ ਖ਼ਾਲੀ ਹੋ ਗਈ ਸੀ, ਪਰ ਮÏਜੂਦਾ ਹਾਲਾਤ ਦੇਖ ਕੇ ਲੱਗਦਾ ਹੈ ਕਿ ਇਸ ਵਾਰ ਮੰਡੀ ਮਹੀਨਾ ਹੋਰ ਖ਼ਾਲੀ ਨਹੀਂ ਹੋਵੇਗੀ¢ ਨਿਯਮ ਦੀ ਗੱਲ ਕਰੀਏ ਤਾਂ ਕਣਕ ਦੀ ਖ਼ਰੀਦ ਤੋਂ ਬਾਅਦ 72 ਘੰਟੇ ਦੇ ਅੰਦਰ ਚੁਕਾਈ ਕਰਨੀ ਹੁੰਦੀ ਹੈ, ਪਰ ਸਲੇਮ ਟਾਬਰੀ ਦਾਣਾ ਮੰਡੀ ਅੰਦਰ 14 ਅਪ੍ਰੈਲ ਨੂੰ ਆਈ ਕਣਕ ਦੀ ਖ਼ਰੀਦ ਤੋਂ ਬਾਅਦ ਵੀ ਚੁਕਾਈ ਨਹੀਂ ਹੋ ਰਹੀ¢ ਆੜ੍ਹਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਮਾਰਕਫੈੱਡ ਦੇ ਐਮ.ਡੀ. ਗਿਰੀਸ਼ ਦਿਆਲਨ ਅਤੇ ਏ.ਡੀ.ਸੀ. ਪੂਨਮ ਸਿੰਘ ਨਾਲ ਫ਼ੋਨ ਕਰਕੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ¢ ਕਣਕ ਦੀਆਂ ਬੋਰੀਆਂ ਦੀ ਚੁਕਾਈ ਕਰਨ ਵਾਲੇ ਠੇਕੇਦਾਰ ਗÏਰਵ ਨੇ ਵੀ ਫ਼ੋਨ ਨਹੀਂ ਚੁੱਕਿਆ ¢
ਇਕ ਹਫ਼ਤੇ ਤੱਕ ਮੰਡੀ ਖ਼ਾਲੀ ਕਰ ਦਿਆਂਗੇ-ਮਾਰਕਫੈੱਡ ਡੀ.ਐਮ. ਸੁਧੀਰ
ਮਾਰਕਫੈੱਡ ਦੇ ਡੀ.ਐਮ. ਸੁਧੀਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਣਕ ਚੁਕਾਈ ਦੀ ਸਮੱਸਿਆ ਜਲਦ ਹੀ ਖ਼ਤਮ ਹੋ ਜਾਵੇਗੀ ¢ ਸਾਡੇ ਵਲੋਂ ਲਗਭਗ 70 ਫ਼ੀਸਦੀ ਕਣਕ ਦੀ ਚੁਕਾਈ ਹੋ ਚੁੱਕੀ ਹੈ ਤੇ ਇਕ ਹਫ਼ਤੇ ਅੰਦਰ ਦਾਣਾ ਮੰਡੀ 'ਚ ਪਈ ਸਾਰੀ ਕਣਕ ਦੀ ਚੁਕਾਈ ਕਰਵਾ ਦਿੱਤੀ ਜਾਵੇ¢

ਪਿਛਲੀ ਖ਼ਬਰ ਪੀ.ਏ.ਸੀ. ਮੈਂਬਰਾਂ ਵਲੋਂ ਬੁੱਢੇ ਦਰਿਆ ਦੇ ਗੰਧਲੇ ਹੋ ਰਹੇ ਵਾਤਾਵਰਨ ਨੂੰ ਲੈ ਕੇ ਰਾਜ ਸਭਾ ਮੈਂਬਰ ਸੀਚੇਵਾਲ ਨਾਲ ਮੀਟਿੰ... ਅਗਲੀ ਖ਼ਬਰ ਗੈਂਗਸਟਰਾਂ ਨੇ ਕਾਰ ਡੀਲਰ ਤੋਂ ਇਕ ਕਰੋੜ ਦੀ ਫਿਰੌਤੀ ਮੰਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।