24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸਰਕਾਰੀ ਆਲੂ ਬੀਜ ਫਾਰਮ, ਲਾਡੋਵਾਲ 'ਚ ਆਲੂ ਬੀਜ ਦੀ ਖੁੱਲ੍ਹੀ ਬੋਲੀ ਭਲਕੇ

ਅਜੀਤ ਡੈਸਕ 07-05-2026
ਲੁਧਿਆਣਾ, 6 ਮਈ (ਜਸਵਿੰਦਰ ਸਿੰਘ)-ਡਿਪਟੀ ਡਾਇਰੈਕਟਰ ਬਾਗਬਾਨੀ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਆਲੂ ਬੀਜ ਫਾਰਮ, ਲਾਡੋਵਾਲ ਵਿਖੇ ਕਲ ਆਲੂ ਬੀਜ ਦੀ ਖੁੱਲ੍ਹੀ ਬੋਲੀ ਰਾਹੀਂ ਨਿਲਾਮੀ ਕੀਤੀ ਜਾਣੀ ਹੈ | ਉਨ੍ਹਾਂ ਅੱਗੇ ਦੱਸਿਆ ਕਿ ਆਲੂ ਬੀਜ ਦੀ ਬੋਲੀ ਸਵੇਰੇ 11 ਵਜੇ ਕਰਵਾਈ ਜਾਣੀ ਹੈ ਜਿੱਥੇ ਚਾਹਵਾਨ ਕਿਸਾਨ ਵੀਰ/ਬੋਲੀਦਾਰ ਸਮੇਂ ਸਿਰ ਪਹੁੰਚ ਕੇ ਬੋਲੀ ਵਿੱਚ ਭਾਗ ਲੈ ਸਕਦੇ ਹਨ | ਡਿਪਟੀ ਡਾਇਰੈਕਟਰ ਬਾਗਬਾਨੀ ਨੇ ਆਲੂ ਬੀਜ ਜਿਸਦੀ ਬੋਲੀ ਕਰਵਾਈ ਜਾਣੀ ਹੈ, ਦੀ ਕਿਸਮ, ਸਟੇਜ ਅਤੇ ਮਿਕਦਾਰ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ 'ਕੁਫਰੀਮੋਹਨ' ਸਰਟੀਫਾਈਡ ਸਟੇਜ, 350 ਕੁਇੰਟਲ ਹੈ ਜਦਕਿ ਆਲੂ ਬੀਜ 'ਪੁਖਰਾਜ' ਸਰਟੀਫਾਈਡ ਸਟੇਜ (ਓਵਰ ਸਾਈਜ ਤੇ ਗੋਲੀ) ਦੀ ਮਾਤਰਾ 50 ਕੁਇੰਟਲ ਹੈ | ਵਧੇਰੇ ਜਾਣਕਾਰੀ ਲਈ ਮੈਨੇਜਰ, ਆਲੂ ਬੀਜ ਫਾਰਮ, ਲਾਡੋਵਾਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਦਕਿ ਬੋਲੀ ਦੀਆਂ ਸ਼ਰਤਾਂ ਮੌਕੇ 'ਤੇ ਹੀ ਦੱਸੀਆਂ ਜਾਣਗੀਆਂ |
ਪਿਛਲੀ ਖ਼ਬਰ ਗੈਂਗਸਟਰਾਂ ਨੇ ਕਾਰ ਡੀਲਰ ਤੋਂ ਇਕ ਕਰੋੜ ਦੀ ਫਿਰੌਤੀ ਮੰਗੀ ਅਗਲੀ ਖ਼ਬਰ ਜਾਮਨੰੂ ਚੌਕ ਤੋਂ ਲੈ ਕੇ ਕੇ.ਸੀ.ਐਮ. ਹਸਪਤਾਲ ਤੱਕ ਸੜਕ ਨਾ ਬਣਾਉਣ ਕਾਰਨ ਦੁਕਾਨਦਾਰ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।