25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਪਹਿਲੀ ਮਈ ਰਾਤ ਭਰ ਦੇ ਨਾਟਕ ਮੇਲੇ ਦੀਆਂ ਤਿਆਰੀਆਂ ਸ਼ੁਰੂ <br/>

ਅਜੀਤ ਡੈਸਕ 15-04-2026
ਲੁਧਿਆਣਾ, 14 ਅਪ੍ਰੈਲ (ਡਾ. ਤਰਲੋਚਨ ਸਿੰਘ)-ਸਥਾਨਕ ਪੰਜਾਬੀ ਭਵਨ ਵਿਖੇ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਸੱਦੇ 'ਤੇ ਵੱਖ ਵੱਖ ਜਨਤਕ ਜਥੇਬੰਦੀਆਂ ਦੀ ਮੀਟਿੰਗ ਹੋਈ¢ ਮੀਟਿੰਗ ਵਿਚ 13 ਅਪ੍ਰੈਲ, 1919 ਜਲਿਆਂ ਵਾਲਾ ਬਾਗ਼ ਖ਼ੂਨੀ ਸਾਕੇ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਸਾਮਰਾਜ ਖ਼ਿਲਾਫ਼ ਜੰਗ ਜਾਰੀ ਰੱਖਣ ਦਾ ਅਹਿਦ ਲਿਆ¢ ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸੁਦਾਗਰ ਸਿੰਘ ਘੁਡਾਣੀ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਰਜਿੰਦਰ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਜਸਵੰਤ ਜੀਰਖ, ਸਤੀਸ਼ ਸਚਦੇਵਾ, ਇਨਕਲਾਬੀ ਮਜ਼ਦੂਰ ਕੇਂਦਰ ਵਲੋਂ ਹਰਸਾ ਸਿੰਘ, ਰਾਜਨ ਕੁਮਾਰ, ਲੋਕ ਮੋਰਚਾ ਪੰਜਾਬ ਵਲੋਂ ਹਿੰਮਤ ਸਿੰਘ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਵਲੋਂ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ¢ ਇਸ ਮÏਕੇ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਅਤੇ ਵਿੱਤ ਸਕੱਤਰ ਕਸਤੂਰੀ ਲਾਲ ਨੇ ਦੱਸਿਆ ਕਿ ਇਸ ਵਾਰ ਦੇ 43ਵੇਂ ਮਈ ਦੇ ਸ਼ਹੀਦਾਂ ਦੀ ਯਾਦ ਵਿਚ ਰਾਤ ਭਰ ਦੇ ਨਾਟਕ ਤੇ ਗੀਤ ਸੰਗੀਤ ਮੇਲੇ ਵਿਚ ਸੱਤ ਨਾਟਕ ਟੀਮਾਂ ਡਾ.ਸੁਰਿੰਦਰ ਸ਼ਰਮਾ, ਹਰਕੇਸ਼ ਚÏਧਰੀ, ਜਸਵਿੰਦਰ ਪੱਪੀ, ਕ੍ਰਾਂਤੀਪਾਲ, ਡਾ. ਸੋਮਪਾਲ ਹੀਰਾ, ਪਾਵੇਲ ਤੇ ਸ਼ੈਰੀ ਸਿਹੋੜਾ, ਅਵਤਾਰ ਚੜਿੱਕ ਆਦਿ ਨਿਰਦੇਸ਼ਕਾਂ ਦੀਆਂ ਨਾਟਕ ਟੀਮਾਂ ਵੱਖ ਵੱਖ ਵਿਸ਼ਿਆਂ ਤੇ ਨਾਟਕ ਪੇਸ਼ ਕਰਨਗੇ ਅਤੇ ਲੋਕ ਸੰਗੀਤ ਮੰਡਲੀ ਭਦੌੜ, ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ, ਜਗਸੀਰ ਜੀਂਦਾ ਤੋਂ ਬਿਨਾਂ ਅਜਮੇਰ ਅਕਲੀਆ, ਸਾਰ੍ਹਾ, ਗੋਰਾ ਕੋਟਗੁਰੂ, ਮÏਸਮ, ਰਬਿਤਾ ਗੀਤ ਸੰਗੀਤ ਰਾਹੀਂ ਅਗਾਂਹ ਵਧੂ ਚੇਤਨਾ ਦਾ ਸੰਚਾਰ ਕਰਨਗੀਆਂ¢ ਇਸ ਰਾਤ ਉਘੇ ਕਾਲਮਨਵੀਸ਼, ਲੇਖਕ, ਅਨੁਵਾਦਕ ਮਰਹੂਮ ਕਾ. ਰਣਜੀਤ ਲਹਿਰਾ, ਉਘੇ ਕਵੀ ਬੱਲੀ ਸਿੰਘ ਚੀਮਾ, ਗਾਇਕ ਪਰਮਜੀਤ ਚੱਕ ਦੇਸ਼ ਰਾਜ, ਨਾਟਕਕਾਰ ਕੁਲਵੰਤ ਕÏਰ ਨਗਰ ਦਾ ਮੰਚ ਵਲੋਂ ਸਨਮਾਨ ਕੀਤਾ ਜਾਵੇਗਾ¢ ਸਮਾਗਮ ਦੇ ਸ਼ੁਰੂ ਵਿਚ ਇਰਾਨ ਤੇ ਸਾਮਰਾਜਵਾਦੀ ਅਮਰੀਕਾ ਅਤੇ ਇਜ਼ਰਾਈਲ ਵਲੋਂ ਠੋਸੀ ਨਹੱਕੀ ਜੰਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ¢ ਉਨ੍ਹਾਂ ਪੰਜਾਬ ਦੀਆਂ ਸਮੂਹ ਲੋਕ ਹਿਤੈਸ਼ੀ ਜਥੇਬੰਦੀਆਂ ਨੂੰ ਵਿਸ਼ਾਲ ਪੱਧਰ ਤੇ ਅਜੋਕੇ ਨਾਜ਼ੁਕ ਦÏਰ 'ਚ ਹਰ ਤਰਾਂ ਦੇ ਕਾਰਪੋਰੇਟੀ ਹੱਲਿਆਂ ਖ਼ਿਲਾਫ਼ ਆਵਾਜ਼ ਉਠਾਉਂਦਿਆਂ ਵਧ ਚੜ ਕੇ ਪਰਿਵਾਰਾਂ ਸਮੇਤ ਇਸ ਰਾਤ ਭਰ ਦੇ ਸਮਾਗਮ 'ਚ ਸਮੇਂ ਸਿਰ ਪੁੱਜਣ ਦਾ ਸੱਦਾ ਦਿੱਤਾ ਹੈ¢

ਪਿਛਲੀ ਖ਼ਬਰ ਭਾਵਾਧਸ ਵਲੋਂ ਬਾਬਾ ਸਾਹਿਬ ਦੇ ਜਨਮ ਦਿਹਾੜੇ ਮੌਕੇ 'ਸ਼ੂਨਯ ਸੇ ਸਿਖਰ ਤੱਕ' ਸਮਾਗਮ ਕਰਵਾਇਆ <br/> ਅਗਲੀ ਖ਼ਬਰ ਵਿਧਾਇਕ ਗਰੇਵਾਲ ਵਲੋਂ ਡਾ. ਅੰਬੇਡਕਰ ਦੇ ਜਨਮ ਦਿਨ ਮੌਕੇ ਸ਼ਰਧਾ ਦੇ ਫੁੱਲ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।