23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪੀ.ਏ.ਯੂ. ਨੇ 50 ਨਵੇਂ ਖਰੀਦੇ ਟਰੈਕਟਰਾਂ ਨੂੰ ਵਿਸਾਖੀ ਮੌਕੇ ਆਪਣੇ ਕਿਰਤ ਕਾਫ਼ਲੇ ਦਾ ਹਿੱਸਾ ਬਣਾਇਆ <br/>

ਅਜੀਤ ਡੈਸਕ 14-04-2026
ਲੁਧਿਆਣਾ, 13 ਅਪ੍ਰੈਲ (ਜਸਵਿੰਦਰ ਸਿੰਘ)-ਕਣਕ ਦੀ ਫ਼ਸਲ ਦੀ ਵਾਢੀ ਨਾਲ ਜੁੜੇ ਰਵਾਇਤੀ ਤਿਉਹਾਰ 'ਵਿਸਾਖੀ' ਮੌਕੇ ਅੱਜ ਪੀ.ਏ.ਯੂ. ਦੇ ਕਿਰਤ ਦੇ ਕਾਫਿਲੇ ਵਿਚ 50 ਟਰੈਕਟਰਾਂ ਦਾ ਇਜ਼ਾਫਾ ਹੋਇਆ | ਯੂਨੀਵਰਸਿਟੀ ਵਿਖੇ ਇਨ੍ਹਾਂ ਨਵੇਂ ਖਰੀਦੇ ਗਏ ਟਰੈਕਟਰਾਂ ਨੂੰ ਹਰੀ ਝੰਡੀ ਦੇ ਕੇ ਕੰਮ ਲਈ ਰਵਾਨਾ ਕੀਤਾ ਗਿਆ | ਇਸ ਸਮਾਰੋਹ ਦੇ ਮੁੱਖ ਮਹਿਮਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਨ | ਉਨ੍ਹਾਂ ਨੇ ਖੇਤੀਬਾੜੀ ਕਾਲਜ ਕੋਲ ਨੇੜੇ ਢੋਲ ਦੀ ਤਾਲ ਉੱਪਰ ਇਨ੍ਹਾਂ 50 ਟਰੈਕਟਰਾਂ ਦੇ ਕਾਫਿਲੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਹ ਟਰੈਕਟਰ ਸ਼ਗਨਾਂ ਦੀ ਪ੍ਰਤੀਕ ਰਵਾਇਤੀ 'ਫੁਲਕਾਰੀ' ਨਾਲ ਸਜਾਏ ਗਏ ਸਨ ਅਤੇ ਇਨ੍ਹਾਂ ਨੂੰ ਖੇਤੀਬਾੜੀ ਖੋਜ, ਬੀਜ ਉਤਪਾਦਨ ਅਤੇ ਫ਼ਸਲ ਉਤਪਾਦਕਤਾ ਸੰਬੰਧੀ ਖੋਜ ਅਤੇ ਪ੍ਰਯੋਗਾਂ ਨੂੰ ਮਜ਼ਬੂਤ ਕਰਨ ਲਈ ਖਰੀਦਿਆ ਗਿਆ ਹੈ | ਆਪਣੇ ਭਾਸ਼ਣ ਵਿਚ ਡਾ. ਗੋਸਲ ਨੇ ਪੀ.ਏ.ਯੂ. ਦੇ ਖੇਤੀ ਵਿਗਿਆਨੀਆਂ ਦੇ ਯੋਗਦਾਨ ਨੂੰ ਵਿਸ਼ੇਸ਼ ਤੌਰ 'ਤੇ ਯਾਦ ਕਰਦਿਆਂ ਪੀ.ਏ.ਯੂ. ਨੂੰ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਵਿੱਤੀ ਸਹਾਇਤਾ ਕਰਨ ਵਾਸਤੇ ਸਰਕਾਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ 50 ਟਰੈਕਟਰ; 31 ਆਲੂ ਪੁੱਟਣ ਵਾਲੀਆਂ ਮਸ਼ੀਨਾਂ; 14 ਪਲੈਂਕਰ; ਖਾਦ ਪ੍ਰਸਾਰਕ, ਲੇਜ਼ਰ ਲੈਂਡ ਲੈਵਲਰ ਅਤੇ ਟਰੈਕਟਰ ਮਾਊਾਟਡ ਬੂਮ ਸਪ੍ਰੇਅਰ ਦੀਆਂ 10-10 ਮਸ਼ੀਨਾਂ; 9 ਟਰਾਲੀਆਂ; 8 ਸੁਪਰ ਸੀਡਰ; 7 ਕਲਟੀਵੇਟਰ; ਸਮਾਰਟ ਸੀਡਰ ਅਤੇ ਡਿਸਕ ਹੈਰੋ ਦੀਆਂ 6 ਮਸ਼ੀਨਾਂ; ਸਵੈ-ਚਾਲਿਤ ਬੂਮ ਸਪ੍ਰੇਅਰ ਦੀਆਂ 4 ਮਸ਼ੀਨਾਂ, ਮਲਟੀ-ਕ੍ਰੌਪ ਪਲਾਂਟਰ, ਬੈੱਡ ਪਲਾਂਟਰ, ਜ਼ੀਰੋ ਟਿਲ ਡਰਿੱਲ, ਆਰਕਿਡ ਸਪ੍ਰੇਅਰ, ਪੈਡੀ ਨਰਸਰੀ ਸੀਡਰ ਅਤੇ ਪੈਡੀ ਟ੍ਰਾਂਸਪਲਾਂਟਰ; 3 ਆਲੂ ਪਲਾਂਟਰ; ਸਬਜ਼ੀ ਬੈੱਡ ਮੇਕਰ, ਨਰਸਰੀ ਸੀਡਰ ਅਤੇ ਪੈਕੇਜਿੰਗ ਮਸ਼ੀਨ ਦੀਆਂ ਦੋ-ਦੋ ਮਸ਼ੀਨਾਂ ਅਤੇ ਇਕ ਬੱਸ ਖਰੀਦ ਕੇ ਆਪਣੀ ਕਿਰਤ ਸ਼ਕਤੀ ਨੂੰ ਮਜ਼ਬੂਤ ਕੀਤਾ ਹੈ | ਉਨ੍ਹਾਂ ਅੱਗੇ ਕਿਹਾ ਕਿ ਇਹ ਨਵੀਂ ਖਰੀਦੀ ਮਸ਼ੀਨਰੀ ਪੀ.ਏ.ਯੂ. ਦੇ 11 ਖੋਜ ਕੇਂਦਰਾਂ, 6 ਬੀਜ ਫਾਰਮਾਂ ਅਤੇ 18 ਕਿ੍ਸ਼ੀ ਵਿਗਿਆਨ ਕੇਂਦਰਾਂ ਵਿਚ ਨਰਸਰੀ ਪਾਲਨ, ਬੀਜ ਉਤਪਾਦਨ ਅਤੇ ਕਿਸਮਾਂ ਦੇ ਵਿਕਾਸ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਵਿਚ ਬਹੁਤ ਮਦਦ ਕਰੇਗੀ |

ਪਿਛਲੀ ਖ਼ਬਰ ਗੁਰਦੁਆਰਾ ਆਲਮਗੀਰ ਵਿਖੇ ਅੰਮਿ੍ਤਪਾਨ ਕਰਕੇ 163 ਪ੍ਰਾਣੀ ਗੁਰੂ ਵਾਲੇ ਬਣੇ <br/> ਅਗਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ 'ਚ ਵਿਸ਼ਵ ਸਿਹਤ ਦਿਵਸ ਮੌਕੇ ਮੈਡੀਕਲ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।