23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਵਲੋਂ ਹੈਬੋਵਾਲ ਡੇਅਰੀ ਕੰਪਲੈਕਸ ਵਿਖੇ ਡੌਗ ਸੈਂਕਚੁਰੀ ਦਾ ਨਿਰੀਖਣ, ਬੰਦੋਬਸਤਾਂ 'ਤੇ ਜਤਾਈ ਤਸੱਲੀ <br/>

ਅਜੀਤ ਡੈਸਕ 14-04-2026
ਲੁਧਿਆਣਾ, 13 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਵਿਚ ਆਵਾਰਾ ਕੁੱਤਿਆਂ ਦੀ ਵੱਧ ਰਹੀ ਸਮੱਸਿਆ ਨੰੂ ਹੱਲ ਕਰਨ ਅਤੇ ਪਸ਼ੂ ਕਲਿਆਣ ਨੰੂ ਮਜ਼ਬੂਤ ਬਣਾਉਣ ਲਈ ਹੈਬੋਵਾਲ ਡੇਅਰੀ ਕੰਪਲੈਕਸ ਵਿਖੇ ਉਤਰੀ ਭਾਰਤ ਦਾ ਪਹਿਲਾ ਡੌਗ ਸੈਂਕਚੁਰੀ ਤਿਆਰ ਕੀਤਾ ਗਿਆ ਹੈ | ਇਸ ਸੈਂਕੁਚਰੀ ਦਾ ਅੱਜ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਵਲੋਂ ਵਿਸਥਾਰ ਨਾਲ ਨਿਰੀਖਣ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਕੀਤੇ ਗਏ ਪ੍ਰਬੰਧਾਂ 'ਤੇ ਪੂਰੀ ਤਸੱਲੀ ਜਤਾਈ | ਇਸ ਮੌਕੇ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਵਲੋਂ ਸ਼ਹਿਰਵਾਸੀਆਂ ਨੰੂ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਰਾਹਤ ਦੇਣ ਅਤੇ ਪਸ਼ੂ ਕਲਿਆਣ ਲਈ ਕੀਤੀ ਗਈ ਇਹ ਪਹਿਲ ਬਹੁਤ ਹੀ ਸ਼ਲਾਘਾਯੋਗ ਹੈ | ਉਨ੍ਹਾਂ ਦੱਸਿਆ ਕਿ ਸੈਂਕੁਚਰੀ ਵਿਚ ਆਵਾਰਾ ਅਤੇ ਬਿਮਾਰ ਕੁੱਤਿਆਂ ਦੀ ਸੰਭਾਲ ਲਈ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ, ਜਿਸ ਨਾਲ ਨਾ ਸਿਰਫ਼ ਪਸ਼ੂਆਂ ਦੀ ਸੁਰੱਖਿਆ ਯਕੀਨੀ ਬਣੇਗੀ, ਸਗੋਂ ਸ਼ਹਿਰ ਵਿਚ ਲੋਕਾਂ ਦੀ ਸੁਰੱਖਿਆ ਵੀ ਵਧੇਗੀ | ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਜਲਦੀ ਹੀ ਇਸ ਪੋ੍ਰਜੈਕਟ ਦਾ ਵਿਸਥਾਰ ਕਰਦੇ ਹੋਏ ਚਾਰ ਨਵੇਂ ਸ਼ੈੱਡ ਤਿਆਰ ਕੀਤੇ ਜਾਣਗੇ ਤਾਂ ਜੋ ਵੱਧ ਤੋਂ ਵੱਧ ਆਵਾਰਾ ਕੁੱਤਿਆਂ ਨੰੂ ਇੱਥੇ ਰੱਖਿਆ ਜਾ ਸਕੇ | ਮੇਅਰ ਵਲੋਂ ਡਾ. ਸੁਲਬਾ ਜਿੰਦਲ ਦੀ ਵੀ ਖਾਸ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ, ਜਿਨ੍ਹਾਂ ਦੀ ਦੇਖਰੇਖ ਹੇਠ ਇਹ ਡੌਗ ਸੈਂਕਚੁਰੀ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਡਾ. ਜਿੰਦਲ ਇਕ ਪਸ਼ੂ ਪ੍ਰੇਮੀ ਹੋਣ ਦੇ ਨਾਲ ਆਪਣੀ ਡਿਊਟੀ ਨੰੂ ਪੂਰੀ ਲਗਨ ਨਾਲ ਨਿਭਾ ਰਹੇ ਹਨ | ਉਨ੍ਹਾਂ ਕਿਹਾ ਕਿ ਸ਼ਹਿਰਵਾਸੀਆਂ ਵਲੋਂ ਵੀ ਮੰਤਰੀ ਸੰਜੀਵ ਅਰੋੜਾ ਦੇ ਇਸ ਉਪਰਾਲੇ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਇਹ ਡੌਗ ਸੈਂਕਚੁਰੀ ਲੁਧਿਆਣਾ ਲਈ ਇਕ ਮਿਸਾਲ ਸਾਬਤ ਹੋਵੇਗੀ, ਜੋ ਆਉਣ ਵਾਲੇ ਸਮੇਂ ਵਿਚ ਹੋਰ ਸ਼ਹਿਰਾਂ ਲਈ ਵੀ ਪੇ੍ਰਰਨਾ ਬਣੇਗੀ |


ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ 'ਚ ਵਿਸ਼ਵ ਸਿਹਤ ਦਿਵਸ ਮੌਕੇ ਮੈਡੀਕਲ ਕੈਂਪ <br/> ਅਗਲੀ ਖ਼ਬਰ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।