23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਫ਼ਸਲ ਨੂੰ ਲੈ ਕੇ ਕੁਦਰਤੀ ਤੇ ਮੌਸਮੀ ਹਾਲਾਤ 'ਚ ਜੂਝਦਾ ਕਿਸਾਨ <br/>

ਅਜੀਤ ਡੈਸਕ 14-04-2026
ਲਾਡੋਵਾਲ, 13 ਅਪ੍ਰੈਲ (ਬਲਬੀਰ ਸਿੰਘ ਰਾਣਾ)-ਧਰਤੀ ਮਾਂ ਦਾ ਪੁੱਤ ਕਿਸਾਨ ਅਕਸਰ ਖੁੱਲੇ੍ਹ ਅਸਮਾਨ ਹੇਠ ਪੁੱਤਾਂ ਵਾਂਗੂੰ ਪਾਲੀ ਫ਼ਸਲ ਨੂੰ ਦੇਖ ਕੇ ਕਦੇ ਖੁਸ਼ ਹੁੰਦਾ ਕਦੇ ਦੁਖੀ ਹੁੰਦਾ ਅਤੇ ਕਦੇ ਪਰੇਸ਼ਾਨ ਵੀ | ਕਿਉਂਕਿ ਇਕ ਪਾਸੇ ਮੌਸਮ ਦੀ ਗੜੇ ਮਾਰ, ਅਚਾਨਕ ਸੁੱਕੀ ਫ਼ਸਲ ਨੂੰ ਅੱਗ ਲੱਗਣ ਦਾ ਖੌਫ ਤੇ ਕਦੇ ਮਾੜੀਆਂ ਖਾਦਾਂ, ਮਾੜੇ ਬੀਜਾਂ ਦਾ ਡਰ ਸਤਾਉਂਦਾ ਰਹਿੰਦਾ ਜਦੋਂ ਬੀਜ ਪੁੰਗਰ ਜਾਂਦਾ ਹੈ ਉਸ ਨੂੰ ਪਾਲਦਾ ਹੈ, ਸਪਰੇਆਂ ਕਰਦਾ ਹੈ ਤੇ ਡੱਟ ਕੇ ਮਿਹਨਤ ਕਰਦਾ | ਜਦੋਂ ਫ਼ਸਲਾਂ ਪੱਕ ਜਾਂਦੀਆਂ ਹਨ, ਧਰਤੀ ਸੋਨੇ ਰੰਗੀ ਹੋ ਜਾਂਦੀ ਹੈ, ਉਸ ਵਕਤ ਅਚਾਨਕ ਬਿਜਲੀ ਦੇ ਖੰਭੇ ਤੋਂ ਨਿਕਲੀ ਚੰਗਿਆੜੀ ਜਾਂ ਕੰਬਾਈਨ ਦੇ ਇੰਜਨ ਵਿਚੋਂ ਨਿਕਲਿਆ ਇਕ ਚੰਗਿਆੜਾ ਕਿਸਾਨ ਦੀਆਂ ਆਸਾਂ ਤੇ ਪਾਣੀ ਫੇਰ ਦਿੰਦਾ ਹੈ | ਮੁਫਤ ਬਿਜਲੀ ਅਤੇ ਸਬਸਿਡੀ ਵਰਗੀਆਂ ਸਹੂਲਤਾਂ ਉਤੇ ਵੀ ਲੋਕ ਉਂਗਲੀ ਚੁੱਕਦੇ ਹਨ ਜਦਕਿ ਮਹਿੰਗੇ ਭਾਅ ਦੇ ਡੀਜ਼ਲ, ਖਾਦ, ਸਪਰੇਆਂ ਵਗੈਰਾ ਦੇ ਖਰਚਿਆਂ ਮੁਤਾਬਿਕ ਫਸਲ ਦਾ ਭਾਅ ਉਸ ਨੂੰ ਨਹੀਂ ਮਿਲਦਾ | ਖੇਤੀਬਾੜੀ ਵਿਭਾਗ ਕੁੱਝ ਪਿੰਡਾਂ ਵਿਚ ਕੈਂਪ ਲਗਾਉਣ ਤੱਕ ਹੀ ਸੀਮਤ ਨਾ ਰਹੇ, ਸਗੋਂ ਕਿਸਾਨਾਂ ਨੂੰ ਪੱਕੀ ਫਸਲ ਨੂੰ ਸਾਂਭਣ ਦੀ ਟ੍ਰੇਨਿੰਗ ਵੀ ਦੇਵੇ |

ਪਿਛਲੀ ਖ਼ਬਰ ਭਾਈ ਗੁਰਇਕਬਾਲ ਸਿੰਘ ਨੂੰ ਸਦਮਾ, ਜੀਜਾ ਸਵਰਗਵਾਸ ਅਗਲੀ ਖ਼ਬਰ ਨੀਮਾ ਨੇ ਆਪਣਾ 79ਵਾਂ ਸਥਾਪਨਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।