22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਮਾਡਲ ਟਾਊਨ 'ਚ ਗੋਲੀ ਚੱਲਣ ਨਾਲ ਦਹਿਸ਼ਤ

ਅਜੀਤ ਡੈਸਕ 14-04-2026
ਲੁਧਿਆਣਾ, 13 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਾਡਲ ਟਾਊਨ ਦੇ ਡੀ ਬਲਾਕ ਵਿਚ ਗੋਲੀ ਚੱਲਣ ਨਾਲ ਦਹਿਸ਼ਤ ਫੈਲ ਗਈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸਬੰਧੀ ਦੀਪਕ ਸਿੰਘ ਉਰਫ ਦੀਪ ਵਾਸੀ ਜਗਜੀਤ ਨਗਰ ਦੀ ਸ਼ਿਕਾਇਤ 'ਤੇ ਕੇਸ ਦਰਜ਼ ਕਰ ਲਿਆ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਫਲੈਟ ਮਾਡਲ ਟਾਊਨ ਡੀ ਬਲਾਕ ਵਿਖੇ ਗਿਆ ਸੀ, ਜਿੱਥੇ ਕਿ ਜਦੋਂ ਉਹ ਕੰਮਕਾਰ ਕਰਨ ਉਪਰੰਤ ਵਾਪਸ ਆਇਆ ਤਾਂ ਉਥੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਗੋਲੀ ਚਲਾ ਦਿੱਤੀ | ਗੋਲੀ ਚੱਲਣ ਕਾਰਨ ਉਹ ਤਾਂ ਬਚ ਗਿਆ, ਪਰ ਉਸ ਦੀ ਕਾਰ ਵਿਚ ਗੋਲੀ ਲੱਗੀ, ਜਿਸ 'ਤੇ ਸ਼ਿਕਾਇਤਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਪੁਲਿਸ ਨੇ ਉੱਥੋਂ ਇਕ ਚੱਲਿਆ ਹੋਇਆ ਕਾਰਤੂਸ ਵੀ ਬਰਾਮਦ ਕੀਤਾ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

ਪਿਛਲੀ ਖ਼ਬਰ ਵੱਖ-ਵੱਖ ਸਕੂਲਾਂ 'ਚ ਵਿਸਾਖੀ ਦੀ ਰੌਣਕਾਂ, ਬੱਚਿਆਂ ਨੇ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਤਿਉਹਾਰ <br/> ਅਗਲੀ ਖ਼ਬਰ ਪ੍ਰੇਮਿਕਾ ਦੀ ਬੇਵਫ਼ਾਈ ਤੋਂ ਦੁਖੀ ਹੋ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।