21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

'ਤੁਹਾਡੇ ਦੁਆਰ' ਸਕੀਮ ਮਦਦਗਾਰ ਸਾਬਤ ਹੋਣ ਦੀ ਥਾਂ ਬਣੀ ਸ਼ਰਾਪ! <br/>

ਅਜੀਤ ਡੈਸਕ 14-04-2026
ਫੁੱਲਾਂਵਾਲ, 13 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਪੰਜਾਬ ਵਿਚ ਮਾਨ ਸਰਕਾਰ ਵਲੋਂ ਭਿ੍ਸ਼ਟਾਚਾਰ ਦੀ ਕਿਸੇ ਵੀ ਗੁੰਜਾਇਸ਼ ਨੂੰ ਖਤਮ ਕਰਨ ਦੇ ਨਾਲ ''ਤੁਹਾਡੇ ਦੁਆਰU ਸਕੀਮ ਸ਼ੁਰੂ ਕਰਦਿਆਂ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਸੀ, ਜਿਸ ਰਾਹੀਂ ਪੰਜਾਬ ਵਿਚ ਲੋਕ ਘਰ ਬੈਠੇ ਸਾਰੇ ਸਰਕਾਰੀ ਦਸਤਾਵੇਜ਼ ਪ੍ਰਾਪਤ ਕਰ ਸਕਦੇ ਹਨ, ਪਰ ਸਤਜੋਤ ਨਗਰ ਵਾਸੀ ਸ਼ਰਮਾ ਬ੍ਰਦਰਜ਼ ਦੇ ਨਾਮ ਨਾਲ ਜਾਣੇ ਜਾਂਦੇ ਸ਼ਰਮਾ ਭਰਾਵਾਂ ਲਈ ''ਤੁਹਾਡੇ ਦੁਆਰU ਸਕੀਮ ਮਦਦਗਾਰ ਸਾਬਤ ਹੋਣ ਦੀ ਥਾਂ ਸ਼ਰਾਪ ਬਣ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਰਮਾ ਭਰਾਵਾਂ ਵਲੋਂ ਆਪਣੇ ਬੱਚਿਆਂ ਦਾ ਵਿਆਹ ਰਜਿਸਟਰਡ ਕਰਵਾਉਣ ਲਈ 1076 'ਤੇ ਕਾਲ ਕਰ ਕੇ 12 ਅਪ੍ਰੈਲ ਐਤਵਾਰ ਦੀ 11 ਤੋਂ 12 ਵਜੇ ਦੁਪਹਿਰ ਦੀ 'ਅੋਪਾਇੰਟਮੈਂਟ' ਬੁੱਕ ਕਰਵਾਈ ਗਈ ਸੀ, ਜਿਸ ਦਾ ਉਨ੍ਹਾਂ ਨੂੰ 1076 ਨੰਬਰ ਤੋਂ ਸੁਨੇਹਾ ਭੇਜ ਕੇ ਸੇਵਾ ਸਹਾਇਕ ਦੇ ਆਉਣ ਬਾਰੇ ਸਮਾਂ ਅਤੇ ਕੋਡ ਜਾਰੀ ਕੀਤਾ ਗਿਆ ਸੀ | ਸ਼ਰਮਾ ਪਰਿਵਾਰ ਆਪਣੇ ਦਸਤਾਵੇਜ਼ ਪੂਰੇ ਕਰਕੇ ਰਿਸ਼ਤੇਦਾਰਾਂ ਅਤੇ ਗਵਾਹਾਂ ਸਮੇਤ ਸਾਰਾ ਦਿਨ ਸੇਵਾ ਸਹਾਇਕ ਨੂੰ ਉਡੀਕਦਾ ਰਿਹਾ, ਸ਼ਾਮ ਤੱਕ ਉਨ੍ਹਾਂ ਦੇ ਦਰਵਾਜ਼ੇ ਕੋਈ ਵੀ ਨਾ ਬਹੁੜਿਆ | ਆਖਰ ਸਾਰਾ ਦਿਨ ਖੱਜਲ ਖੁਆਰ ਹੋਣ ਤੋਂ ਬਾਅਦ ਸ਼ਾਮ ਸਮੇਂ ਸ਼ਰਮਾ ਭਰਾਵਾਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਮੌਕੇ 'ਤੇ ਬੁਲਾਏ ਗਏ ਗਵਾਹਾਂ ਤੋਂ ਮਾਫ਼ੀ ਮੰਗਦਿਆਂ ਅਤੇ ਸਰਕਾਰ ਨੂੰ ਕੋਸਦਿਆਂ ਵਾਪਸ ਭੇਜਿਆ, ਜਿਸ ਦੀ ਸ਼ਿਕਾਇਤ ਉਨ੍ਹਾਂ ਵਲੋਂ ਪੰਜਾਬ ਸਰਕਾਰ ਦੀ ਸ਼ਿਕਾਇਤ ਨਿਵਾਰਨ ਪ੍ਰਣਾਲੀ ਵਿਖੇ ਕਰ ਦਿੱਤੀ ਗਈ |

ਪਿਛਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਅੱਜ <br/> ਅਗਲੀ ਖ਼ਬਰ ਪਤਨੀ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਤੇ ਕੁੱਟਮਾਰ ਕਰਨ ਦੇ ਮਾਮਲੇ 'ਚ ਨੌਜਵਾਨ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।