21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਸਾਬਕਾ ਵਿਦਿਆਰਥੀ ਵਲੋਂ 7 ਕਰੋੜ ਦੀ ਸਕਾਲਰਸ਼ਿਪ ਦਾ ਐਲਾਨ <br/>

ਅਜੀਤ ਡੈਸਕ 14-04-2026
ਆਲਮਗੀਰ, 13 ਅਪ੍ਰੈਲ (ਜਰਨੈਲ ਸਿੰਘ ਪੱਟੀ)-ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਦੀ ਸਥਾਪਨਾ ਦੇ 70ਵੇਂ ਵਰ੍ਹੇਗੰਢ ਮੌਕੇ ਕਰਵਾਏ ਗਏ ਸਮਾਰੋਹ ਦੌਰਾਨ ਕਾਲਜ ਦੇ ਸਾਬਕਾ ਵਿਦਿਆਰਥੀ ਤੇ ਸਾਬਕਾ ਫੈਕਲਟੀ ਮੈਂਬਰ ਮਨਰਾਜ ਸਿੰਘ ਨੱਤ ਵਲੋਂ ਲੋੜਵੰਦ ਅਤੇ ਯੋਗ ਵਿਦਿਆਰਥੀਆਂ ਲਈ 7 ਕਰੋੜ ਰੁਪਏ ਦੀ ਅਕਾਦਮਿਕ ਸਕਾਲਰਸ਼ਿਪ ਦਾ ਐਲਾਨ ਕੀਤਾ | ਇਸ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਦੇ ਮਾਣਯੋਗ ਗਵਰਨਰ ਗੁਲਾਬ ਚੰਦ ਕਟਾਰੀਆ ਸਨ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤੇ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਜੋ ਕਿ ਕਾਲਜ ਦੇ ਗਵਰਨਿੰਗ ਬਾਡੀ ਦੇ ਮੁਖੀ ਵੀ ਹਨ, ਨੇ ਇੰਜ. ਨੱਤ ਦੀ ਲੋੜਵੰਦ ਵਿਦਿਆਰਥੀਆਂ ਪ੍ਰਤੀ ਇਸ ਦਾਨਵੀਰਤਾ ਦੀ ਭਾਵਨਾ ਦੀ ਪੁਰਜ਼ੋਰ ਸ਼ਲਾਘਾ ਕੀਤੀ | ਇਸ ਮੌਕੇ ਮਹੇਸ਼ਇੰਦਰ ਸਿੰਘ ਗਰੇਵਾਲ ਸਾਬਕਾ ਕੈਬਨਿਟ ਮੰਤਰੀ ਅਤੇ ਟਰੱਸਟੀ ਐਨ.ਐਸ.ਈ.ਟੀ. ਨੇ ਦੱਸਿਆ ਕਿ ਮਨਰਾਜ ਸਿੰਘ ਨੱਤ ਨੇ ਅਗਲੇ ਸਾਲ ਤੱਕ 3 ਕਰੋੜ ਰੁਪਏ ਦਾ ਕੋਰਪਸ ਤਿਆਰ ਕਰਨ ਦਾ ਵਾਅਦਾ ਕੀਤਾ ਹੈ | ਇਸ ਤੋਂ ਇਲਾਵਾ ਜੇਕਰ ਸਾਬਕਾ ਵਿਦਿਆਰਥੀਆਂ ਵਲੋਂ 2 ਕਰੋੜ ਰੁਪਏ ਦੀ ਰਕਮ ਜੋੜੀ ਜਾਵੇਗੀ ਤਾਂ ਮਨਰਾਜ ਸਿੰਘ ਆਪਣੇ ਵਲੋਂ ਵੀ 2 ਕਰੋੜ ਹੋਰ ਪਾੳਣਗੇ, ਜਿਸ ਨਾਲ ਇਹ ਐਂਡੋਨਮੈਂਟ ਫੰਡ 7 ਕਰੋੜ ਰੁਪਏ ਤੱਕ ਦਾ ਹੋ ਜਾਵੇਗਾ ਅਤੇ ਇਸ ਰਕਮ ਨੂੰ 15 ਕਰੋੜ ਰੁਪਏ ਤੱਕ ਪਹੁੰਚਾਉਣ ਦੀ ਤਜਵੀਜ਼ ਹੈ | ਇਸ ਫੰਡ ਤੋਂ ਪ੍ਰਾਪਤ ਹੋਣ ਵਾਲਾ ਵਿਆਜ ਡਿਗਰੀ ਅਤੇ ਡਿਪਲੋਮਾ ਕੋਰਸਾਂ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਦੇਣ ਲਈ ਵਰਤਿਆ ਜਾਵੇਗਾ | ਕਾਲਜ ਦੇ ਪਿ੍ੰਸੀਪਲ ਡਾ. ਸਹਿਜਪਾਲ ਸਿੰਘ ਨੇ ਮਨਰਾਜ ਸਿੰਘ ਦੇ ਇਸ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਮਨਰਾਜ ਸਿੰਘ ਦਾ ਇਹ ਕਦਮ ਜਿਸਦੇ ਜ਼ਰੀਏ ਉਹ ਲੋੜਵੰਦ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਨਗੇ ਬਿਲਕੁਲ ਕਾਲਜ ਦੇ ਮਿਸ਼ਨ ਨਾਲ ਮੇਲ ਖਾਂਦਾ ਹੈ | ਉਨ੍ਹਾਂ ਦੱਸਿਆ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮਨਰਾਜ ਸਿੰਘ ਨੇ ਜੀ. ਐਨ. ਈ. ਦੇ ਮਕੈਨਿਕਲ ਇੰਜੀਨੀਅਰਿੰਗ ਵਿਭਾਗ ਵਿਚ ਲੈਕਚਰਾਰ ਵਜੋਂ ਸੇਵਾ ਨਿਭਾਈ ਅਤੇ ਬਾਅਦ ਵਿੱਚ ਅਮਰੀਕਾ ਵਸ ਗਏ | ਅੱਜ ਉਹ ਇਕ ਕਾਮਯਾਬ ਉਦਯੋਗਪਤੀ ਹਨ ਅਤੇ ਸਮਾਜ ਲਈ ਕਈ ਲੋਕ ਭਲਾਈ ਪ੍ਰੋਜੈਕਟਾਂ ਵਿਚ ਯੋਗਦਾਨ ਪਾ ਰਹੇ ਹਨ |

ਪਿਛਲੀ ਖ਼ਬਰ ਅੱਗ ਲੱਗਣ ਨਾਲ 6 ਏਕੜ ਕਣਕ ਦੀ ਫ਼ਸਲ ਸੜ ਕੇ ਹੋਈ ਸੁਆਹ <br/> ਅਗਲੀ ਖ਼ਬਰ ਭੀਮ ਐਪ ਦੀ 'ਮਾਹੀ ਵੇ' ਮੁਹਿੰਮ: ਸੁਰੱਖਿਅਤ ਤੇ ਸੌਖਾ ਡਿਜੀਟਲ ਭੁਗਤਾਨ ਹੁਣ ਹੋਵੇਗਾ ਆਸਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।