22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

9 ਦਿਨ ਤੱਕ ਚੱਲਣ ਵਾਲੀ ਮਹਾਨ ਭਾਗਵਤ ਕਥਾ ਤੇ ਚੰਡੀ ਮਹਾਂਯੱਗ ਦੀਆਂ ਤਿਆਰੀਆਂ ਮੁੰਕਮਲ-ਕਾਉਂਕੇ <br/>

ਅਜੀਤ ਡੈਸਕ 02-04-2026
ਲੁਧਿਆਣਾ, 1 ਅਪ੍ਰੈਲ (ਪਰਮਿੰਦਰ ਿੰਘ ਆਹੂਜਾ)-2 ਅਪ੍ਰੈਲ ਤੋਂ 8 ਅਪ੍ਰੈਲ ਤੱਕ ਹੋਣ ਵਾਲੀ ਮਹਾਨ ਭਾਗਵਤ ਕਥਾ ਅਤੇ ਚੰਡੀ ਮਹਾਂਯੱਗ ਦੀਆਂ ਤਿਆਰੀਆਂ ਮੁੰਕਮਲ ਹੋ ਗਈਆਂ ਹਨ, ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਬੀਬੀ ਸੁਮਿੱਤਰਾ ਸ਼ਰਮਾ, ਨਿਰਮਲ ਖੰਨਾ, ਜਸਦੀਪ ਸਿੰਘ ਕਾਉਂਕੇ, ਗੁਰਸਿਮਰਨ ਸਿੰਘ ਖਾਲਸਾ, ਕੁਲਵੰਤ ਸਿੰਘ ਢਿੱਲੋਂ, ਨੀਲਮ ਸਹਿਗਲ, ਰਾਧਾ ਮਲਹੋਤਰਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਗਵਤ ਕਿ੍ਸ਼ਨਾ ਮੰਡਲੀ ਵੱਲੋਂ 11ਵੀਂ ਸ਼੍ਰੀ ਮਹਾਨ ਭਾਗਵਤ ਕਥਾ ਅਤੇ ਚੰਡੀ ਮਹਾਂਯੱਗ ਐਮਆਈਜੀ ਕਲੋਨੀ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 2 ਅਪ੍ਰੈਲ ਤੋਂ 9 ਅਪ੍ਰੈਲ ਤੱਕ ਚੱਲਣ ਵਾਲੇ ਇਸ 9 ਰੋਜ਼ਾ ਧਾਰਮਿਕ ਸਮਾਗਮ ਦੇ ਪਹਿਲੇ ਦਿਨ 2 ਨੂੰ ਕਲਸ਼ ਯਾਤਰਾ ਤੇ 9 ਨੂੰ ਹਵਨ ਤੇ ਭੰਡਾਰਾ ਹੋਵੇਗਾ | ਉਨ੍ਹਾਂ ਦੱਸਿਆ ਕਿ ਮਹਾਨ ਵਿਦਵਾਨ ਪ੍ਰਚਾਰਕ ਆਚਾਰੀਆ ਡਾ: ਮਥੁਰਾ ਪ੍ਰਸਾਦ ਜੀ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸਾਰਾ ਦਿਨ ਭਗਵਤ ਕਥਾ ਕਰਕੇ ਸੰਗਤ ਨੂੰ ਨਿਹਾਲ ਕਰਨਗੇ | ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਨੀਲਮ ਸੈਗਲ, ਸੁਨੀਤਾ ਖੁਰਾਣਾ, ਰਾਧਾ ਮਲਹੋਤਰਾ, ਪਰਮਜੀਤ ਸਿੰਘ ਬਤਰਾ, ਕੁਲਵੰਤ ਸਿੰਘ ਢਿੱਲੋਂ, ਗੁਰਸਿਮਰਨ ਸਿੰਘ ਖਾਲਸਾ, ਸੰਜੂ ਬੱਸੀ, ਫਾਜਲ ਮਗਲਾਨੀ, ਸੀਮਾ ਸ਼ਰਮਾ, ਰਵੀ ਖੁਰਾਣਾ, ਸੁਰਿੰਦਰ ਸਹਿਗਲ, ਸਾਗਰ ਮਿਸ਼ਰਾ, ਬੌਬੀ ਖੰਨਾ, ਮਨੀ ਸਿੰਘ, ਜਸ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵਲੋਂ ਸ਼ੁਰੂ ਕੀਤੀ ਜਾਂਚ ਮੁਹਿੰਮ ਚੰਗੀ ਪੱਧਰ 'ਤੇ ਜਾਰੀ <br/> ਅਗਲੀ ਖ਼ਬਰ ਪਟਾਕਾ ਫ਼ੈਕਟਰੀ 'ਚ ਧਮਾਕੇ ਤੋਂ ਬਾਅਦ ਪਿੰਡ ਜੋਧਾਂ ਹੋਇਆ ਆਰਮੀ ਤੇ ਪੁਲਿਸ ਛਾਉਣੀ 'ਚ ਤਬਦੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।