17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਡੀ. ਸੀ. ਨੇ ਐੱਲ. ਪੀ. ਜੀ. ਸੰਕਟ ਘਟਾਉਣ ਲਈ ਗੈਰ-ਘਰੇਲੂ ਸਪਲਾਈ 50 ਪ੍ਰਤੀਸ਼ਤ ਤੱਕ ਬਹਾਲ ਕਰਨ ਦੇ ਦਿੱਤੇ ਹੁਕਮ <br/>

ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ | ਅਜੀਤ ਤਸਵੀਰ <br/> 31-03-2026
ਲੁਧਿਆਣਾ, 30 ਮਾਰਚ (ਜਤਿੰਦਰ ਭੰਬੀ)-ਮੱਧ ਪੂਰਬ 'ਚ ਚੱਲ ਰਹੇ ਯੁੱਧ ਕਾਰਨ ਸ਼ਹਿਰ 'ਚ ਘਰੇਲੂ ਗੈਸ ਸਪਲਾਈ ਨੂੰ ਲੈ ਕੇ ਖਪਤਕਾਰ ਬੀਤੇ ਕਈ ਦਿਨਾਂ ਤੋਂ ਖੱਜਲ ਖ਼ੁਆਰ ਹੋ ਰਹੇ ਹਨ, ਪਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਡੇ-ਵੱਡੇ ਦਾਅਵਿਆਂ ਤੋਂ ਬਾਅਦ ਵੀ ਖਪਤਕਾਰਾਂ ਵਿਚ ਘਬਰਾਹਟ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀ, ਕਿਉਂ ਕਿ ਸ਼ਹਿਰ ਦੀਆਂ ਬਹੁਗਿਣਤੀ ਗੈਸ ਏਜੰਸੀਆਂ ਵਿਚ ਲੱਗੀਆਂ ਲੰਬੀਆਂ ਲਾਈਨਾਂ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਜਦ ਇਸ ਸਬੰਧੀ ਵੱਖ ਵੱਖ ਗੈਸ ਏਜੰਸੀਆਂ ਦੇ ਖਪਤਕਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਬੇਵਜ੍ਹਾ ਪੇ੍ਰਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਗੈਸ ਦੀ ਬੁਕਿੰਗ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਯਮਾਂ ਅਨੁਸਾਰ ਕਰਵਾਉਣ ਦੇ ਬਾਵਜੂਦ ਸਾਨੂੰ ਗੈਸ ਦੀ ਸਪਲਾਈ ਦੇਣ ਵੇਲੇ ਗੇੜੇ ਮਰਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਬੁਕਿੰਗ ਕਰਵਾਉਣ ਤੋਂ ਬਾਅਦ ਸਾਨੂੰ ਬੁਕਿੰਗ ਵਾਲੀ ਪਰਚੀ ਲੈ ਕੇ ਏਜੰਸੀਆਂ ਦੇ ਗਡਾਊਨਾਂ ਵਿਚ ਚੱਕਰ ਲਗਾਉਣੇ ਪੈ ਰਹੇ ਹਨ,ਇਸੇ ਤਰ੍ਹਾਂ ਗੈਰ ਘਰੇਲੂ ਗੈਸ ਲਈ ਵੀ ਖਪਤਕਾਰ ਵੱਡੀ ਸਮੱਸਿਆ ਨਾਲ ਜੂਝ ਰਹੇ ਹਨ, ਜਿਸ ਨੂੰ ਦੇਖਦੇ ਹੋਏ ਜ਼ਿਲ੍ਹੇ ਵਿਚ ਚੱਲ ਰਹੀ ਐਲ.ਪੀ.ਜੀ. ਸਥਿਤੀ ਨੂੰ ਕੰਟਰੋਲ ਕਰਨ ਲਈ ਇਕ ਫ਼ੈਸਲਾਕੁਨ ਕਦਮ ਚੁੱਕਦੇ ਹੋਏ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸੋਮਵਾਰ ਨੂੰ ਸਾਰੀਆਂ ਤੇਲ ਮਾਰਕੀਟਿੰਗ ਕੰਪਨੀਆਂ (ਓ.ਐੱਮ.ਸੀ.) ਨੂੰ ਨਿਰਦੇਸ਼ ਦਿੱਤੇ ਕਿ ਉਹ ਸੰਕਟ ਤੋਂ ਪਹਿਲਾਂ ਦੇ ਪੱਧਰ ਦੇ 50 ਪ੍ਰਤੀਸ਼ਤ ਤੱਕ ਗੈਰ-ਘਰੇਲੂ ਐੱਲ.ਪੀ.ਜੀ. ਦੀ ਸਪਲਾਈ ਤੁਰੰਤ ਬਹਾਲ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ | ਉਨ੍ਹਾਂ ਤੇਲ ਮਾਰਕੀਟਿੰਗ ਕੰਪਨੀਆਂ (ਓ.ਐੱਮ.ਸੀ.) ਅਤੇ ਐੱਲ.ਪੀ.ਜੀ. ਗੈਸ ਏਜੰਸੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕਰਦੇ ਹੋਏ ਤੇਲ ਮਾਰਕੀਟਿੰਗ ਕੰਪਨੀਆਂ ਅਤੇ ਗੈਸ ਏਜੰਸੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਪ੍ਰਭਾਵ ਨਾਲ ਗੈਰ-ਘਰੇਲੂ ਐਲ.ਪੀ.ਜੀ. ਸਪਲਾਈ ਸ਼ੁਰੂ ਕਰਨ ਦੇ ਆਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਕਿਸੇ ਵੀ ਸ਼ਿਕਾਇਤ ਨਾਲ ਜ਼ਰੂਰੀ ਵਸਤੂਆਂ ਐਕਟ ਦੇ ਉਪਬੰਧਾਂ ਦੇ ਤਹਿਤ ਸਖ਼ਤੀ ਨਾਲ ਨਜਿੱਠਿਆ ਜਾਵੇਗਾ | ਡਾਇਵਰਸ਼ਨ ਜਾਂ ਜਮ੍ਹਾਂਖੋਰੀ ਦੀ ਕਿਸੇ ਵੀ ਘਟਨਾ 'ਤੇ ਕਾਨੂੰਨ ਦੇ ਸੰਬੰਧਿਤ ਉਪਬੰਧਾਂ ਦੇ ਤਹਿਤ ਐਫ.ਆਈ.ਆਰ. ਦਰਜ ਕੀਤੀ ਜਾਵੇਗੀ | ਇਸ ਤੋਂ ਇਲਾਵਾ ਸਾਰੇ ਉਦਯੋਗਿਕ ਅਤੇ ਵਪਾਰਕ ਅਦਾਰਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਕਾਮਿਆਂ/ਮਜ਼ਦੂਰਾਂ ਨੂੰ 5 ਕਿੱਲੋਗਰਾਮ ਐੱਫ.ਟੀ.ਐੱਲ. ਐੱਲ.ਪੀ.ਜੀ. ਸਿਲੰਡਰ ਪ੍ਰਦਾਨ ਕਰਨ ਵਾਲੀਆਂ ਗੈਸ ਏਜੰਸੀਆਂ ਨਾਲ ਤਾਲਮੇਲ ਕਰਨ ਤਾਂ ਜੋ ਉਨ੍ਹਾਂ ਨੂੰ ਲਾਈਨਾਂ ਵਿਚ ਇੰਤਜ਼ਾਰ ਨਾ ਕਰਨਾ ਪਵੇ | ਡਿਪਟੀ ਕਮਿਸ਼ਨਰ ਨੇ ਇਹ ਵੀ ਹੁਕਮ ਦਿੱਤਾ ਕਿ ਪੀ.ਐੱਨ.ਜੀ. ਲਈ ਤਿਆਰੀ ਸੰਬੰਧੀ ਅੰਡਰਟੇਕਿੰਗ ਜਮਾਂ ਕਰਾਉਣ ਵਾਲੇ ਉਦਯੋਗਾਂ ਨੂੰ ਸੰਕਟ ਤੋਂ ਪਹਿਲਾਂ ਦੇ ਗੈਰ-ਘਰੇਲੂ ਐਲ.ਪੀ.ਜੀ. ਦੇ ਪੱਧਰ ਦੇ 70 ਪ੍ਰਤੀਸ਼ਤ ਤੱਕ ਸਪਲਾਈ ਕੀਤੀ ਜਾਵੇਗੀ | ਉਹ ਪੀ.ਅੱੈਨ.ਜੀ. ਤਿਆਰੀ ਸੰਬੰਧੀ ਬਿਹਤਰ ਤਾਲਮੇਲ ਲਈ ਦਫ਼ਤਰ ਡੀ.ਐੱਫ.ਅੱੈਸ.ਸੀ. ਨਾਲ ਮੋਬਾਈਲ 'ਤੇ ਜਾਂ ਦਫ਼ਤਰ ਜੀ.ਐਮ.ਡੀ.ਆਈ.ਸੀ. ਨਾਲ ਤਾਲਮੇਲ ਕਰ ਸਕਦੇ ਹਨ | ਹਿਮਾਂਸ਼ੂ ਜੈਨ ਨੇ ਸਾਰੇ ਗੈਰ-ਘਰੇਲੂ ਖਪਤਕਾਰਾਂ ਨੂੰ ਆਪਣੇ ਸਬੰਧਿਤ ਵਿਤਰਕ ਕੋਲ ਅੰਤਿਮ ਵਰਤੋਂ ਸਰਟੀਫਿਕੇਟ ਜਮ੍ਹਾਂ ਕਰਨ ਦੇ ਨਿਰਦੇਸ਼ ਵੀ ਦਿੱਤੇ | ਇਸ ਤੋਂ ਇਲਾਵਾ ਇਕ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ, ਜਿਸ ਦੀ ਅਗਵਾਈ ਵਧੀਕ ਮੁੱਖ ਪ੍ਰਸ਼ਾਸਕ, ਗਲਾਡਾ ਕਰਨਗੇ, ਜੋ ਵੰਡ ਦੀ ਨਿਗਰਾਨੀ ਅਤੇ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ | ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ ਵੱਖ ਸ਼੍ਰੇਣੀਆਂ ਅਧੀਨ ਸਪਲਾਈ ਨੂੰ ਨਿਯਮਤ ਕਰਨ ਲਈ ਕੰਟਰੋਲ ਰੂਮ ਵੀ ਸਥਾਪਤ ਕੀਤੇ ਹਨ, ਜਿਨ੍ਹਾਂ ਵਿਚ ਹਸਪਤਾਲ ਲਈ ਸਿਵਲ ਸਰਜਨ ਡਾ. ਰਮਨਦੀਪ ਕੌਰ, ਸੁਪਰਡੈਂਟ ਦਫ਼ਤਰ ਸਿਵਲ ਸਰਜਨ ਸੰਜੀਵ ਕੁਮਾਰ, ਸਿੱਖਿਆ ਸੰਸਥਾਵਾਂ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਿੰਪਲ ਮਦਾਨ, ਡਿਪਟੀ ਡੀ.ਈ.ਓ. ਅਮਨਦੀਪ ਸਿੰਘ, ਡਿਪਟੀ ਡੀ.ਈ.ਓ. ਮਨੋਜ ਕੁਮਾਰ, ਇੰਡਸਟਰੀਅਲ ਕੰਟੀਨ ਜੀ.ਐਮ. ਡੀ.ਆਈ.ਸੀ ਅੰਗਦ ਸੋਹੀ, ਵਿਆਹ/ਰੈਸਟੋਰੈਂਟ/ਢਾਬਿਆਂ ਲਈ ਏ.ਐਫ.ਐਸ.ਓ. ਚੈਰੀ ਭਾਟੀਆ, ਏ.ਐਫ.ਐਸ.ਓ. ਨਿਤਿਨ ਕਾਲੀਆ ਅਤੇ ਵਿਆਹ/ਰੈਸਟੋਰੈਂਟ/ਢਾਬਾ (ਰਾਏਕੋਟ ਜਗਰਾਉਂ) ਏ.ਐਫ.ਐਸ.ਓ. ਬੇਅੰਤ ਸਿੰਘ, ਵਿਆਹ/ਰੈਸਟੋਰੈਂਟ/ਢਾਬਾ (ਖੰਨਾ, ਸਮਰਾਲਾ ਅਤੇ ਪਾਇਲ) ਏ.ਐਫ.ਐਸ.ਓ. ਹਰਭਜਨ ਸਿੰਘ ਨਾਲ ਸੰਪਰਕ ਕਰ ਸਕਦੇ ਹਨ |

ਪਿਛਲੀ ਖ਼ਬਰ ਐਸ.ਸੀ. ਵਿੰਗ ਦੇ ਪ੍ਰਧਾਨ ਜਥੇਦਾਰ ਖ਼ਾਲਸਾ ਦਾ ਵਾਰਡ ਨੰਬਰ 52 ਵਿਖੇ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਨਰਾਤਿਆਂ ਦੀ ਪੂਜਾ ਮੌਕੇ ਦੀਵਾਨ ਹੋਏ ਮਾਂ ਭਗਵਤੀ ਦੇ ਚਰਨਾਂ 'ਚ ਨਤਮਸਤਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।