17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸ਼ਾਪਰਜ਼ ਸਟਾਪ ਵਲੋਂ ਲੁਧਿਆਣਾ 'ਚ ਸ਼ਾਨਦਾਰ ਸਟਾਈਲਿੰਗ ਵਰਕਸ਼ਾਪ ਦਾ ਆਯੋਜਨ <br/>

ਅਜੀਤ ਡੈਸਕ 31-03-2026
ਲੁਧਿਆਣਾ, 30 ਮਾਰਚ (ਅ. ਬ.)-ਸ਼ਾਪਰਜ਼ ਸਟਾਪ ਨੇ ਆਪਣੇ ਡਾਊਨਟਾਊਨ ਮਾਰਕੀਟ ਸਟੋਰ, ਬੀ.ਆਰ.ਐੱਸ. ਨਗਰ ਲੁਧਿਆਣਾ 'ਚ ਇਕ ਖ਼ਾਸ ਸਟਾਈਲਿੰਗ ਵਰਕਸ਼ਾਪ ਕਰਵਾਈ | ਇਸ ਵਰਕਸ਼ਾਪ ਦੀ ਅਗਵਾਈ ਇੰਟਰਨੈਸ਼ਨਲ ਫੈਸ਼ਨ ਡਾਇਰੈਕਟਰ ਮਾਰਕ ਰੌਬਿਨਸਨ ਨੇ ਕੀਤੀ | ਇਸ ਮੌਕੇ ਮਸ਼ਹੂਰ ਡਿਜ਼ਾਈਨਰ ਆਸ਼ੀਸ਼ ਸੋਨੀ ਤੇ ਸੁਪਰਮਾਡਲ ਐਲੇਸੀਆ ਰਾਊਤ ਵੀ ਮੌਜੂਦ ਸਨ, ਜਿਨ੍ਹਾਂ ਨੇ ਆਪਣੇ ਤਜਰਬੇ ਅਤੇ ਮਾਹਰਤਾ ਨਾਲ ਪ੍ਰੋਗਰਾਮ ਨੂੰ ਹੋਰ ਵੀ ਖ਼ਾਸ ਬਣਾਇਆ | ਇਹ ਵਰਕਸ਼ਾਪ ਇਕ ਦਿਲਚਸਪ ਤੇ ਇੰਟਰੈਕਟਿਵ ਸੈਸ਼ਨ ਵਜੋਂ ਕਰਵਾਈ ਗਈ, ਜਿਸ ਵਿਚ ਗਾਹਕਾਂ ਨੂੰ ਸਟਾਈਲਿੰਗ, ਫਿੱਟ ਤੇ ਨਵੇਂ ਫੈਸ਼ਨ ਟ੍ਰੈਂਡਜ਼ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ | ਇਸ ਦੌਰਾਨ ਲਾ ਮਾਰਟੀਨਾ, ਅਰਮਾਨੀ ਐਕਸਚੇਂਜ, ਜੀ-ਸਟਾਰ, ਹਿਊਗੋ, ਸੁਪਰਡ੍ਰਾਈ ਅਤੇ ਗੈਸ ਵਰਗੇ ਪ੍ਰੀਮੀਅਮ ਬ੍ਰਾਂਡਸ ਨੂੰ ਖਾਸ ਤੌਰ 'ਤੇ ਪੇਸ਼ ਕੀਤਾ ਗਿਆ | ਭਾਗ ਲੈਣ ਵਾਲਿਆਂ ਨੇ ਕਿਊ ਆਰ ਕੋਡ ਰਾਹੀਂ ਰਜਿਸਟ੍ਰੇਸ਼ਨ ਕਰਕੇ ਆਪਣੀ ਹਾਜ਼ਰੀ ਪੱਕੀ ਕੀਤੀ |
ਸ਼ਾਪਰਜ਼ ਸਟਾਪ ਦੇ ਚੀਫ਼ ਮਾਰਕੇਟਿੰਗ ਅਫ਼ਸਰ ਅਤੇ ਕਸਟਮਰ ਕੇਅਰ ਐਸੋਸੀਏਟ, ਜਿਤੇਨ ਮਹਿੰਦਰ ਨੇ ਕਿਹਾ ਕਿ ਸ਼ਾਪਰਜ਼ ਸਟਾਪ ਵਿਚ ਗਾਹਕ ਸਾਡੀ ਸਭ ਤੋਂ ਵੱਡੀ ਤਰਜੀਹ ਹਨ ਅਤੇ ਹਰ ਕੋਸ਼ਿਸ਼ ਉਨ੍ਹਾਂ ਦੇ ਅਨੁਭਵ ਨੂੰ ਹੋਰ ਵਧੀਆ ਬਣਾਉਣ ਲਈ ਕੀਤੀ ਜਾਂਦੀ ਹੈ | ਮਾਰਕ ਰੌਬਿਨਸਨ, ਆਸ਼ੀਸ਼ ਸੋਨੀ ਤੇ ਐਲੇਸੀਆ ਰਾਊਤ ਨਾਲ ਹੋਈ ਇਹ ਸਟਾਈਲਿੰਗ ਵਰਕਸ਼ਾਪ ਨਿੱਜੀ ਸਟਾਈਲ ਤੇ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਇਕ ਜਸ਼ਨ ਸੀ |

ਪਿਛਲੀ ਖ਼ਬਰ ਨਰਾਤਿਆਂ ਦੀ ਪੂਜਾ ਮੌਕੇ ਦੀਵਾਨ ਹੋਏ ਮਾਂ ਭਗਵਤੀ ਦੇ ਚਰਨਾਂ 'ਚ ਨਤਮਸਤਕ <br/> ਅਗਲੀ ਖ਼ਬਰ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਨੋਟਿਸ ਲੈਂਦਿਆਂ ਸਿਹਤ ਡਾਇਰੈਕਟਰ ਤੇ ਸਿਵਲ ਸਰਜਨ ਤੋਂ ਮੰਗੀ ਰਿਪੋਰਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।