09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪਤਿਤਪੁਣੇ ਅਤੇ ਨਸ਼ਿਆਂ ਵਿਰੁੱਧ ਵਿਸ਼ਾਲ ਨਗਰ ਕੀਰਤਨ 13 ਅਪ੍ਰੈਲ ਨੂੰ <br/>

ਅਜੀਤ ਡੈਸਕ 09-03-2026
ਲੁਧਿਆਣਾ, 8 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਰਬ ਸਾਂਝੀ ਵਾਰਤਾ ਟਰੱਸਟ ਵਲੋਂ ਖ਼ਾਲਸੇ ਦੇ ਜਨਮ ਦਿਹਾੜੇ 'ਤੇ ਵਿਸਾਖੀ ਵਾਲੇ ਦਿਨ 13 ਅਪ੍ਰੈਲ ਨੂੰ ਨਸ਼ਿਆਂ ਅਤੇ ਪਤਿਤਪੁਣੇ ਵਿਰੁੱਧ ਇਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ¢ ਇਸ ਸਬੰਧੀ ਹਰਪ੍ਰੀਤ ਸਿੰਘ ਡੰਗ ਦੇ ਮਾਡਲ ਟਾਊਨ ਸਥਿਤ ਦਫ਼ਤਰ ਵਿਖੇ ਹੋਈ ਟਰੱਸਟ ਦੀ ਮੀਟਿੰਗ ਬਾਰੇ ਡੰਗ ਨੇ ਦੱਸਿਆ ਕਿ 13 ਅਪ੍ਰੈਲ ਨੂੰ ਸਵੇਰੇ 10.00 ਵਜੇ ਇਹ ਨਗਰ ਕੀਰਤਨ ਗੁਰਦੁਆਰਾ ਕਲਗ਼ੀਧਰ ਸਾਹਿਬ ਲੁਧਿਆਣਾ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਸਮਾਪਤ ਹੋਵੇਗਾ¢ ਉਨ੍ਹਾਂ ਦੱਸਿਆ ਕਿ ਹਾਥੀ, ਘੋੜੇ, ਬੈਂਡ ਵਾਜੇ, ਫ਼ੌਜੀ ਬੈਂਡ, ਬੀਬੀਆਂ ਦੇ ਜਥੇ ਅਤੇ ਹੋਰ ਕੀਰਤਨੀ ਜਥੇ ਇਸ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਉਣਗੇ¢ ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਵੱਖ ਵੱਖ ਪਿੰਡਾਂ ਅਤੇ ਸ਼ਹਿਰ ਦੇ ਗੁਰਦੁਆਰਾ ਸਾਹਿਬਾਨਾਂ ਵਿਚ ਜਾ ਕੇ ਮੁੱਖ ਸੇਵਾਦਾਰਾਂ ਨਾਲ ਤਾਲਮੇਲ ਕਰਕੇ ਸਭ ਨੂੰ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਵੇਗੀ¢ ਮੀਟਿੰਗ ਵਿਚ ਬਲਵਿੰਦਰ ਸਿੰਘ ਭੁੱਲਰ, ਸਰਬਜੀਤ ਸਿੰਘ ਛਾਪਾ, ਕਮਲਜੀਤ ਬਹਿਲ, ਹਰਪਾਲ ਸਿੰਘ ਖਾਲਸਾ, ਇੰਦਰਜੀਤ ਸਿੰਘ ਗੋਲਾ, ਜਸਦੀਪ ਸਿੰਘ ਕਾਉਂਕੇ, ਮਨਸਿਮਰਨ ਸਿੰਘ, ਜਸਵਿੰਦਰ ਸਿੰਘ ਖਾਲਸਾ, ਚਤੁਰਵੀਰ ਸਿੰਘ, ਕਮਲ ਅਰੋੜਾ, ਕੁਲਦੀਪ ਸਿੰਘ ਦੀਪਾ, ਗੁਰਦੀਪ ਸਿੰਘ ਰਾਣਾ ਡੰਗ, ਜਸਮੀਤ ਸਿੰਘ ਮੱਕੜ, ਸੰਤੋਖ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਪ੍ਰੀਤੀ ਅਰੋੜਾ, ਰਾਜਨ ਰੇਖੀ, ਰਾਣੀ ਧਾਲੀਵਾਲ, ਪ੍ਰੀਤੀ ਅਰੋੜਾ, ਬÏਬੀ ਕਥੂਰੀਆ, ਹਰਵਿੰਦਰ ਸਿੰਘ ਕਥੂਰੀਆ ਅਤੇ ਹਿਮਾਂਸ਼ੂ ਸੂਦ ਆਦਿ ਅਨੇਕਾਂ ਮੈਂਬਰ ਸ਼ਾਮਿਲ ਹੋਏ¢

ਪਿਛਲੀ ਖ਼ਬਰ ਮਾਡਲ ਟਾਊਨ 'ਚ ਗੋਲੀ ਚੱਲਣ ਨਾਲ ਫੈਲੀ ਦਹਿਸ਼ਤ ਅਗਲੀ ਖ਼ਬਰ ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਕÏਮਾਂਤਰੀ ਕਾਨਫ਼ਰੰਸਾਂ ਵਿਚ ਆਪਣੇ ਗਿਆਨ ਦੀ ਛਾਪ ਛੱਡੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।